ਪੰਜਾਬ

punjab

ਰੋਪੜ 'ਚ ਵਾਪਰਿਆ ਵੱਡਾ ਹਾਦਸਾ: ਬੱਚਿਆਂ ਨੂੰ ਸਕੂਲ ਲੈ ਕੇ ਜਾ ਰਿਹਾ ਆਟੋ ਪਲਟਿਆ, ਵਿਦਿਆਰਥੀਆਂ ਨੂੰ ਲੱਗੀਆਂ ਸੱਟਾਂ - accident happened in Ropar

By ETV Bharat Punjabi Team

Published : 4 hours ago

School auto accident in rupnagar: ਰੂਪਨਗਰ ਵਿਖੇ ਸਵੇਰੇ ਸੜਕ ਹਾਦਸਾ ਵਾਪਰ ਗਿਆ, ਜਿਥੇ ਇੱਕ ਸਕੂਲੀ ਆਟੋ ਪਲਟ ਗਿਆ ਅਤੇ ਕਈ ਵਿਦਿਆਰਥੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਫੌਰੀ ਤੌਰ 'ਤੇ ਹਸਪਤਾਲ ਪਹੁੰਚਾਇਆ ਗਿਆ।

Big accident happened in Ropar! Auto taking children to school overturned, students injured
ਰੋਪੜ 'ਚ ਵਾਪਰਿਆ ਵੱਡਾ ਹਾਦਸਾ! ਬੱਚਿਆਂ ਨੂੰ ਸਕੂਲ ਲੈ ਕੇ ਜਾ ਰਿਹਾ ਪਲਟਿਆ ਆਟੋ,ਵਿਦਿਆਰਥੀਆਂ ਨੂੰ ਲੱਗੀਆਂ ਸੱਟਾਂ (RUPNAGAR REPORTER)

ਰੂਪਨਗਰ : ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਪੰਜਾਬ ਦੇ ਰੋਪੜ ਤੋਂ ਸਾਹਮਣੇ ਆਇਆ ਹੈ, ਜਿੱਥੇ ਸਕੂਲ ਲਈ ਜਾ ਰਹੇ ਬੱਚਿਆਂ ਦਾ ਆਟੋ ਪਲਟ ਗਿਆ ਹੈ। ਦਰਅਸਲ ਸਤਲੁਜ ਦਰਿਆ ਉਤੇ ਪੈਂਦੇ ਪੁਲ ਉਤੇ ਇੱਕ ਦੁਰਘਟਨਾ ਹੋਈ ਹੈ, ਜਿਸ ਵਿੱਚ ਇੱਕ ਆਟੋ ਵਿੱਚ ਨਿੱਜੀ ਸਕੂਲ ਲਈ ਜਾ ਰਹੇ ਬੱਚਿਆਂ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਗਨੀਮਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਚਿਆਂ ਦੇ ਸੱਟਾਂ ਲੱਗੀਆਂ ਹਨ।

ਰੋਪੜ 'ਚ ਵਾਪਰਿਆ ਵੱਡਾ ਹਾਦਸਾ (RUPNAGAR REPORTER)


