ਬਰਨਾਲਾ: ਪੁਲਿਸ ਬਰਨਾਲਾ ਵੱਲੋਂ ਜ਼ਿਲ੍ਹੇ ਭਰ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ। ਆਪਰੇਸ਼ਨ ਤਹਿਤ ਕ੍ਰਾਈਮ ਬੈਕਗ੍ਰਾਊਂਡ ਦੇ ਲੋਕਾਂ ਅਤੇ ਕ੍ਰਾਈਮ ਵਾਲੀਆਂ ਥਾਵਾਂ ਉਪਰ ਰੇਡ ਕੀਤੀ ਗਈ। ਆਪਰੇਸ਼ਨ ਦੌਰਾਨ ਪੁਲਿਸ ਨੇ ਕੁੱਝ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਵਹੀਕਲ੍ਹ ਸਮੇਤ ਹੋਰ ਸਮਾਨ ਰਿਕਵਰ ਹੋਣ ਦਾ ਦਾਅਵਾ ਕੀਤਾ। ਬਰਨਾਲਾ ਸ਼ਹਿਰ ਸਮੇਤ ਤਪਾ ਮੰਡੀ ਅਤੇ ਮਹਿਲ ਵਿਖੇ ਵੀ ਰੇਡ ਕੀਤੀ ਗਈ।
ਵੱਖ-ਵੱਖ ਥਾਵਾਂ ਉੱਤੇ ਕੀਤੀ ਗਈ ਚੈਕਿੰਗ (ETV BHARAT PUNJAB (ਰਿਪੋਟਰ,ਬਰਨਾਲਾ)) ਕਈ ਸ਼ੱਕੀ ਵਿਅਕਤੀ ਰਾਊਂਡਅੱਪ ਕੀਤੇ
ਇਸ ਮੌਕੇ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਸੀਨੀਅਰ ਅਧਿਕਾਰੀਆ ਦੀ ਅਗਵਾਈ ਵਿੱਚ ਨਸ਼ਿਆਂ ਸਬੰਧੀ ਸਪੈਸ਼ਲ ਸਸਰਚ ਆਪਰੇਸ਼ਨ ਕੀਤੇ ਗਏ ਹਨ। ਇਸ ਕਾਸੋ ਆਪਰੇਸ਼ਨ ਦੌਰਾਨ ਕ੍ਰਾਈਮ ਬੈਕ ਗ੍ਰਾਊਂਡ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਗਈ ਹੈ। ਇਸ ਵਿੱਚ ਚੋਰੀ, ਨਸ਼ੇ ਅਤੇ ਹੋਰ ਅਪਧਾਰੀਆਂ ਦੇ ਘਰਾਂ ਵਿੱਚ ਰੇਡ ਕੀਤੀ ਹੈ। ਇਸ ਰੇਡ ਦੌਰਾਨ ਬਰਨਾਲਾ ਵਿੱਚ ਕਈ ਵਿਅਕਤੀ ਰਾਊਂਡਅੱਪ ਕੀਤੇ ਹਨ।
ਕਾਸੋ ਆਪਰੇਸ਼ਨ ਚਲਾਇਆ
ਇਸ ਤੋਂ ਇਲਾਵਾ ਕੁੱਝ ਵਹੀਕਲ ਅਤੇ ਹੋਰ ਸਮਾਨ ਵੀ ਰਿਕਵਰ ਕੀਤਾ ਹੈ। ਉਹਨਾਂ ਦੱਸਿਆ ਕਿ ਅੱਜ ਜਿਲ੍ਹਾ ਬਰਨਾਲਾ ਵਿੱਚ ਏਡੀਜੀਪੀ ਸਾਈਬਰ ਕ੍ਰਾਈਮ ਪੰਜਾਬ ਵੀ.ਨੀਰਜਾ ਦੀ ਅਗਵਾਈ ਵਿੱਚ ਕੈਸੋ ਆਪਰੇਸ਼ਨ ਚਲਾਇਆ ਗਿਆ ਹੈ। ਇਹ ਆਪਰੇਸ਼ਨ 3 ਵਜੇ ਤੱਕ ਚੱਲੇਗਾ, ਜਿਸ ਤੋਂ ਬਾਅਦ ਹੀ ਰਿਕਵਰੀ ਡਾਟਾ ਅਤੇ ਕਾਰਵਾਈ ਸਬੰਧੀ ਦੱਸਿਆ ਜਾਵੇਗਾ। ਉਹਨਾਂ ਦੱਸਿਆ ਕਿ ਬਰਨਾਲਾ ਸਮੇਤ ਤਪਾ ਮੰਡੀ, ਮਹਿਲ ਕਲਾਂ ਵਿਖੇ ਰੇਡ ਕੀਤੀਆਂ ਗਈਆਂ ਹਨ। ਐਸਐਸਪੀ ਨੇ ਦੱਸਿਆ ਕਿ ਇਹ ਰੇਡ ਹਾਟਸਪਾਟ ਥਾਵਾਂ ਉਪਰ ਹੀ ਕੀਤੀਆਂ ਗਈਆਂ ਹਨ। ਜਿਸ ਵਿੱਚ ਕ੍ਰਾਈਮ ਨਾਲ ਜੁੜੇ ਲੋਕਾਂ ਦੀ ਹਿਸਟਰੀ ਦੇਖੀ ਗਈ ਹੈ। ਜਦਕਿ ਕ੍ਰਾਈਮ ਵਾਲੀਆਂ ਥਾਵਾਂ ਨੂੰ ਵੀ ਚੁਣਿਆ ਗਿਆ ਹੈ।
ਦੂਜੇ ਪਾਸੇ ਬਠਿੰਡਾ ਪੁਲਿਸ ਵੱਲੋਂ ਰੇਲਵੇ ਜੰਕਸ਼ਨ ਉੱਤੇ ਚੈਕਿੰਗ ਕੀਤੀ ਗਈ ਅਤੇ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ। ਡੀਜੀਪੀ ਜਤਿੰਦਰ ਜੈਨ ਨੇ ਕਿਹਾ ਕਿ ਇਹ ਓਪਰੇਸ਼ਨ ਪੂਰੇ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ। ਬਠਿੰਡਾ ਰੇਲਵੇ ਜੰਕਸ਼ਨ ਅਤੇ ਵੱਖ-ਵੱਖ ਥਾਵਾਂ ਉੱਤੇ ਕਾਸੋ ਓਪਰੇਸ਼ਨ ਚਲਾਉਣ ਦਾ ਮਕਸਦ ਹੈ ਕ੍ਰਾਈਮ ਕਰਨ ਵਾਲੇ ਲੋਕਾਂ ਦੇ ਉੱਪਰ ਨੱਥ ਪਾਉਣਾ। ਉਨ੍ਹਾਂ ਆਖਿਆ ਕਿ ਤਿਉਹਾਰਾਂ ਨੂੰ ਲੈ ਕੇ ਆਮ ਲੋਕਾਂ ਦੀ ਸੁਰੱਖਿਆ ਲਈ ਹੋਰ ਸਖਤੀ ਵਧਾਈ ਜਾ ਰਹੀ ਹੈ ਤਾਂ ਜੋ ਆਮ ਲੋਕ ਸੁਰੱਖਿਅਤ ਰਹਿਣ।