ਪੰਜਾਬ

punjab

ETV Bharat / state

ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ 'ਚ ਫਹਿਰਾਇਆ ਤਿਰੰਗਾ ਝੰਡਾ, ਕੀਤੇ ਵੱਡੇ ਐਲਾਨ - CM MANN HOISTED TRICOLOR IN PATIALA

CM ਭਗਵੰਤ ਮਾਨ ਨੇ ਪਟਿਆਲਾ 'ਚ ਤਿਰੰਗਾ ਝੰਡਾ ਫਹਿਰਾਇਆ ਅਤੇ ਜਨਤਾ ਨੂੰ 76ਵੇਂ ਗਣਤੰਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਕਈ ਵੱਡੇ ਐਲਾਨ ਕੀਤੇ।

Chief Minister Bhagwant Mann hoisted the tricolor flag in Patiala, made big announcements
ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ 'ਚ ਫਹਿਰਾਇਆ ਤਿਰੰਗਾ ਝੰਡਾ,

By ETV Bharat Punjabi Team

Published : Jan 26, 2025, 11:13 AM IST

Updated : Jan 26, 2025, 11:33 AM IST

ਚੰਡੀਗੜ੍ਹ : ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਹੀ ਸ਼ਹਿਰ ਪਤੀਲਾ ਵਿਖੇ ਤਿਰੰਗਾ ਝੰਡਾ ਫਹਿਰਾਇਆ। ਇੱਸ ਮੌਕੇ ਉਹਨ ਨੇ ਪਰੇਡ ਗਰਾਉਂਡ ਦਾ ਨਿਰੀਖਣ ਕੀਤਾ ਅਤੇ ਗਰਾਉਂਡ 'ਚ ਮੌਜੂਦ ਜਵਾਨਾਂ ਨੂੰ ਸਲਾਮੀ ਦਿਤੀ। ਇਸ ਮੌਕੇ ਮੁਖ ਮੰਤਰੀ ਭਗਵੰਤ ਮਾਨ ਨੇ ਦੇਸ਼ ਵਾਸੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ 76ਵੇਂ ਗਣਤੰਤਰ ਦਿਹਾੜੇ ਦੀ ਵਧਾਈ ਦਿੱਤੀ।

ਪੁਲਿਸ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੇ ਪਟਿਆਲਾ ਵਿੱਚ ਤਿਰੰਗਾ ਫਹਿਰਾਇਆ ਅਤੇ ਨਾਲ ਹੀ ਇਸ ਦੌਰਾਨ ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਸੀਐਮ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 5 ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਅਤੇ 19 ਨੂੰ ਮੁੱਖ ਮੰਤਰੀ ਉੱਤਮ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਲੁਧਿਆਣਾ ਵਿੱਚ ਝੰਡਾ ਫਹਿਰਾਉਂ ਦੀ ਰਸਮ ਅਦਾ ਕੀਤੀ।

ਸਰਕਾਰ ਦੀਆਂ ਗਿਣਵਾਈਆਂ ਪ੍ਰਾਪਤੀਆਂ

ਝੰਡਾ ਫਹਿਰਾਉਣ ਦੀ ਰਸਮ ਅਦਾ ਕਰਨ ਤੋਂ ਉਪਰੰਤ ਭਾਸ਼ਣ ਦੌਰਾਨ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਤਿੰਨ ਸਾਲਾਂ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਦੇ ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਹਨ। 12 ਹਜ਼ਾਰ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਹੈ। ਉਨ੍ਹਾਂ ਦੀ ਤਨਖਾਹ ਵਧਾਈ ਗਈ ਹੈ। ਸਰਕਾਰ ਨੇ ਤੁਹਾਡੇ ਘਰ 'ਤੇ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਵਿੱਚ ਘਰ ਬੈਠੇ 43 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤਕੜੇ ਹੋ ਕੇ ਪੜਾਈ ਕਰੋ, ਆਪਣੇ ਟੈਸਟ ਪਾਸ ਕਰੋ ਤੇ ਇਸ ਯੋਗ ਬਣੋ ਕੇ ਸਰਕਾਰ ਤੁਹਾਨੂੰ ਆਪ ਨੌਕਰੀ ਦੀ ਪੇਸ਼ਕਸ਼ ਕਰੇ।

ਭ੍ਰਿਸ਼ਟਾਚਾਰ ਖਿਲਾਫ 'ਆਪ'

ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਖਤਮ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਗਈ ਹੈ। ਭ੍ਰਿਸ਼ਟਾਚਾਰ ਦੇ ਦੋਸ਼ ਹੇਠ 173 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿੱਚ ਅਧਿਕਾਰੀ, ਪੁਲਿਸ ਅਧਿਕਾਰੀ, ਪਟਵਾਰੀ ਅਤੇ ਹੋਰ ਲੋਕ ਸ਼ਾਮਲ ਹਨ। ਅੱਠ ਸੌ ਤੋਂ ਵੱਧ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ। ਜਿਸ ਵਿੱਚ ਦੋ ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਹੋਇਆ ਹੈ। ਇਸ ਵਿੱਚ ਪੈਨਲ ਐਕਸ-ਰੇ ਅਤੇ ਅਲਟਰਾਸਾਊਂਡ ਸੈਂਟਰ ਹਨ। ਜਿਸ ਵਿੱਚ ਸਸਤੇ ਰੇਟਾਂ 'ਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਅੰਦਰ ਦਵਾਈਆਂ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜੇਕਰ ਦਵਾਈ ਬਾਹਰੋਂ ਮੰਗਵਾਉਣੀ ਪਵੇ ਤਾਂ ਡਾਕਟਰ ਖੁਦ ਲਿਆਵੇਗਾ। ਮਰੀਜ਼ ਨਹੀਂ ਜਾਵੇਗਾ। ਉਹ ਸਰਕਾਰ ਨੂੰ ਪੱਤਰ ਲਿਖਣਗੇ। 24 ਘੰਟਿਆਂ ਦੇ ਅੰਦਰ-ਅੰਦਰ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਕਿਡਨੀ ਡਾਇਲਸਿਸ ਦੀ ਸਹੂਲਤ ਸ਼ੁਰੂ ਕੀਤੀ ਗਈ। ਇਸ ਦੇ ਨਾਲ ਨਾਲ ਹੋਰਨਾਂ ਐਲਾਨ ਵੀ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਗਏ।

ਮਾਲ ਮੰਤਰੀ ਨੇ ਵੀ ਫਹਿਰਾਇਆ ਝੰਡਾ

ਇਸ ਤੋਂ ਇਲਾਵਾ ਦੇਸ਼ ਦੇ 76ਵੇਂ ਗਣਤੰਤਰ ਦਿਹਾੜੇ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਮੁੱਖ ਮਹਿਮਾਨ ਵੱਜੋਂ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ, ਹਰਦੀਪ ਸਿੰਘ ਮੁੰਡੀਆਂ ਵਲੋਂ ਤਿਰੰਗਾ ਫਹਿਰਾਉਣ ਦੀ ਰਸਮ ਅਦਾ ਕੀਤੀ ਗਈ।

Last Updated : Jan 26, 2025, 11:33 AM IST

ABOUT THE AUTHOR

...view details