ਲੁਧਿਆਣਾ: ਲੋਕ ਸਭਾ ਚੋਣਾਂ ਦੇ ਲਈ ਲੁਧਿਆਣਾ ਵਿੱਚ ਤਿਆਰੀਆਂ ਜ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਲੁਧਿਆਣਾ ਦੀ ਮੁੱਖ ਚੋਣ ਅਫਸਰ ਸਾਕਸ਼ੀ ਮਲਿਕ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਇਸ ਵਾਰ ਸਾਡਾ ਟੀਚਾ ਹੈ ਕਿ ਘੱਟੋ-ਘੱਟ ਲੁਧਿਆਣਾ ਵਿੱਚ 70 ਫੀਸਦੀ ਤੋਂ ਵੱਧ ਵੋਟਿੰਗ ਹੋਵੇ। ਜਿਸ ਸਬੰਧੀ ਨਵੇਂ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵੋਟਾਂ ਪੈਣ ਤੋਂ 10 ਦਿਨ ਪਹਿਲਾਂ ਤੱਕ ਵੀ ਨਵੇਂ ਵੋਟਰ ਆਪਣਾ ਕਾਰਡ ਬਣਾਉਣ ਲਈ ਅਪਲਾਈ ਕਰ ਸਕਦੇ ਹਨ। ਉਹਨਾਂ ਕੋਲ ਆਨਲਾਈਨ ਅਪਲਾਈ ਕਰਨ ਦੀ ਵੀ ਆਪਸ਼ਨ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ 39 ਥਾਵਾਂ ਉੱਤੇ ਨਾਕੇਬੰਦੀ ਕੀਤੀ ਗਈ ਹੈ। ਇਸ ਤੋਂ ਇਲਾਵਾ 42 ਫਲਾਇੰਗ ਸਕੁਇਡ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ, ਜਿਨਾਂ ਦੀਆਂ ਗੱਡੀਆਂ ਕੈਮਰੇ ਦੇ ਨਾਲ ਆਉਣਗੀਆਂ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਚੋਣ ਸਬੰਧੀ ਜੇਕਰ ਕੋਈ ਵੀ ਸ਼ਿਕਾਇਤ ਕਰਦਾ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਇਹ ਟੀਮਾਂ ਪਹੁੰਚ ਕੇ ਉਸ ਸ਼ਿਕਾਇਤ ਦਾ ਨਿਪਟਾਰਾ ਕਰਨਗੀਆਂ।
ਮੁੱਖ ਚੋਣ ਅਫਸਰ ਜ਼ਿਲ੍ਹਾ ਲੁਧਿਆਣਾ ਨੇ ਕਿਹਾ ਕਿ ਪਹਿਲਾਂ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਤਿੰਨ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਨਾਕੇਬੰਦੀ ਆਮ ਲੋਕਾਂ ਨੂੰ ਖੱਜਲ ਕਰਨ ਲਈ ਨਹੀਂ ਲਗਾਈ ਗਈ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿੰਨੇ ਵੀ ਅਦਾਰਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੈਂਫਲੇਟ ਜਾਂ ਫਿਰ ਕਿਸੇ ਵੀ ਪਾਰਟੀ ਦੀ ਕੋਈ ਐਡ ਜਾਂ ਫਿਰ ਫਲੈਗ ਲੱਗਿਆ ਹੋਇਆ ਸੀ, ਉਸ ਸਬੰਧੀ ਵੀ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ ਹੈ ਅਤੇ ਜਿਨਾਂ ਲੋਕਾਂ ਦੇ ਘਰਾਂ ਉੱਤੇ ਲੱਗੇ ਹੋਏ ਹਨ ਉਹਨਾਂ ਦੀ ਸਹਿਮਤੀ ਵੀ ਪੁੱਛੀ ਗਈ। ਉਹਨਾਂ ਨੂੰ ਇਸ ਸਬੰਧੀ ਬਕਾਇਦਾ ਇੱਕ ਫਾਰਮ ਮੁਹੱਈਆ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਅਸਲੇ ਸਬੰਧੀ ਵੀ ਹਦਾਇਤਾਂ ਬਕਾਇਦਾ ਜਾਰੀ ਕਰ ਦਿੱਤੀਆਂ ਗਈਆਂ ਸਨ। ਕੁਝ ਜਰੂਰੀ ਅਦਾਰਿਆਂ ਨੂੰ ਛੱਡ ਕੇ ਜੇਕਰ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਜਨ ਮਾਲ ਦਾ ਖਤਰਾ ਹੈ ਤਾਂ ਉਹ ਸਕਰੀਨਿੰਗ ਕਮੇਟੀ ਦੇ ਕੋਲ ਸਿਫਾਰਿਸ਼ ਕਰ ਸਕਦਾ ਹੈ ਅਤੇ ਆਖਰੀ ਫੈਸਲਾ ਸਕਰੀਨਿੰਗ ਕਮੇਟੀ ਦਾ ਹੋਵੇਗਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਮੁੱਖ ਚੋਣ ਅਫਸਰ ਦਾ ਬਿਆਨ, ਕਿਹਾ- 39 ਥਾਂ ਨਾਕੇਬੰਦੀ ਦੇ ਨਾਲ 42 ਫਲਾਇੰਗ ਸਕੁਇਡ ਟੀਮਾਂ ਤਾਇਨਾਤ, ਸ਼ਿਕਾਇਤ ਲਈ ਬਣਾਈ ਐਪ - Lok Sabha elections
ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈਕੇ ਸਥਾਨਕ ਮੁੱਖ ਚੋਣ ਅਫਸ ਸਾਕਸ਼ੀ ਮਲਿਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਚੋਣਾਂ ਦੇ ਮੱਦੇਨਜ਼ਰ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਮੁੱਖ ਚੋਣ ਅਫਸਰ ਦਾ ਬਿਆਨ
Published : Mar 20, 2024, 3:57 PM IST
ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਰਾਜਨੀਤਕ ਪਾਰਟੀ ਵਿਗਿਆਪਨ ਕਰਦੀ ਹੈ ਜਾਂ ਫਿਰ ਰੈਲੀ ਕਰਦੀ ਹੈ ਤਾਂ ਉਸ ਦੇ ਖਰਚੇ ਦੀ ਵੀ ਜਾਂਚ ਬਕਾਇਦਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਆਗੂ ਜਾਂ ਫਿਰ ਏਜੰਟ 50 ਹਜਾਰ ਤੋਂ ਵੱਧ ਦੀ ਰਕਮ ਲੈ ਕੇ ਜਾ ਰਿਹਾ ਹੈ ਤਾਂ ਉਸ ਦੇ ਖਿਲਾਫ ਵੀ ਐਕਸ਼ਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਾਰਿਆਂ ਦੇ ਲਈ ਲਾਜ਼ਮੀ ਹੈ ਅਤੇ ਇਸੇ ਲਈ ਨਾਕੇਬੰਦੀ ਕੀਤੀ ਗਈ ਹੈ।