ਪੰਜਾਬ

punjab

ETV Bharat / state

ਬੀਕੇਯੂ ਉਗਰਾਹਾਂ ਨੇ ਆਪ ਉਮੀਦਵਾਰ ਮੀਤ ਹੇਅਰ ਨੂੰ ਪਿੰਡਾਂ ਵਿੱਚ ਘੇਰਨ ਦਾ ਕੀਤਾ ਐਲਾਨ - Lok Sabha Elections

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਦਾ ਪਿੰਡਾਂ 'ਚ ਘਿਰਾਓ ਕਰਨ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਧੂਰੀ ਦੇ ਪਿੰਡ ਜਹਾਂਗੀਰ ਵਿੱਚ ਇੱਕ ਲੜਕੀ ਨੂੰ ਜ਼ਮੀਨ ਦਾ ਇਨਸਾਫ਼ ਨਾ ਦਿੱਤੇ ਜਾਣ ਦੇ ਰੋਸ ਵਜੋਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਮੀਤ ਹੇਅਰ ਨੂੰ ਪਿੰਡਾਂ ਵਿੱਚ ਘੇਰਨ ਦਾ ਕੀਤਾ ਐਲਾਨ
ਮੀਤ ਹੇਅਰ ਨੂੰ ਪਿੰਡਾਂ ਵਿੱਚ ਘੇਰਨ ਦਾ ਕੀਤਾ ਐਲਾਨ

By ETV Bharat Punjabi Team

Published : Apr 20, 2024, 7:40 PM IST

ਮੀਤ ਹੇਅਰ ਨੂੰ ਪਿੰਡਾਂ ਵਿੱਚ ਘੇਰਨ ਦਾ ਕੀਤਾ ਐਲਾਨ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਜੱਥੇਬੰਦੀ ਨੇ ਮੀਤ ਹੇਅਰ ਦੀ ਕੋਠੀ ਅੱਗੇ ਪੱਕੇ ਧਰਨੇ ਅਤੇ ਪਿੰਡਾਂ ਵਿੱਚ ਘਿਰਾਓ ਕਰਕੇ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਸੰਗਰੂਰ ਜ਼ਿਲ੍ਹੇ ਦੇ ਹਲਕਾ ਧੂਰੀ ਦੇ ਪਿੰਡ ਜਹਾਂਗੀਰ ਵਿੱਚ ਇੱਕ ਲੜਕੀ ਨੂੰ ਜ਼ਮੀਨ ਦਾ ਇਨਸਾਫ਼ ਨਾ ਦਿੱਤੇ ਜਾਣ ਦੇ ਰੋਸ ਵਜੋਂ ਕੀਤਾ ਗਿਆ ਹੈ।

ਜ਼ਮੀਨ ਦੇ ਕਬਜ਼ੇ ਨੂੰ ਲੈਕੇ ਚਿਤਾਵਨੀ: ਇਸ ਮੌਕੇ ਗੱਲਬਾਤ ਕਰਦਿਆਂ ਜੱਥੇਬੰਦੀਆਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਰਕਾਰ ਅਤੇ ਮੰਤਰੀ ਮੀਤ ਹੇਅਰ ਦੀ ਵਾਅਦਾਖਿਲਾਫ਼ੀ ਕਾਰਨ ਇਹ ਫ਼ੈਸਲਾ ਲੈਣਾ ਪਿਆ ਹੈ। ਉਹਨਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਹਲਕਾ ਧੂਰੀ ਦੇ ਪਿੰਡ ਜਹਾਂਗੀਰ ਦੇ ਮਾਮਲੇ ਨੂੰ ਲੈ ਕੇ ਜੱਥੇਬੰਦੀ ਪਿਛਲੇ ਕਰੀਬ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਹਾਂ। ਪਿੰਡ ਦੀ ਲੜਕੀ ਕਿਰਨਜੀਤ ਕੌਰ ਪੁੱਤਰੀ ਗੁਰਚਰਨ ਸਿੰਘ ਦੀ ਜ਼ਮੀਨ ਇੱਕ ਪਿੰਡ ਦੇ ਸਾਬਕਾ ਸਰਪੰਚ ਵਲੋਂ ਦੱਬੀ ਹੋਈ ਹੈ। ਇਸ ਜ਼ਮੀਨ ਦੇ ਫ਼ੈਸਲੇ ਅਦਾਲਤ ਵਲੋਂ ਇਸ ਪੀੜਤ ਲੜਕੀ ਦੇ ਹੱਕ ਵਿੱਚ ਹੋ ਚੁੱਕੇ ਹਨ। ਇਹ ਸਾਰਾ ਮਾਮਲਾ ਜਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਵੀ ਹੈ। ਪ੍ਰਸ਼ਾਸ਼ਨ ਖੁ਼ਦ ਇਸ ਲੜਕੀ ਨਾਲ ਧੱਕਾ ਹੋਣ ਦੀ ਗੱਲ ਕਬੂਲ ਕਰ ਚੁੱਕਾ ਹੈ ਪਰ ਇਸਦੇ ਬਾਜਵੂਦ ਲੜਕੀ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ।

