ਨਸ਼ਾ ਅਤੇ ਅਪਰਾਧਿਕ ਘਟਨਾਵਾਂ (Etv Bharat (ਬਠਿੰਡਾ , ਪੱਤਰਕਾਰ)) ਬਠਿੰਡਾ: ਨਸ਼ੇ ਦੇ ਕਾਰੋਬਾਰ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਬਠਿੰਡਾ ਪੁਲਿਸ ਵੱਲੋਂ ਵਿਸ਼ੇਸ਼ ਪਹਿਲ ਕਦਮੀ ਕਰਦੇ ਹੋਏ। ਪਾਇਲਟ ਪ੍ਰੋਜੈਕਟ ਵਜੋਂ ਨਿਗਰਾਨੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਸ਼ਨ ਦਾ ਇੱਕੋ ਇੱਕ ਟੀਚਾ ਰੱਖਿਆ ਗਿਆ ਹੈ ਕਿ ਪਿੰਡਾਂ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਮੁਕਤ ਕਰਨਾ ਹੈ ਅਤੇ ਇਸ ਮਿਸ਼ਨ ਵਿੱਚ ਅਹਿਮ ਰੋਲ ਅਦਾ ਕਰਨਗੇ। ਪਿੰਡਾਂ ਵਿੱਚ ਬਤੌਰ ਚੌਂਕੀਦਾਰ ਕੰਮ ਕਰ ਰਹੇ ਵਿਅਕਤੀ ਜਿਨ੍ਹਾਂ ਨੂੰ ਪੁਲਿਸ ਵੱਲੋਂ ਬਕਾਇਦਾ ਟਾਰਚ ਅਤੇ ਵਰਦੀਆਂ ਉਪਲਬਧ ਕਰਵਾਈਆਂ ਗਈਆਂ ਹਨ।
ਚੌਂਕੀਦਾਰ ਅਤੇ ਥਾਣਿਆਂ ਦਾ ਇੱਕ ਅਹਿਮ ਰਿਸ਼ਤਾ: ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਬਠਿੰਡਾ ਦੀਪਕ ਪਰਿਕ ਨੇ ਦੱਸਿਆ ਕਿ ਪੁਰਾਤਨ ਸਮੇਂ ਵਿੱਚ ਚੌਂਕੀਦਾਰ ਅਤੇ ਥਾਣਿਆਂ ਦਾ ਇੱਕ ਅਹਿਮ ਰਿਸ਼ਤਾ ਹੁੰਦਾ ਸੀ ਅਤੇ ਪਿੰਡ ਵਿੱਚ ਕੋਈ ਵੀ ਘਟਨਾ ਵਾਪਰਨ ਤੇ ਚੌਂਕੀਦਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਸੀ। ਇਸ ਤਰਜ ਦੇ ਉੱਤੇ ਇਸ ਰਿਸ਼ਤੇ ਨੂੰ ਮੁੜ ਸੁਰਜੀਤ ਕਰਨ ਲਈ ਉਨ੍ਹਾਂ ਵੱਲੋਂ ਇਹ ਪਾਇਲਟ ਪ੍ਰੋਜੈਕਟ ਵਜੋਂ ਮਿਸ਼ਨ ਨਗਰਾਨੀ ਲਾਂਚ ਕੀਤਾ ਗਿਆ ਹੈ।
ਨਸ਼ਾ ਅਤੇ ਅਪਰਾਧਿਕ ਘਟਨਾਵਾਂ (Etv Bharat (ਬਠਿੰਡਾ , ਪੱਤਰਕਾਰ)) ਨਸ਼ਾ ਅਤੇ ਅਪਰਾਧਿਕ ਘਟਨਾਵਾਂ:ਜਿਸ ਅਧੀਨ ਬਠਿੰਡਾ ਜਿਲ੍ਹੇ ਦੇ ਕਰੀਬ 60 ਪਿੰਡਾਂ ਦੇ ਚੌਂਕੀਦਾਰਾਂ ਨੂੰ ਪੁਲਿਸ ਵੱਲੋਂ ਬਕਾਇਦਾ ਵਰਦੀਆਂ ਅਤੇ ਟਾਰਚਾਂ ਉਪਲਬਧ ਕਰਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਿੰਡ-ਪਿੰਡ ਜਾ ਕੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਵਿੱਚੋਂ ਨਸ਼ਾ ਅਤੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਚੌਂਕੀਦਾਰ ਆਪਣਾ ਅਹਿਮ ਰੋਲ ਅਦਾ ਕਰ ਸਕਣ। ਇਸੇ ਤੇ ਚਲਦੇ ਜਿੱਥੇ ਵਿਸ਼ੇਸ਼ ਤੌਰ 'ਤੇ ਚੌਂਕੀਦਾਰਾਂ ਨਾਲ ਬੈਠਕ ਕੀਤੀ ਗਈ ਹੈ ਉੱਥੇ ਹੀ ਉਨ੍ਹਾਂ ਨੂੰ ਪੁਲਿਸ ਅਤੇ ਚੌਂਕੀਦਾਰ ਦੇ ਰਿਸ਼ਤੇ ਨੂੰ ਮੁੜ ਸੁਰਜੀਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਪਾਇਲਟ ਪ੍ਰੋਜੈਕਟ: ਉਨ੍ਹਾਂ ਕਿਹਾ ਕਿ ਚੌਂਕੀਦਾਰ ਦਾ ਵਾਰਦਾਤ ਨੂੰ ਰੋਕਣ ਵਿੱਚ ਅਹਿਮ ਰੋਲ ਹੁੰਦਾ ਹੈ ਅਤੇ ਉਸ ਦੀ ਦਿੱਤੀ ਹੋਈ। ਜਾਣਕਾਰੀ ਪੁਲਿਸ ਨੂੰ ਕਿਸੇ ਵੱਡੀ ਘਟਨਾ ਨੂੰ ਵਾਪਰਨ ਤੋਂ ਰੋਕਣ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਇਸੇ ਕਰਕੇ ਇਸ ਪਾਇਲਟ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਹੈ ਅਤੇ ਹੌਲੀ-ਹੌਲੀ ਇਹ ਪਾਇਲਟ ਪ੍ਰੋਜੈਕਟ ਪੂਰੇ ਜਿਲ੍ਹੇ ਵਿੱਚ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਪਿੰਡ-ਪਿੰਡ ਜਾ ਕੇ ਜਿੱਥੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਕਮੇਟੀਆਂ ਦਾ ਵੀ ਗਠਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਸਹਿਯੋਗ ਨਾਲ ਪਿੰਡਾਂ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਇਆ ਜਾਵੇਗਾ।