ਲੁਧਿਆਣਾ :ਅੱਜ ਲੁਧਿਆਣਾ ਵਿਖੇ ਗੱਤਕੇ ਦੇ ਗੋਲਡ ਮੈਡਲ ਅਤੇ ਸਿਲਵਰ ਮੈਡਲ ਜਿੱਤ ਕੇ ਆਏ ਖਿਡਾਰੀਆ ਨੂੰ ਬੱਸ ਸਟੈਂਡ ਤੇ ਗੁਰਦੀਪ ਸਿੰਘ ਗੋਸ਼ਾ ਮੀਡੀਆ ਪੇਨਲਿਸਟ ਭਾਜਪਾ ਪੰਜਾਬ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਖਿਡਾਰੀਆ ਦਾ ਹੌਸਲਾ ਅਫ਼ਜ਼ਾਈ ਕੀਤੀ ਪਰ ਦੂਜੇ ਤਰਫ ਗੁਰਦੀਪ ਗੋਸ਼ਾ ਨੇ ਬੋਲਦੇ ਕਿਹਾ ਜਿਹੜੀ ਖੇਡ ਮੀਡੀਆ ਦੀਆਂ ਸੁਰਖੀਆਂ 'ਚ ਆਉਂਦੀ ਹੈ ਸਰਕਾਰ ਉਨ੍ਹਾਂ ਖੇਡਾਂ ਨੂੰ ਹੋ ਪ੍ਰਫੁੱਲਿਤ ਕਰ ਰਹੀ ਹੈ। ਖਿਡਾਰੀਆਂ ਨੂੰ ਵੱਡੇ-ਵੱਡੇ ਇਨਾਮ ਦਿੱਤੇ ਜਾਂਦੇ ਹਨ ਜਦੋਂ ਕਿ ਗੱਤਕਾ ਸਾਡੀ ਪਹਿਚਾਨ ਹੈ, ਸਾਡਾ ਵਿਰਸਾ ਹੈ, ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ।
ਮੋਦੀ ਸਰਕਾਰ ਦਾ ਧੰਨਵਾਦ
ਗੱਤਕੇ ਦੇ ਜੇਤੂ ਖਿਡਾਰੀ ਅੱਜ ਲੁਧਿਆਣਾ ਪਹੁੰਚਣ 'ਤੇ ਬੱਸ ਵਿੱਚ ਧੱਕੇ ਖਾਣ ਅਤੇ ਆਟੋ ਵਿੱਚ ਧੱਕੇ ਖਾਣ ਨੂੰ ਮਜ਼ਬੂਰ ਹਨ। ਆਮ ਆਦਮੀ ਦੀ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਜਿੱਥੇ ਧੰਨਵਾਦ ਹੈ, ਕਿ ਗੱਤਕੇ ਨੂੰ ਸਰਕਾਰੀ ਖੇਡ ਵਜੋਂ ਮਾਨਤਾ ਦਿੱਤੀ। ਉੱਥੇ ਬੇਨਤੀ ਹੈ ਕਿ ਖਿਡਾਰੀਆ ਨੂੰ ਹਰ ਸਹੂਲਤ ਦਵਾਈ ਜਾਵੇ ਤਾਂ ਜੋ ਗੱਤਕਾ ਹੋਰ ਪ੍ਰਫੁੱਲਤ ਹੋ ਸਕੇ, ਪੰਜਾਬ ਅਤੇ ਦੇਸ਼ ਨਸ਼ਾ ਮੁਕਤ ਹੋ ਸਕੇ।