ਬਰਨਾਲਾ: ਬੀਤੀ 5 ਜੁਲਾਈ ਨੂੰ ਬਹੁਜਨ ਸਮਾਜ ਪਾਰਟੀ ਦੇ ਤਾਮਿਲਨਾਡੂ ਤੋਂ ਸੂਬਾ ਪ੍ਰਧਾਨ ਕੇ.ਆਰਮਸਟਰਾਂਗ ਦਾ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਮਾਮਲੇ ਵਿੱਚ ਇਨਸਾਫ਼ ਨੂੰ ਲੈ ਕੇ ਦੇਸ਼ ਭਰ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਇਕਾਈ ਵਲੋਂ ਵੀ ਡੀ.ਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਡੀ.ਸੀ ਬਰਨਾਲਾ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਤਾਮਿਲਨਾਡੂ ਦੇ ਆਪਣੇ ਸੂਬਾ ਪ੍ਰਧਾਨ ਕੇ.ਆਰਮਸਟਰਾਂਗ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ।
ਇਸ ਮੌਕੇ ਪ੍ਰਦਰਸ਼ਨਕਾਰੀ ਬੀਐਸਪੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਤਾਲਿਮਨਾਡੂ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਦਾ ਕਤਲ ਕਰ ਦਿੱਤਾ ਗਿਆ, ਜੋ ਬਹੁਤ ਹੀ ਨਿੰਦਣਯੋਗ ਘਟਨਾ ਹੈ। ਇਹ ਇੱਕ ਵਿਅਕਤੀ ਦਾ ਕਤਲ ਨਹੀਂ ਹੈ, ਬਲਕਿ ਕਤਲ ਹੋਣ ਵਾਲਾ ਵਿਅਕਤੀ ਇੱਕ ਪੂਰੀ ਸਟੇਟ ਦਾ ਪ੍ਰਧਾਨ ਸੀ, ਜੋ ਬਹੁਜਨ ਮੂਵਮੈਂਟ ਦਾ ਇੱਕ ਚਮਕਦਾ ਸਿਤਾਰਾ ਸੀ। ਉਹਨਾਂ ਕਿਹਾ ਕਿ ਸੂਬਾ ਪ੍ਰਧਾਨ ਕੇ.ਆਰਮਸਟਰਾਂਗ 2006 ਵਿੱਚ ਆਜ਼ਾਦ ਤੌਰ ਤੇ ਐਮਸੀ ਚੋਣ ਲੜਨ ਤੋਂ ਬਾਅਦ 2007 ਵਿੱਚ ਬੀਐਸਪੀ ਵਿੱਚ ਸ਼ਾਮਲ ਹੋਇਆ ਅਤੇ ਹੁਣ ਸੂਬਾ ਪ੍ਰਧਾਨ ਸੀ।
- ਹਾਈਕੋਰਟ ਦੇ ਫੈਸਲੇ ਉੱਤੇ ਕਿਸਾਨਾਂ ਦਾ ਪ੍ਰਤੀਕਰਮ, ਕਿਹਾ-ਹਰਿਆਣਾ ਨੇ ਰੋਕਿਆ ਸਾਡਾ ਰਾਹ, ਹਰਿਆਣਾ ਦੀ ਪੁਲਿਸ ਦੇ ਜਾਂਦੇ ਹੀ ਖੁੱਲ੍ਹ ਜਾਵੇਗਾ ਰਾਹ - Farmers on high court
- ਪੰਜਾਬ ਹਰਿਆਣਾ ਹਾਈਕੋਰਟ ਦਾ ਵੱਡਾ ਹੁਕਮ, ਇੱਕ ਹਫ਼ਤੇ 'ਚ ਸ਼ੰਭੂ ਬਾਰਡਰ ਖੋਲ੍ਹਣ ਦਾ ਹੁਕਮ, ਕਿਸਾਨਾਂ ਨੇ ਵੀ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ... - open Shambhu border Update
- ਲੁਧਿਆਣਾ ਦੇ ਪਿੰਡ ਬੁਲਾਰਾ ਵਿਖੇ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਿੰਡ ਦੇ ਨੌਜਵਾਨ ਉੱਤੇ ਮਹਿਲਾ ਨੂੰ ਤੰਗ ਕਰਨ ਦੇ ਇਲਜ਼ਾਮ - married woman committed suicide