ਅੰਮ੍ਰਿਤਸਰ:ਪਿਛਲੇ ਦਿਨ੍ਹੀਂ ਅੰਮ੍ਰਿਤਸਰ ਦੇ ਜੰਡਿਆਲਾ ਵਿੱਚ ਹੋਏ ਕਤਲ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪਰਿਵਾਰ ਨੇ ਇਲਜ਼ਾਮ ਲਾਏ ਹਨ ਕਿ ਕੁਲਬੀਰ ਨੁੰ ਕਤਲ ਕਰਨ ਲਈ ਮੁਲਜ਼ਮਾਂ ਨੇ ਵਿਦੇਸ਼ ਤੋਂ ਫੰਡ ਭੇਜੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਦੱਸਣਯੋਗ 29 ਅਗਸਤ ਦੀ ਰਾਤ ਕੁਲਬੀਰ ਸਿੰਘ ਦੁੱਧ ਪਾ ਕੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਹੀ ਉਸ ਨੂੰ ਰਾਹ ਵਿੱਚ ਘੇਰ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਉਸਦੀ ਲਾਸ਼ ਉਸ ਦੀ ਗੱਡੀ ਵਿੱਚ ਪਈ ਹੋਈ ਸੀ। ਪਰਿਵਾਰ ਨੇ ਕਿਹਾ ਕਿ ਮ੍ਰਿਤਕ ਕੁਲਬੀਰ ਨੂੰ ਮਾਰਨ ਦਾ ਠੇਕਾ ਅਮਰੀਕਾ 'ਚ ਬੈਠੇ ਜਗਰੂਪ ਸਿੰਘ ਨੇ ਦਿੱਤਾ ਸੀ। ਇਸ ਲਈ ਉਹਨਾਂ ਨੇ ਕਾਤਲਾਂ ਨੂੰ 11 ਲੱਖ ਰੁਪਏ ਵੀ ਅਕਾਊਂਟ ਵਿੱਚ ਭੇਜੇ ਹਨ।
ਮੁਲਜ਼ਮ ਕੁਲਬੀਰ ਨੂੰ ਮੰਨਦੇ ਸਨ ਭੈਣ ਦੀ ਮੌਤ ਦੀ ਵਜ੍ਹਾ:ਇਸ ਮਾਮਲੇ ਸਬੰਧੀ ਪਰਿਵਾਰ ਨੇ ਕਿਹਾ ਕਿਾ ਮੁਲਜ਼ਮਾਂ ਦਾ ਮੰਨਣਾ ਹੈ ਕਿ ਕੁਲਬੀਰ ਦੇ ਉਸ ਦੀ ਭੈਣ ਨਾਲ 10 ਸਾਲ ਪਹਿਲਾਂ ਸਬੰਧ ਸਨ ਅਤੇ ਉਸ ਦੀ ਭੈਣ ਨੇ ਖ਼ੁਦਕੁਸ਼ੀ ਕੀਤੀ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਇਸ ਸਬੰਧੀ ਜਗਰੂਪ ਸਿੰਘ ਤੇ ਉਕਤ ਪਰਿਵਾਰ ਵੱਲੋਂ ਕੁਲਬੀਰ ਸਿੰਘ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਕੁਲਬੀਰ ਨੂੰ 2 ਸਾਲ ਦੀ ਸ਼ਜਾ ਹੋਈ ਤੇ ਕੁਲਬੀਰ ਸਿੰਘ ਜੇਲ੍ਹ ਚਲਾ ਗਿਆ। ਮਾਮਲੇ ਦੀ ਪੁਰੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ ਕੁਲਬੀਰ ਬਰੀ ਹੋ ਗਿਆ ਸੀ। ਜਿਸ ਤੋਂ ਬਾਅਦ ਜਗਰੂਪ ਸਿੰਘ ਨੇ ਵਰਿੰਦਰ ਸਿੰਘ, ਸੁੱਖਾ ਸਿੰਘ ਨੂੰ ਸੁਪਾਰੀ ਦਿੱਤੀ ਅਤੇ ਕੁਲਬੀਰ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।