ਮਾਨਸਾ : ਪੰਜਾਬ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਅੱਜ ਸੱਭਿਆਚਾਰਕ ਗਾਇਕ ਪਾਲ ਸਿੰਘ ਸਮਾਓ ਵੱਲੋਂ ਰੱਖੇ ਗਏ ਧਾਰਮਿਕ ਸਮਾਗਮ ਦੇ ਵਿੱਚ ਸਮਾਓ ਪਿੰਡ ਵਿਖੇ ਸ਼ਾਮਿਲ ਹੋਏ। ਇਸ ਦੌਰਾਨ ਉਹਨਾਂ ਨੇ ਪੰਜਾਬ ਸਰਕਾਰ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਉਹ ਆਪਣੇ ਮਰੇ ਹੋਏ ਬੇਟੇ ਦਾ ਅੱਜ ਵੀ ਦੋ ਕਰੋੜ ਰੁਪਏ ਸਰਕਾਰ ਨੂੰ ਟੈਕਸ ਅਦਾ ਕਰ ਰਹੇ ਨੇ। ਜੋ ਲੋਕ ਸਿਸਟਮ ਬਦਲਣ ਦੀ ਗੱਲ ਕਹਿੰਦੇ ਹਨ, ਉਹ ਸਿਸਟਮ ਦੇ ਨਾਲ ਮਿਲੇ ਜੁਲੇ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਅਤੇ ਸਫੇਦ ਪੋਸ਼ਾਕ ਪਹਿਨਣ ਵਾਲੇ ਗੈਂਗਸਟਰਾਂ ਦੇ ਨਾਲ ਮਿਲੇ ਹੋਏ ਹਨ। ਉਹਨਾਂ ਸਰਕਾਰ ਨੂੰ ਸਵਾਲ ਕੀਤਾ ਕਿ ਅੱਜ ਵੀ ਉਹ ਲੋਕਾਂ ਤੋਂ ਵੋਟ ਮੰਗਣ ਦੇ ਲਈ ਆ ਰਹੇ ਹਨ ਤਾਂ ਉਹ ਗੈਂਗਸਟਰਾਂ ਤੋਂ ਵੋਟ ਮੰਗਣ ਜਿਨਾਂ ਦੀ ਉਹ ਮਦਦ ਕਰਦੇ ਹਨ ਉਹਨਾਂ ਕਿਹਾ ਕਿ ਉਹ ਆਪਣਾ ਬੱਬਰ ਸ਼ੇਰ ਬੇਟਾ ਖੋਹ ਬੈਠੇ ਹਨ ਅਤੇ ਅੱਜ ਆਪਣੇ ਬੇਟੇ ਦੇ ਨਾਲ ਨਾਲ ਲੋਕਾਂ ਦੀ ਲੜਾਈ ਵੀ ਲੜ ਰਹੇ ਨੇ।
ਸਰਕਾਰ ਨਾਲ ਲੜ ਰਿਹਾ ਲੜਾਈ : ਉਹਨਾਂ ਕਿਹਾ ਕਿ ਮੇਰੀ ਲੜਾਈ ਸਰਕਾਰ ਦੇ ਨਾਲ ਨਹੀਂ ਬਲਕਿ ਸਿਸਟਮ ਦੇ ਨਾਲ ਹੈ ਜੋ ਸਿਸਟਮ ਦੇ ਵਿੱਚ ਸਫੇਦ ਪੋਸ਼ਾਕ ਵਾਲੇ ਲੋਕ ਇਸ ਨੂੰ ਗੰਦਲਾ ਬਣਾ ਰਹੇ ਹਨ। ਉਹਨਾਂ ਕਿਹਾ ਕਿ ਬੇਟੇ ਨੂੰ ਖੋ ਚੁੱਕਿਆ ਹਾਂ ਅਤੇ ਅੱਜ ਨੌਬਤ ਹੈ ਕਿ ਦੋ ਸਾਲ ਹੋਣ ਵਾਲੇ ਹਨ। ਪਰ ਆਪਣੇ ਬੇਟੇ ਨੂੰ ਕਿਸੇ ਤਰਹਾਂ ਵੀ ਇਨਸਾਫ ਨਹੀਂ ਦਿਵਾ ਸਕੇ, ਬੇਟੇ ਦੇ ਕੇਸ ਨੂੰ ਲੈ ਕੇ ਮਾਨਸਾ ਦੀ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਦੇਣ ਦੇ ਲਈ ਪੁਲਿਸ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਕਿਹਾ ਹੈ ਜੇਕਰ ਗੈਂਗਸਟਰ ਇੰਨੇ ਹੀ ਚੰਗੇ ਹਨ। ਫਿਰ ਉਹਨਾਂ ਦੇ ਬੇਟੇ ਦੀ ਐਫਆਈਆਰ ਹੀ ਰੱਦ ਕਰ ਦਿਓ।