ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਵਿੱਚ ਅੱਜ ਅੰਮ੍ਰਿਤਸਰ ਕੋਰਟ ਵਿੱਚ ਪਹੁੰਚੇ। ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਬੀਜੇਪੀ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਜੋ ਮਾਣਹਾਨੀ ਕੇਸ ਉਹਨਾਂ ਵੱਲੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਖਿਲਾਫ ਕੀਤਾ ਗਿਆ ਸੀ। ਉਸ ਨੂੰ ਲੈ ਕੇ ਲਗਾਤਾਰ ਹੀ ਉਹ ਭੱਜਦੇ ਹੋਏ ਨਜ਼ਰ ਆ ਰਹੇ ਹਨ ਅਤੇ ਜਾਣਬੁੱਝ ਕੇ ਕੋਰਟ ਦੇ ਵਿੱਚ ਪੇਸ਼ੀ 'ਚ ਲਈ ਨਹੀਂ ਆ ਰਹੇ । ਉਹਨਾਂ ਵੱਲੋਂ ਪੰਜਾਬ ਵਿੱਚ ਲਗਾਤਾਰ ਹੋ ਰਹੇ ਬਲਾਸਟਾਂ ਉੱਤੇ ਬੋਲਦੇ ਹੋਏ ਕਿਹਾ ਗਿਆ ਕਿ ਜਿਸ ਵਿੱਚ ਹਰਪਾਲ ਸਿੰਘ ਰੰਧਾਵਾ ਵਰਗੇ ਪੁਲਿਸ ਅਧਿਕਾਰੀ ਹੋਣ ਉਸ ਜਗ੍ਹਾ ਉੱਤੇ ਕਾਨੂੰਨ ਹਮੇਸ਼ਾ ਹੀ ਖਰਾਬ ਹੀ ਰਹੇਗਾ।
ਅੰਮ੍ਰਿਤਸਰ ਵਿੱਚ ਹੋਏ ਬਲਾਸਟ 'ਤੇ ਘੇਰੀ ਪੰਜਾਬ ਪੁਲਿਸ
ਇਸ ਦੌਰਾਨ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਹੋਏ ਬਲਾਸਟ ਉੱਤੇ ਪੰਜਾਬ ਪੁਲਿਸ ਨੂੰ ਸਵਾਲਾਂ ਵਿੱਚ ਖੜਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਹਰਪਾਲ ਸਿੰਘ ਰੰਧਾਵਾ ਵੱਲੋਂ ਜਿਸ ਤਰ੍ਹਾਂ ਦਾ ਅਕਸ ਪੰਜਾਬ ਪੁਲਿਸ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨਾਲ ਸਾਫ ਸਿੱਧ ਹੋ ਰਿਹਾ ਹੈ ਕਿ ਪੰਜਾਬ ਦੇ ਹਲਾਤ ਲਗਾਤਾਰ ਹੀ ਖਰਾਬ ਹੋ ਰਹੇ ਹਨ। ਉਹਨਾਂ ਕਿਹਾ ਕਿ ਇੰਨੀ ਸਰਦੀ ਦੇ ਵਿੱਚ ਕਿਸੇ ਗੱਡੀ ਦਾ ਰੇਡੀਏਟਰ ਫਟਣਾ ਜਾਂ ਮੋਟਰਸਾਈਕਲ ਦਾ ਟਾਇਰ ਫਟਣ ਨਾਲ ਡੀਜੀਪੀ ਮੌਕੇ ਉੱਤੇ ਪਹੁੰਚਣਾ ਇਹ ਇੱਕ ਹੈਰਾਨੀਜਨਕ ਘਟਨਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਹੋਰ ਸਟੇਟ ਦੇ ਵਿੱਚ ਰੇਡੀਏਟਰ ਜਾਂ ਮੋਟਰਸਾਈਕਲ ਦਾ ਟਾਇਰ ਫਟਿਆ ਹੁੰਦਾ ਤਾਂ ਸ਼ਾਇਦ ਕੋਈ ਵੀ ਪੁਲਿਸ ਅਧਿਕਾਰੀ ਉੱਥੇ ਨਹੀਂ ਪਹੁੰਚਦਾ ਪਰ ਪੰਜਾਬ ਦੇ ਡੀਜੀਪੀ ਦਾ ਉੱਥੇ ਪਹੁੰਚਣਰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਦਾ ਹੈ।