ਹੈਦਰਾਬਾਦ ਡੈਸਕ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਗਿਆ ਹੈ। ਜਿਸ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਵਿਧਾਇਕਾਂ ਨੂੰ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਵਜੋਂ ਸਹੁੰ ਚੁਕਵਾਈ। 5 ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ।
ਨਵੇਂ ਮੰਤਰੀਆਂ ਨੇ ਲਿਆ ਹਲਫ਼
![CABINET MINISTERS PORTFOLIO](https://etvbharatimages.akamaized.net/etvbharat/prod-images/23-09-2024/22521785_iui.jpeg)
ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਜਿੱਤੇ ਮੋਹਿੰਦਰ ਭਗਤ ਨੇ ਮੰਤਰੀ ਵਜੋਂ ਹਲਫ਼ ਲਿਆ।
ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ
![CABINET MINISTERS PORTFOLIO](https://etvbharatimages.akamaized.net/etvbharat/prod-images/23-09-2024/22521785_jhj.jpeg)
ਹਰਦੀਪ ਸਿੰਘ ਮੁੰਡੀਆਂ- ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰਿਹਾਇਸ਼ ਅਤੇ ਸ਼ਹਿਰੀ ਵਿਕਾਸ
ਤਰੁਨਪ੍ਰੀਤ ਸਿੰਘ ਸੌਂਧ- ਸੈਰ ਸਪਾਟਾ ਤੇ ਸੱਭਿਆਚਾਰ, ਉਦਯੋਗ ਤੇ ਵਪਾਰ, ਪੇਂਡੂ ਤੇ ਪੰਚਾਇਤ ਵਿਭਾਗ
ਡਾ. ਰਵਜੋਤ ਸਿੰਘ- ਲੋਕ ਬਾਡੀ ਤੇ ਸੰਸਦੀ ਮਾਮਲੇ
![CABINET MINISTERS PORTFOLIO](https://etvbharatimages.akamaized.net/etvbharat/prod-images/23-09-2024/22521785_kjk.jpeg)
ਬਰਿੰਦਰ ਕੁਮਾਰ ਗੋਇਲ-ਮਾਇਨਿੰਗ, ਜਲ ਸਰੋਤ, ਜਲ ਤੇ ਜ਼ਮੀਨ ਸੰਭਾਲ
![CABINET MINISTERS PORTFOLIO](https://etvbharatimages.akamaized.net/etvbharat/prod-images/23-09-2024/22521785_kjk-2.jpeg)
ਮੋਹਿੰਦਰ ਭਗਤ- ਡਿਫੈਂਸ ਸਰਵਿਸ, ਆਜ਼ਾਦੀ ਘੁਲਾਟੀਏ, ਬਾਗਬਾਨੀ ਵਿਭਾਗ
ਹਰਜੋਤ ਸਿੰਘ ਬੈਂਸ- ਪੀ.ਆਰ ਵਿਭਾਗ
![CABINET MINISTERS PORTFOLIO](https://etvbharatimages.akamaized.net/etvbharat/prod-images/23-09-2024/22521785_khk.jpeg)
ਲਾਲਜੀਤ ਸਿੰਘ ਭੁੱਲਰ ਨੂੰ ਜੇਲ੍ਹ ਵਿਭਾਗ ਦਿੱਤਾ ਗਿਆ ਹੈ।
ਇੱਕ ਪਾਸੇ ਤਾਂ ਐੱਮ.ਐੱਲ.ਏ ਤੋਂ ਮੰਤਰੀ ਬਣਨ ਦੀ ਖੁਸ਼ੀ ਹੈ ਅਤੇ ਇਸ ਦੇ ਨਾਲ ਹੀ ਇੰਨ੍ਹਾਂ 'ਤੇ ਜ਼ਿੰਮੇਵਾਰੀ ਵੀ ਹੋਰ ਵੱਧ ਗਈ ਹੈ । ਇਸ ਕਾਰਨ ਹੁਣ ਵੇਖਣਾ ਹੋਵੇਗਾ ਕਿ ਇਹ ਨਵੇਂ ਬਣੇ ਮੰਤਰੀ ਕਿਸ ਹੱਦ ਤੱਕ ਮੱੱਖ ਮੰਤਰੀ ਅਤੇ ਆਮ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
- ਮੁੱਖ ਮੰਤਰੀ ਦੀ ਟੀਮ 'ਚ 5 ਨਵੇਂ ਮੰਤਰੀਆਂ ਦੀ ਹੋਈ ਐਂਟਰੀ, ਵੇਖੋ ਕਿਸ-ਕਿਸ ਨਵੇਂ ਮੰਤਰੀ ਨੇ ਚੁੱਕੀ ਸਹੁੰ? ਜਾਣਨ ਲਈ ਕਰੋ ਇੱਕ ਕਲਿੱਕ - PUNJAB CABINET RESHUFFLE
- ਸੀਐਮ ਮਾਨ ਦਾ ਇੱਕ ਹੋਰ ਵੱਡਾ ਫੈਸਲਾ: ਆਪਣੇ ਖ਼ਾਸਮਖ਼ਾਸ ਦੀ ਕੀਤੀ ਛੁੱਟੀ, ਕਾਰਨ ਦਾ ਨਹੀਂ ਕੀਤਾ ਖੁਲਾਸਾ - CM Mann removed his OSD
- ਆਖਿਰ ਕਿਉਂ ਪਈ ਪੰਜਾਬ ਕੈਬਿਨਟ 'ਚ ਵਿਸਥਾਰ ਦੀ ਅਹਿਮ ਚੋਣਾਂ ਤੋਂ ਪਹਿਲਾਂ ਲੋੜ ?, ਜਾਣੋ ਇਸ ਰਿਪੋਰਟ ਰਾਹੀਂ - expansion in the Punjab Cabine