ਬੱਚਿਆਂ 'ਚ ਬਣਿਆ ਸਹਿਮ ਦਾ ਮਾਹੌਲ
ਆਟੋ ਪਲਟਣ ਤੋਂ ਬਾਅਦ ਬੱਚਿਆਂ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਫਿਲਹਾਲ ਜਦੋਂ ਬੱਚਿਆਂ ਦੇ ਨਾਲ ਗੱਲ ਕੀਤੀ ਗਈ ਤਾਂ ਦੁਰਘਟਨਾ ਦਾ ਸਹਿਮ ਉਹਨਾਂ ਦੇ ਚਿਹਰਿਆਂ ਉੱਤੇ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਸੀ। ਜ਼ਿਆਦਾਤਰ ਬੱਚੇ ਛੋਟੇ ਸਨ ਅਤੇ ਬੱਚਿਆਂ ਦੀ ਗੱਲ ਨੂੰ ਮੰਨਿਆ ਜਾਵੇ ਤਾਂ ਕਰੀਬ 5 ਬੱਚੇ ਆਟੋ ਵਿੱਚ ਬੈਠੇ ਹੋਏ ਸਨ, ਜੋ ਸਤਲੁਜ ਦਰਿਆ ਤੋਂ ਰੋਪੜ ਵਾਲੇ ਪਾਸੇ ਨੂੰ ਨਿੱਜੀ ਸਕੂਲ ਵੱਲ ਜਾ ਰਹੇ ਸਨ। ਬੱਚਿਆਂ ਨੇ ਕਿਹਾ ਕਿ ਆਟੋ ਡਰਾਈਵਰ ਵੱਲੋਂ ਪਾਣੀ ਦੀ ਬੋਤਲ ਨੂੰ ਰੱਖਣ ਵੇਲੇ ਇਹ ਹਾਦਸਾ ਹੋਇਆ ਅਤੇ ਜਦੋਂ ਉਹ ਬੋਤਲ ਨੂੰ ਟਿਕਾ ਰਹੇ ਸਨ ਤਾਂ ਬੋਤਲ ਦਾ ਕੋਈ ਹਿੱਸਾ ਹੈਂਡਲ ਦੇ ਵਿੱਚ ਫਸ ਗਿਆ। ਜਿਸ ਤੋਂ ਬਾਅਦ ਆਟੋ ਪਲਟ ਗਿਆ ਲੇਕਿਨ ਰਫਤਾਰ ਘੱਟ ਹੋਣ ਦੇ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਪ੍ਰਿੰਸੀਪਲ ਨੇ ਜਾਣਿਆ ਹਾਲ
ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਦਾ ਹਾਲ ਚਾਲ ਜਾਣਿਆ। ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਬੱਚਿਆਂ ਨੂੰ ਫੌਰੀ ਇਲਾਜ਼ ਦੇ ਦਿੱਤਾ ਗਿਆ ਹੈ। ਫਿਲਹਾਲ ਬੱਚਿਆਂ ਦੀ ਸਕੈਨਿੰਗ ਕਰਵਾਈ ਜਾ ਰਹੀ ਹੈ ਜੇਕਰ ਮੁੱਢਲੇ ਪੱਧਰ ਉੱਤੇ ਦੇਖਿਆ ਜਾਵੇ ਤਾਂ ਜਿਹੜੀਆਂ ਚੋਟਾਂ ਨੇ ਉਹਨਾਂ ਨੂੰ ਜਾਂਚਿਆ ਜਾ ਰਿਹਾ ਹੈ ਪਰ ਬੱਚੇ ਇਸ ਵਕਤ ਸਟੇਬਲ ਹਨ।


ਗੰਭੀਰ ਜ਼ਖਮੀ ਬਚਿਆਂ ਨੂੰ ਕੀਤਾ ਪੀਜੀਆਈ ਰੈਫਰ
ਆਟੋ ਚਾਲਕ ਦਾ ਕਹਿਣਾ ਹੈ ਕਿ ਸਤਲੁਜ ਪੁਲ ਪਾਰ ਕਰਦੇ ਸਮੇਂ ਆਟੋ ਦਾ ਬੈਲੈਂਸ ਵਿਗੜ ਗਿਆ ਅਤੇ ਆਟੋ ਸਲਿਪ ਹੋ ਗਿਆ। ਜਿਸ ਤੋਂ ਬਾਅਦ ਇਹ ਘਟਨਾ ਹੋਈ ਹੈ ਅਤੇ ਇਸ ਘਟਨਾ ਦੌਰਾਨ ਉਸਦੇ ਬੱਚਾ ਵੀ ਉਸ ਆਟੋ ਵਿੱਚ ਸਵਾਰ ਸੀ। ਜਿਸ ਨੂੰ ਹੁਣ ਡਾਕਟਰਾਂ ਵੱਲੋਂ ਪੀਜੀਆਈ ਅਗਲੇ ਇਲਾਜ ਦੇ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ।

ABOUT THE AUTHOR

...view details