ਤਰਨਜੀਤ ਸਿੰਘ ਸੰਧੂ ਨੇ ਕੀਤੀ ਪ੍ਰੈੱਸ ਕਾਨਫਰੰਸ (Etv Bharat Amritsar) ਅੰਮ੍ਰਿਤਸਰ:ਲੋਕ ਸਭਾ ਚੋਣ 2024 ਦੇ ਨਤੀਜੇ ਆਉਣ ਦੇ ਬਾਅਦ ਅੰਮ੍ਰਿਤਸਰ ਵਿੱਚ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਚੰਗਾ ਪ੍ਰਦਰਸ਼ਨ ਰਿਹਾ ਹੈ ਤੇ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਤੇ ਭਾਜਪਾ ਦੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ।
ਗ੍ਰੀਨ ਅਵਨਿਉ ਸਮੁੰਦਰੀ ਹਾਊਸ:ਜਿਨ੍ਹਾਂ ਨੇ ਭਾਜਪਾ ਦਾ ਸਾਥ ਦਿੱਤਾ, ਇਸ ਦੇ ਨਾਲ ਹੀ ਬੋਲਦੇ ਹੋਏ ਤਰਨਜੀਤ ਸਿੰਘ ਸਮੁੰਦਰੀ ਨੇ ਕਿਹਾ ਕਿ ਅਕਸਰ ਹੀ ਲੋਕ ਕਹਿੰਦੇ ਹਨ ਕਿ ਭਾਜਪਾ ਦਾ ਉਮੀਦਵਾਰ ਵੋਟਾਂ ਲੈਣ ਤੋਂ ਬਾਅਦ ਅੰਮ੍ਰਿਤਸਰ ਵੱਲੋਂ ਮੂੰਹ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਹਰ ਵਕਤ ਅੰਮ੍ਰਿਤਸਰ ਦੇ ਗ੍ਰੀਨ ਅਵਨਿਉ ਸਮੁੰਦਰੀ ਹਾਊਸ ਵਿੱਚ ਹੋਵਾਂਗਾ, ਕੋਈ ਵੀ ਵਿਅਕਤੀ ਆਪਣੀ ਮੁਸ਼ਕਿਲ ਲੈ ਕੇ ਉਨ੍ਹਾਂ ਨੂੰ ਸਮੁੰਦਰੀ ਹਾਊਸ ਵਿੱਚ ਆ ਕੇ ਮਿਲ ਸਕਦਾ ਹੈ।
ਅੰਮ੍ਰਿਤਸਰ ਦੀ ਬੇਹਤਰੀ :ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਪਾਰਲੀਮੈਂਟ ਦੇ ਚੁਣਾਵ ਤੋਂ ਜਿਆਦਾ ਇਸ ਵਾਰ ਭਾਜਪਾ ਨੂੰ ਸਫਲਤਾ ਹਾਸਿਲ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਬੇਹਤਰੀ ਦੇ ਲਈ ਉਹ ਵੀ ਆਪਣਾ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਅਸਲੀ ਕਿਸਾਨਾਂ ਦੇ ਵਾਸਤੇ ਕੰਮ ਕਰਨਗੇ ਜੋ ਨਕਲੀ ਕਿਸਾਨ ਹੈ, ਉਨ੍ਹਾਂ ਦਾ ਉਹ ਵਿਰੋਧ ਕਰਨਗੇ ਅਤੇ ਅਸਲੀ ਕਿਸਾਨਾਂ ਨੂੰ ਫਲਾਂ ਦਾ ਤੇ ਸਬਜ਼ੀਆਂ ਦਾ ਪੂਰਾ ਰੇਟ ਦਵਾਉਣ ਦੇ ਲਈ ਉਹ ਪੂਰੀ ਸੰਭਵ ਕੋਸ਼ਿਸ਼ ਕਰਨਗੇ।
ਇਹਦੇ ਨਾਲ ਹੀ ਉਨ੍ਹਾਂ ਤਮਾਮ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹੋਏ ਟਿਕਟ ਅਨਾਉਂਸ ਹੋਣ ਤੋਂ ਬਾਅਦ ਚੋਣ ਪ੍ਰਚਾਰ ਦੇ ਦੌਰ ਅਤੇ ਉਸ ਤੋਂ ਬਾਅਦ ਵੋਟਿੰਗ ਤੋਂ ਬਾਅਦ ਨਤੀਜਿਆਂ ਤੱਕ ਦੇ ਸਾਰੇ ਸਫਰ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਉਮੀਦਵਾਰ ਕੱਲ ਉਨ੍ਹਾਂ ਦੇ ਕੋਲ ਸੀ ਅੱਜ ਹੈ ਅਤੇ ਕੱਲ ਵੀ ਰਹੇਗਾ।