ਚੰਡੀਗੜ੍ਹ: ਜਿਸ ਦਾ 3 ਸਾਲ ਤੋਂ ਪੰਜਾਬੀ ਇੰਤਜ਼ਾਰ ਕਰ ਰਹੇ ਸੀ ਆਖਿਰਕਾਰ ਉਸ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਔਰਤਾਂ ਨੂੰ ਖੁਸ਼ ਕਰਦੇ ਆਖਿਆ ਕਿ ਹੁਣ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਆਖਿਆ ਕਿ ਮੈਨੂੰ ਯਾਦ ਹੈ ਕਿ ਅਸੀਂ ਔਰਤਾਂ ਨੂੰ 1100 ਰੁਪਏ ਦੇਣ ਦਾ ਐਲਾਨ ਕੀਤਾ ਸੀ। ਹੁਣ ਅਸੀਂ ਇਸੇ ਕੰਮ ਵਿੱਚ ਲੱਗੇ ਹੋਏ ਹਾਂ ਕਿ ਜਦੋਂ ਔਰਤਾਂ ਨੂੰ ਅਸੀਂ 1100 ਰੁਪਏ ਦੇਣੇ ਸ਼ੁਰੂ ਕਰੀਏ ਤਾਂ ਇਹ ਕਦੇ ਰੁਕਣੇ ਨਹੀਂ ਚਾਹੀਦੇ।
ਮੁੱਖ ਮੰਤਰੀ ਮਾਨ ਦਾ ਵੱਡਾ ਐਲਾਨ, ਜਲਦੀ ਹੀ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ, ਜਾਣਨ ਲਈ ਕਰੋ ਕਲਿੱਕ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਤੋਂ ਬਾਅਦ ਇੱਕ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਜਾ ਰਿਹਾ ਹੈ। ਪੜ੍ਹੋ ਪੂਰੀ ਖਬਰ...
Published : Oct 27, 2024, 5:53 PM IST
|Updated : Oct 27, 2024, 6:07 PM IST
ਦਰਅਸਲ ਮੁੱਖ ਮੰਤਰੀ ਚੱਬੇਵਾਲ 'ਚ ਉਮੀਦਵਾਰ ਈਸ਼ਨ ਚੱਬੇਵਾਲ ਦੇ ਹੱਕ 'ਚ ਸੰਬੋਧਨ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਪੰਡਾਲ ਵਿੱਚ ਖੜ੍ਹੀਆਂ ਕੁਝ ਔਰਤਾਂ ਨੂੰ ਦੇਖ ਕੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਕੁਰਸੀਆਂ ਛੱਡਣ ਲਈ ਕਿਹਾ। ਇਸੇ ਦੌਰਾਨ ਉਨ੍ਹਾਂ ਆਖਿਆ ਕਿ "ਹੁਣ ਔਰਤਾਂ ਨੂੰ 1100 ਰੁਪਏ ਮਿਲਣੇ ਸ਼ੁਰੂ ਹੋਣ ਜਾ ਰਹੇ ਹਨ, ਇਹ ਮੇਰਾ ਅਗਲਾ ਟੀਚਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਜ਼ੀਰੋ ਬਿਜਲੀ ਬਿੱਲ ਸਕੀਮ ਲਾਗੂ ਕੀਤੀ ਗਈ ਹੈ, ਉਸੇ ਤਰ੍ਹਾਂ ਔਰਤਾਂ ਨੂੰ ਹਰ ਮਹੀਨੇ 1100 ਰੁਪਏ ਮਿਲਣੇ ਚਾਹੀਦੇ ਹਨ। ਉਹ ਇਸ ਦੀ ਤਿਆਰੀ 'ਚ ਲੱਗੇ ਹੋਏ ਹਨ। ਜਿਵੇਂ ਹੀ ਬਜਟ ਦਾ ਪ੍ਰਬੰਧ ਹੋਵੇਗਾ ਤਾਂ ਉਹ ਇਸ ਦਾ ਐਲਾਨ ਕਰਨਗੇ।
ਵਿਰੋਧੀਆਂ ਦੇ ਸਵਾਲ
ਕਾਬਲੇਜ਼ਿਕਰ ਹੈ ਕਿ ਅਸਕਰ ਹੀ ਵਿਰੋਧੀਆਂ ਵੱਲੋਂ 'ਆਪ' ਸਰਕਾਰ 'ਤੇ ਇਸੇ ਵਾਅਦੇ ਨੂੰ ਲੈ ਕੇ ਨਿਸ਼ਾਨੇ ਸਾਧੇ ਜਾਂਦੇ ਹਨ। ਵਿਰੋਧੀਆਂ ਪਾਰਟੀਆਂ ਵੱਲੋਂ ਆਖਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਪਾਰਟੀ ਦੇ ਸੁਪਰੀਮੋ ਨੇ ਤਾਂ ਆਪਣੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਤਾਂ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਵਾਅਦਾ ਕਿਵੇਂ ਪੂਰਾ ਕਰਨਗੇ। ਹੁਣ ਵੇਖਣਾ ਹੋਵੇਗਾ ਕਿ ਸੀਐੱਮ ਦੇ ਇਸ ਐਲਾਨ ਤੋਂ ਬਾਅਦ ਹਾਲੇ ਹੋਰ ਔਰਤਾਂ ਨੂੰ 1100 ਰੁਪਏ ਮਿਲਣ ਦਾ ਇੰਤਜ਼ਾਰ ਕਰਨਾ ਹੋਵੇਗਾ।