ਬਠਿੰਡਾ : ਕਾਉਂਟਰ ਇੰਟੈਲੀਜੈਂਸ ਬਠਿੰਡਾ ਅਤੇ ਜਿਲ੍ਹਾ ਪੁਲਿਸ ਬਠਿੰਡਾ ਦੀਆਂ ਟੀਮਾਂ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਦੇ ਸ਼ੂਟਰ ਬਠਿੰਡਾ ਇਲਾਕੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਜਿਸ ਦੇ ਸਬੰਧ ਵਿੱਚ 5 ਵਿਅਕਤੀ (ਕਰਨਦੀਪ ਸਿੰਘ ਉਰਫ ਕੰਨੂ ਪੁੱਤਰ ਲਖਵਿੰਦਰ ਸਿੰਘ ਵਾਸੀ ਨਵੀਂ ਬਸਤੀ ਮੌੜ ਮੰਡੀ, ਰਘਵੀਰ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਕੋਟਸ਼ਮੀਰ ਥਾਣਾ ਸਦਰ ਬਠਿੰਡਾ, ਕੁਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਜਗਤਾਰ ਸਿੰਘ ਵਾਸੀ ਕੋਟਸ਼ਮੀਰ ਜਿਲ੍ਹਾ ਬਠਿੰਡਾ, ਮਨਿੰਦਰ ਸਿੰਘ ਉਰਫ ਮੁੰਨਸ਼ੀ ਪੁੱਤਰ ਗੁਰਦਿਆਲ ਸਿੰਘ ਵਾਸੀ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਭੀਖੀ ਜਿਲ੍ਹਾ ਮਾਨਸਾ) ਦੇ ਖਿਲਾਫ ਮੁਕੱਦਮਾਂ ਨੰ: 72 ਮਿਤੀ 27-06-2024 ਅ/ਧ 25-54-59 ਆਰਮਜ ਐਕਟ ਥਾਣਾ ਮੌੜ ਜਿਲ੍ਹਾ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ।
ਲਾਰੈਂਸ ਬਿਸ਼ਨੋਈ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਦੇ 3 ਸ਼ੂਟਰ ਅਸਲੇ ਸਣੇ ਪੁਲਿਸ ਨੇ ਕੀਤੇ ਕਾਬੂ - 3 shooters of Goldie Brar arrested - 3 SHOOTERS OF GOLDIE BRAR ARRESTED
3 Shooters Arrested: ਕਾਉਂਟਰ ਇੰਟੈਲੀਜੈਂਸ ਬਠਿੰਡਾ ਅਤੇ ਜਿਲ੍ਹਾ ਪੁਲਿਸ ਬਠਿੰਡਾ ਦੀਆਂ ਟੀਮਾਂ ਨੇ ਸੂਚਨਾ ਮਿਲਣ 'ਤੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਗੈਂਗਸਟਰ ਗੋਲਡੀ ਬਰਾੜ ਦੇ 3 ਸ਼ੂਟਰ ਅਸਲੇ ਸਣੇ ਗ੍ਰਿਫਤਾਰ ਕਰਕੇ ਮੁਕੱਦਮਾਂ ਦਰਜ ਕਰ ਲਿਆ ਹੈ। ਪੜ੍ਹੋ ਪੂਰੀ ਖ਼ਬਰ...
Published : Jun 27, 2024, 3:42 PM IST
ਸਾਂਝੇ ਆਪ੍ਰੇਸ਼ਨ ਦੌਰਾਨ ਨਾਕਾਬੰਦੀ : ਕਾਉਂਟਰ ਇੰਟੈਲੀਜੈਂਸ ਬਠਿੰਡਾ ਦੀ ਨਿਗਰਾਨੀ ਹੇਠ ਜਿਲ੍ਹਾ ਪੁਲਿਸ ਬਠਿੰਡਾ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਨਾਕਾ ਬੰਦੀ ਕਰਕੇ ਇਸ ਮੁਕੱਦਮੇ ਨਾਲ ਸਬੰਧਤ 3 ਸ਼ੂਟਰ ਕਰਨਦੀਪ ਸਿੰਘ ਉਰਫ ਕੰਨੂ ਪੁੱਤਰ ਲਖਵਿੰਦਰ ਸਿੰਘ ਵਾਸੀ ਨਵੀਂ ਬਸਤੀ ਮੌੜ ਮੰਡੀ, ਰਘਵੀਰ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਕੋਟਸ਼ਮੀਰ ਥਾਣਾ ਸਦਰ ਬਠਿੰਡਾ, ਕੁਲਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਜਗਤਾਰ ਸਿੰਘ ਵਾਸੀ ਕੋਟਸ਼ਮੀਰ ਜਿਲ੍ਹਾ ਬਠਿੰਡਾ ਨੂੰ 2 ਪਿਸਟਲ, 32 ਬੋਰ 1 9MM, 6 ਜਿੰਦਾ ਕਾਰਤੂਸ ਅਤੇ 6 ਮੈਗਜੀਨ ਸਮੇਤ ਇੱਕ ਵਰਨਾ ਕਾਰ ਕਾਬੂ ਕੀਤਾ ਗਿਆ।
ਹੋਰ ਘਟਨਾਵਾਂ ਵੀ ਨੂੰ ਦੇਣਾ ਸੀ ਅੰਜਾਮ :ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਜਿਲ੍ਹਾ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਕਈ ਟਾਰਗੇਟ ਕਿਲਿੰਗ ਅਤੇ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੀਤਾ ਜਾਣਾ ਸੀ। ਪੁਲਿਸ ਵੱਲੋਂ ਅਗਲੇਰੀ ਤਫਤੀਸ਼ ਜਾਰੀ ਹੈ। ਪਹਿਲਾਂ ਵੀ ਇਨ੍ਹਾਂ ਉੱਪਰ ਤਿੰਨ ਦੇ ਕਰੀਬ ਮਾਮਲੇ ਦਰਜ ਹਨ।
- ਹਸਪਤਾਲ ਦੀ ਬੇਸਮੈਂਟ ਦੇ ਨਿਰਮਾਣ ਕਾਰਨ ਕਈ ਘਰਾਂ ਦੀਆਂ ਟੁੱਟੀਆਂ ਕੰਧਾਂ, ਮੌਕੇ ਉੱਤੇ ਪਹੁੰਚੇ ਵਿਧਾਇਕ ਨੇ ਆਖੀ ਇਹ ਗੱਲ - Broken walls of several houses
- ਨਕਲੀ ਸਬ ਇੰਸਪੈਕਟਰ ਪੁਲਿਸ ਲੁਧਿਆਣਾ ਵਿੱਚ ਗ੍ਰਿਫਤਾਰ, ਮੰਡੀ 'ਚ ਲੈਂਦਾ ਸੀ ਰਿਸ਼ਵਤ - Fake Police Sub Inspector
- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ - rain IN Punjab