ਪੰਜਾਬ

punjab

ETV Bharat / state

ਮਾਨ ਸਰਕਾਰ ਦਾ ਵੱਡਾ ਫੈਸਲਾ, ਬਾਲ ਮੁਕੰਦ ਸ਼ਰਮਾ ਹੋਣਗੇ ਨਵੇਂ ਫੂਡ ਕਮਿਸ਼ਨਰ - Bal Mukand Sharma

Bal Mukand Sharma New Food Commissioner : ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲ ਮੁਕੰਦ ਸ਼ਰਮਾ ਨੂੰ ਨਵੇਂ ਫੂਡ ਕਮਿਸ਼ਨਰ ਵਜੋਂ ਐਲਾਨਿਆ ਹੈ। ਉਹ ਲੰਮੇ ਸਮੇਂ ਤੋਂ ਮਾਰਫੈੱਡ ਨਾਲ ਜੁੜੇ ਹਨ। ਪੜ੍ਹੋ ਪੂਰੀ ਖਬਰ।

Etv Bharat
Etv Bharat

By ETV Bharat Punjabi Team

Published : Mar 15, 2024, 9:35 PM IST

Updated : Mar 15, 2024, 9:46 PM IST

ਚੰਡੀਗੜ੍ਹ:ਪੰਜਾਬ ਦੀ ਮਾਨ ਸਰਕਾਰ ਨੇ ਨਵੇਂ ਫੂਡ ਕਮਿਸ਼ਨਰ ਦਾ ਐਲਾਨ ਕੀਤਾ ਹੈ। ਬਾਲ ਮੁਕੰਦ ਸ਼ਰਮਾ ਹੁਣ ਪੰਜਾਬ ਦੇ ਨਵੇਂ ਫੂਡ ਕਮਿਸ਼ਨਰ ਹੋਣਗੇ। ਬਾਲ ਮੁਕੰਦ ਸ਼ਰਮਾ ਲੰਮਾ ਸਮਾਂ ਮਾਰਕਫੈੱਡ 'ਚ ਸੀਨੀਅਰ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ।

ਲੰਮੇ ਸਮੇਂ ਤੋਂ ਮਾਰਕਫੈੱਡ ਨਾਲ ਜੁੜੇ: ਬਾਲ ਮੁਕੰਦ ਸ਼ਰਮਾ ਨੂੰ ਮਾਰਕਫੈੱਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ 1987 ਵਿੱਚ ਮਾਰਕਫੈੱਡ ਵਿੱਚ ਇਸ ਦੇ ਜ਼ਿਲ੍ਹਾ ਮੈਨੇਜਰ ਵਜੋਂ ਸ਼ਾਮਲ ਹੋਏ ਸੀ ਅਤੇ ਇਸ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਡਿਪਟੀ ਚੀਫ਼ ਮੈਨੇਜਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ 14 ਸਾਲ ਤੱਕ ਫੀਲਡ ਵਿੱਚ ਕੰਮ ਕੀਤਾ। ਫਿਰ ਉਸ ਨੂੰ ਮੁੱਖ ਪ੍ਰਬੰਧਕ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦਿੱਤੀ ਗਈ ਸੀ। ਬਾਲ ਮੁਕੰਦ ਸ਼ਰਮਾ ਨੇ ਮਾਰਕਫੈੱਡ ਲਈ ਟੀਵੀ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ ਹੈ।

ਪੰਜਾਬੀ ਕਮੇਡੀਅਨ ਵੀ ਰਹਿ ਚੁੱਕੇ ਬਾਲ ਮੁਕੰਦ ਸ਼ਰਮਾ: ਬਾਲ ਮੁਕੰਦ ਸ਼ਰਮਾ ਇੱਕ ਪੰਜਾਬੀ ਕਾਮੇਡੀਅਨ ਵਜੋਂ ਵੀ ਜਾਣੇ ਜਾਂਦੇ ਹਨ, ਜੋ ਛਣਕਾਟਾ ਸੀਰੀਜ਼ ਵਿੱਚ ਜਸਵਿੰਦਰ ਭੱਲਾ ਨਾਲ ਕੰਮ ਕਰ ਚੁੱਕੇ ਹਨ। ਜਦੋਂ ਉਹ ਦੋਵੇਂ ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ, ਬਾਲ ਮੁਕੰਦ ਸ਼ਰਮਾ ਨੇ ਜਸਵਿੰਦਰ ਭੱਲਾ ਨਾਲ ਇੱਕ ਸਟੇਜ ਕਾਮੇਡੀ ਸ਼ੁਰੂ ਕੀਤੀ ਸ। ਬਾਅਦ ਵਿੱਚ ਇਸ ਨੇ ਇੱਕ ਪ੍ਰੋਫੈਸ਼ਨਲ ਐਂਗਲ ਲੈ ਲਿਆ ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਛਣਕਾਟਾ ਐਲਬਮ ਰਿਕਾਰਡ ਕਰਨ ਦਾ ਫੈਸਲਾ ਕੀਤਾ ਅਤੇ ਪਹਿਲੀ ਵਾਰ 1988 ਵਿੱਚ ਲੁਧਿਆਣਾ ਵਿਖੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਸ਼ੁਰੂ ਕੀਤਾ। ਤੀਜੀ ਕਲਾਕਾਰ, ਨੀਲੂ ਵੀ 1996 ਵਿੱਚ ਇਸ ਗਰੁੱਪ ਵਿੱਚ ਸ਼ਾਮਲ ਹੋਏ।

Last Updated : Mar 15, 2024, 9:46 PM IST

ABOUT THE AUTHOR

...view details