ਪੰਜਾਬ

punjab

ETV Bharat / state

ਬਠਿੰਡਾ-ਅੰਬਾਲਾ ਰੇਲਵੇ ਟਰੈਕ ਜਾਮ ਕਰਨ ਵਾਲੇ ਮਾਨ ਦਲ ਦੇ ਸਮਰਥਕ ਪੁਲਿਸ ਨੇ ਹਿਰਾਸਤ 'ਚ ਲਏ - ਬਠਿੰਡਾ ਅੰਬਾਲਾ ਰੇਲਵੇ ਟਰੈਕ ਜਾਮ

ਮਾਨ ਦਲ ਦੇ ਵਰਕਰਾਂ ਵਲੋਂ ਰੇਲਵੇ ਟਰੈਕ ਉਪਰ ਬੈਠਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ ਅਤੇ ਟਰੈਕ ਉਪਰ ਬੈਠੇ ਮਾਨ ਦਲ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

Bathinda-Ambala railway track jam
ਬਠਿੰਡਾ-ਅੰਬਾਲਾ ਰੇਲਵੇ ਟਰੈਕ ਜਾਮ ਕਰਨ ਵਾਲੇ ਮਾਨ ਦਲ ਦੇ ਸਮਰਥਕ ਪੁਲਿਸ ਨੇ ਹਿਰਾਸਤ 'ਚ ਲਏ

By ETV Bharat Punjabi Team

Published : Mar 4, 2024, 7:21 PM IST

ਬਠਿੰਡਾ-ਅੰਬਾਲਾ ਰੇਲਵੇ ਟਰੈਕ ਜਾਮ ਕਰਨ ਵਾਲੇ ਮਾਨ ਦਲ ਦੇ ਸਮਰਥਕ ਪੁਲਿਸ ਨੇ ਹਿਰਾਸਤ 'ਚ ਲਏ

ਬਰਨਾਲਾ:ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਬਠਿੰਡਾ-ਅੰਬਾਲਾ ਰੇਲਵੇ ਟਰੈਕ ਕੀਤਾ ਜਾਮ ਕੀਤਾ ਗਿਆ। ਬਰਨਾਲਾ ਦੇ ਸੇਖਾ ਪਿੰਡ ਦੇ ਰੇਲਵੇ ਸਟੇਸ਼ਨ ਉਪਰ ਰੇਲਵੇ ਟਰੈਕ ਉਪਰ ਪਾਰਟੀ ਦੇ ਵਰਕਰ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਨ ਦਲ ਦੇ ਵਰਕਰਾਂ ਵਲੋਂ ਰੇਲਵੇ ਟਰੈਕ ਉਪਰ ਬੈਠਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਹਰਕਤ ਵਿੱਚ ਆ ਗਿਆ ਅਤੇ ਟਰੈਕ ਉਪਰ ਬੈਠੇ ਮਾਨ ਦਲ ਦੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਰੇਲਾਂ ਰੋਕਣ ਦਾ ਐਲਾਨ:ਪ੍ਰਦਰਸ਼ਨਕਾਰੀਆਂ ਵਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਜੱਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਪੰਜਾਬ ਜੇਲ੍ਹ ਤਬਦੀਲੀ, ਕਿਸਾਨਾਂ ਉਪਰ ਕੀਤੇ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਵਿਰੁੱਧ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੁੰ ਲੈ ਕੇ ਇਹ ਰੇਲੇ ਜਾਮ ਕੀਤਾ ਗਿਆ। ਬੀਤੇ ਕਲ੍ਹ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਪਾਰਟੀ ਵਰਕਰਾਂ ਨੇ ਅੱਜ ਬਰਨਾਲਾ ਵਿੱਚ ਇੱਕ ਰੇਲ ਮਾਰਗ ਜਾਮ ਕੀਤਾ ਗਿਆ।


ਸਿੰਘਾਂ ਵਲੋਂ ਭੁੱਖ ਹੜਤਾਲ :ਇਸ ਮੌਕੇ ਗੱਲਬਾਤ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਉਂਕਾਰ ਸਿੰਘ ਬਰਾੜ, ਹਰਬੰਸ ਸਿੰਘ, ਜੱਸਾ ਸਿੰਘ ਮਾਣਕੀ ਅਤੇ ਐਡਵੋਕੇਟ ਮਨਵੀਰ ਕੌਰ ਰਾਹੀ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਪੰਜਾਬ ਪੁਲਿਸ ਨੇ ਐਨਐਸਏ ਐਕਟ ਲਗਾ ਕੇ ਉਹਨਾਂ ਨੂੰ ਇੱਕ ਸਾਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਹੋਇਆ। ਡਿਬਰੂਗੜ੍ਹ ਜੇਲ੍ਹ ਵਿੱਚ ਉਹਨਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਮੂਹ ਸਿੰਘਾਂ ਵਲੋਂ ਭੁੱਖ ਹੜਤਾਲ ਕੀਤੀ ਹੋਈ ਹੈ ਅਤੇ ਉਹਨਾਂ ਦੀ ਉਥੇ ਹਾਲਾਤ ਵੀ ਖ਼ਰਾਬ ਹੋਈ ਹੈ। ਜਿਸ ਕਰਕੇ ਉਹਨਾਂ ਦੀ ਜੇਲ੍ਹ ਤਬਦੀਲੀ ਨੂੰ ਲੈ ਕੇ ਸੰਸਦ ਮੈਂਬਰ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰੇਲ ਰੋਕੋ ਸੰਘਰਸ਼ ਦਾ ਸੱਦਾ ਦਿੱਤਾ ਸੀ।

ਕਿਸਾਨਾਂ ਉਪਰ ਤਸ਼ੱਦਦ: ਇਸਤੋਂ ਇਲਾਵਾ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਸਨ, ਪ੍ਰੰਤੂ ਉਹਨਾਂ ਨੂੰ ਸੰਭੂ ਬਾਰਡਰ ਹਰਿਆਣਾ ਪੁਲਿਸ ਨੇ ਸ਼ਾਂਤਮਈ ਸੰਘਰਸ਼ ਕਰਨ ਵਾਲੇ ਕਿਸਾਨਾਂ ਉਪਰ ਗੋਲੀਆਂ ਅਤੇ ਅੱਥਰੂ ਗੈਸ ਸੁੱਟ ਕੇ ਤਸ਼ੱਦਦ ਕੀਤਾ ਹੈ। ਇਸਤੋਂ ਇਲਾਵਾ ਬੰਦੀ ਸਿੰਘ ਕਈ-ਕਈ ਸਾਲਾਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਰਿਹਾਅ ਨਹੀਂ ਕੀਤੇ ਜਾ ਰਹੇ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਰੇਲਾਂ ਰੋਕੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸੰਘਰਸ਼ ਕਰਦੇ ਹੋਏ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹ ਇਹਨਾਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਦੇ ਰਹਿਣਗੇ।

ABOUT THE AUTHOR

...view details