ਪਿੰਡਾਂ 'ਚ ਕੀਤਾ ਜਾਵੇਗਾ ਵਿਰੋਧ:ਉਹਨਾਂ ਕਿਹਾ ਕਿ ਇਹ ਮਾਮਲਾ ਮੰਤਰੀ ਤੇ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ। ਇਸ ਇਨਸਾਫ਼ ਨੂੰ ਲੈ ਕੇ ਮੀਤ ਹੇਅਰ ਦੇ ਘਰ ਅੱਗੇ ਦੋ ਦਿਨ ਧਰਨਾ ਵੀ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਮੀਤ ਹੇਅਰ ਨੇ 15 ਦਿਨ ਦਾ ਸਮਾਂ ਲੈ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ 18 ਦਿਨ ਬੀਤ ਜਾਣ 'ਤੇ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਜਿਸ ਕਰਕੇ ਜੱਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਅੱਜ ਤੋਂ 15 ਦਿਨ ਹੋਰ ਇਨਸਾਫ਼ ਲਈ ਇੰਤਜ਼ਾਰ ਕੀਤਾ ਜਾਵੇਗਾ। ਜੇਕਰ 5 ਮਈ ਤੱਕ ਪੀੜਤ ਲੜਕੀ ਨੂੰ ਉਸ ਦੀ ਜ਼ਮੀਨ ਦਾ ਕਬਜ਼ਾ ਨਾ ਦਵਾਇਆ ਗਿਆ ਤਾਂ ਉਹਨਾਂ ਦੀ ਜੱਥੇਬੰਦੀ ਪੱਕੇ ਤੌਰ 'ਤੇ ਮੰਤਰੀ ਮੀਤ ਹੇਅਰ ਦੇ ਘਰ ਦੇ ਬਾਹਰ ਧਰਨਾ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਵੇਲੇ ਮੀਤ ਹੇਅਰ ਦਾ ਘਿਰਾਓ ਕਰਕੇ ਵਿਰੋਧ ਕੀਤਾ ਜਾਵੇਗਾ।

ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ: ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਮੁੜ ਮੀਤ ਹੇਅਰ ਨਾਲ ਇਸ ਸਬੰਧੀ ਸੰਪਰਕ ਕੀਤਾ ਗਿਆ ਸੀ, ਪਰ ਉਹਨਾਂ ਕੋਈ ਗੱਲ ਰਾਹ ਨਹੀਂ ਪਾਈ। ਉਹਨਾਂ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਪਿਛਲੇ ਇੱਕ ਸਾਲ ਤੋਂ ਲਾਰੇ ਲਗਾਉਂਦਾ ਰਿਹਾ ਹੈ, ਪਰ ਹੁਣ ਜੱਥੇਬੰਦੀ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖੇਗੀ। ਉਹਨਾਂ ਕਿਹਾ ਕਿ ਜ਼ਮੀਨ ਉਪਰ ਕਾਬਜ਼ ਸਾਬਕਾ ਸਰਪੰਚ ਗੁਰਚਰਨ ਸਿੰਘ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਵਿੱਚ ਬੈਠਾ ਹੈ। ਸਰਕਾਰ ਇਸ ਵਿਅਕਤੀ ਨੂੰ ਸ਼ਹਿ ਦੇ ਕੇ ਜ਼ਮੀਨ ਦਾ ਕਬਜ਼ਾ ਨਹੀਂ ਛੁਡਵਾ ਰਹੀ ਪਰ ਜੱਥੇਬੰਦੀ ਇਨਸਾਫ਼ ਮਿਲਣ ਤੋਂ ਪਿਛੇ ਨਹੀਂ ਹਟੇਗੀ।

ABOUT THE AUTHOR

...view details