ਪੰਜਾਬ

punjab

By ETV Bharat Punjabi Team

Published : Apr 26, 2024, 7:13 PM IST

ETV Bharat / state

ਧੀ ਨਿਆਮਤ ਨੂੰ ਲੈਕੇ ਦੁਰਗਿਆਣਾ ਤੀਰਥ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ - CM Bhagwant Mann at Durgiana Tirth

ਪੰਜਾਬ ਦੇ ਮੁੱਖ ਮੰਤਰੀ ਅੱਜ ਧੀ ਨਿਆਮਤ ਕੌਰ ਨੂੰ ਲੈਕੇ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਿਰ ਵੀ ਪਹੁੰਚੇ ਅਤੇ ਧੀ ਨੂੰ ਅਸ਼ੀਰਵਾਦ ਦਿਵਾਇਆ।

Chief Minister Bhagwant Mann reached Durgiana Tirth with his daughter Niamat
ਧੀ ਨਿਆਮਤ ਨੂੰ ਲੈਕੇ ਦੁਰਗਿਆਣਾ ਤੀਰਥ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਧੀ ਨਿਆਮਤ ਨੂੰ ਲੈਕੇ ਦੁਰਗਿਆਣਾ ਤੀਰਥ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਅੰਮ੍ਰਿਤਸਰ : ਸਿਆਸੀ ਰੁਝੇਵਿਆਂ 'ਚ ਰੁਝੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਨਵਜੰਮੀ ਧੀ ਨੂੰ ਲੈਕੇ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਧੀ ਨਿਆਮਤ ਨੂੰ ਮੱਥਾ ਟਿਕਾਇਆ ਅਤੇ ਗੁਰੂ ਘਰ ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਤੀਰਥ ਵਿੱਚ ਭਗਵਾਨ ਲਕਸ਼ਮੀ ਨਰਾਇਣ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਪੁੱਜੇ, ਭਗਵੰਤ ਮਾਨ ਨੇ ਆਪਣੀ ਬੇਟੀ ਨੂੰ ਨਾਲ ਲੈ ਕੇ ਲਕਸ਼ਮੀ ਨਰਾਇਣ ਦਾ ਆਸ਼ੀਰਵਾਦ ਲਿਆ ਤੇ ਇਸ ਮੌਕੇ ਦੁਰਗਿਆਣਾ ਤੀਰਥ ਦੇ ਪ੍ਰਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ 'ਤੇ ਹੋਰ ਆਗੂਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਲਕਸ਼ਮੀ ਨਾਰਾਇਣ ਮੰਦਿਰ ਦਾ ਬਣਾਇਆ ਨਕਸ਼ਾ : ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਲੱਗਦਾ ਅੰਮ੍ਰਿਤਸਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਹੈ। ਉਸਦਾ ਅਸੀਂ ਨਕਸ਼ਾ ਉਲੀਕਿਆ ਹੋਇਆ ਹੈ। ਅਸੀਂ ਦੁਰਗਿਆਣਾ ਤੀਰਥ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਂਤਾ ਚਾਵਲਾ ਨਾਲ ਗੱਲ ਕੀਤੀ ਹੈ। ਕਿ ਹਰ ਇੱਕ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਹਨ ਉਹ ਬੜੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਾਂ । ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਚੋਣਾਂ ਤੋਂ ਬਾਅਦ ਸਾਡੇ ਨਾਲ ਮਿਲੋ ਅਸੀਂ ਇਹਨਾਂ ਮਸਲਿਆਂ ਨੂੰ ਹਲ ਕਰਾਂਗੇ।

ਨਿਆਮਤ ਨੂੰ ਲੈ ਕੇ ਪਹਿਲੀ ਵਾਰ ਨਿਕਲੇ ਬਾਹਰ: ਜ਼ਿਕਰਯੋਗ ਹੈ ਕਿ ਨਿਆਮਤ ਕੌਰ ਦੇ ਜਨਮ ਤੋਂ ਬਾਅਦ ਭਗਵੰਤ ਸਿੰਘ ਮਾਨ ਪਹਿਲੀ ਵਾਰੀ ਪਰਿਵਾਰ ਸਮੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਦੇ ਪਵਿੱਤਰ ਨਗਰੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਸਾਨੂੰ ਪ੍ਰਮਾਤਮਾ ਨੇ ਨਿਆਮਤ ਬਖਸ਼ੀ ਹੈ। ਸੀਐਮ ਮਾਨ ਦੇ ਘਰ ਇੱਕ ਧੀ ਨੇ ਜਨਮ ਲਿਆ ਉਸ ਦਾ ਨਾਂ ਨਿਆਮਤ ਰੱਖਿਆ ਹੈ। ਉਸ ਬੱਚੀ ਦੀ ਤੰਦਰੁਸਤੀ ਤੇ ਪਰਿਵਾਰ ਅਤੇ ਪੂਰੇ ਪੰਜਾਬ ਦੀ ਤੰਦਰੁਸਤੀ ਲਈ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ। ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਹੈ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਬਣੀ ਰਹੇ, ਤੰਦਰੁਸਤੀ ਬਣੀ ਰਹੇ ਤੇ ਤਰੱਕੀਆਂ ਹੋਣ।

ABOUT THE AUTHOR

...view details