ਅੰਮ੍ਰਿਤਸਰ :ਇੱਕ ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਜਿੱਥੇ ਹਰ ਪਾਰਟੀ ਦੇ ਉਮੀਦਵਾਰ ਆਪਣੀ ਜਿੱਤ ਯਕੀਨੀ ਬਣਾਉਣ ਦੇ ਦਾਅਵੇ ਕਰ ਰਹੇ ਹਨ, ਉੱਥੇ ਹੀ ਸਿਆਸੀ ਲੀਡਰਾਂ ਨੂੰ ਟੱਕਰ ਦੇਣ ਲਈ ਹੁਣ ਇੱਕ ਢਾਬੇ ਵਾਲਾ ਅੰਮ੍ਰਿਤਸਰ ਸੀਟ ਤੋਂ ਐੱਮ.ਪੀ. ਦੀ ਆਜ਼ਾਦ ਚੋਣ ਲੜ ਰਿਹਾ ਹੈ। ਬੀ. ਕੇ ਵੈਸ਼ਣੋ ਢਾਬੇ ਦਾ ਮਾਲਕ ਵੀ ਵੱਡੇ-ਵੱਡੇ ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਲਈ ਮੈਦਾਨ 'ਚ ਉਤਰਿਆ ਹੈ। ਦੱਸ ਦਈਏ ਕਿ ਉਸ ਨੂੰ ਸਕਿਓਰਿਟੀ ਵਜੋਂ ਦੋ ਗੰਨਮੈਨ ਵੀ ਮਿਲ ਚੁੱਕੇ ਹਨ। ਦੱਸਣਯੋਗ ਹੈ ਕਿ ਲੋਕ ਸੇਵਾ ਲਈ ਕਈ ਐਵਾਰਡ ਹਾਸਲ ਕਰ ਚੁੱਕਾ ਬੀ. ਕੇ. ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਆਸਤ 'ਚ ਆਉਣ ਦੀ ਪ੍ਰੇਰਣਾ ਕਿਸਤੋਂ ਮਿਲੀ ਤੇ ਉਹ ਕਿਨ੍ਹਾਂ ਮੁੱਦਿਆਂ 'ਤੇ ਚੋਣ ਲੜ ਰਹੇ ਹੈ।
ਸਿਆਸੀ ਦਿੱਗਜਾਂ ਨੂੰ ਟੱਕਰ ਦੇਣ ਮੈਦਾਨ 'ਚ ਉਤਰਿਆ ਢਾਬੇ ਵਾਲਾ, ਭਰੇ ਨਾਮਜ਼ਦਗੀ ਫਾਰਮ - Independent Candidate B K Sharma
Independent Candidate B. K. Sharma : ਅੱਜ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਬਾਲਕ੍ਰਿਸ਼ਨ ਸ਼ਰਮਾ ਨੇ ਆਪਣੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਹਨ।
Published : May 8, 2024, 7:52 PM IST
|Updated : May 8, 2024, 10:29 PM IST
ਜਾਣਕਾਰੀ ਮੁਤਾਬਕ ਹੁਣ ਤੱਕ ਬੀ. ਕੇ. ਸ਼ਰਮਾ 500 ਨੌਜਵਾਨਾਂ ਦਾ ਨਸ਼ਾ ਛੁਡਵਾ ਚੁੱਕੇ ਹਨ ਅਤੇ ਆਪਣੇ ਦੋ ਢਾਬਿਆਂ 'ਚੋਂ ਇਕ ਢਾਬੇ 'ਤੇ ਰੋਜ਼ਾਨਾ ਕਈਆਂ ਨੂੰ ਮੁਫ਼ਤ ਭੋਜਣ ਖਵਾਉਣ ਵਾਲੇ ਬਾਲ ਕ੍ਰਿਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਲੋਕ ਵੋਟ ਪਾਉਣ ਜਾਂ ਨਾ ਪਾਉਣ ਪਰ ਉਨ੍ਹਾਂ ਦੀ ਸੇਵਾ ਲਗਾਤਾਰ ਜਾਰੀ ਰਹੇਗੀ। ਦਾਲ ਸਬਜੀਆਂ ਨੂੰ ਤੜਕੇ ਲਾਉਣ ਦੇ ਨਾਲ-ਨਾਲ ਬੀ. ਕੇ ਸ਼ਰਮਾ ਨੇ ਸਿਆਸੀ ਤੜਕਾ ਲਾਉਂਦੇ ਹੋਏ ਸਿੱਧੂ ਅਤੇ ਮੋਦੀ ਨੂੰ ਵੀ ਨਿਸ਼ਾਨੇ 'ਤੇ ਲਿਆ।
- ਕਿਸਾਨਾਂ ਦੇ ਵਿਰੋਧ ਤੋਂ ਪ੍ਰੇਸ਼ਾਨ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਕੱਢਿਆ ਆਪਣੇ ਦਿਲ ਦਾ ਗੁਬਾਰ, ਵੀਡੀਓ 'ਚ ਸੁਣੋ ਤਾਂ ਜਰਾ ਕੀ ਕਿਹਾ... - Opposition to Bittu by farmers
- ਫਾਈਵ ਸਟਾਰ ਹੋਟਲ ਦੀ ਵੀਡੀਓ ਵਾਇਰਲ ਮਾਮਲਾ: ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਅਸਲੀ ਸੱਚ, ਸੁਣੋ ਤਾਂ ਜਰਾ ਕੀ ਕਿਹਾ... - Five star hotel video viral update
- ਹੁਸ਼ਿਆਰਪੁਰ 'ਚ ਬਸਪਾ ਉਮੀਦਵਾਰ 'ਆਪ' 'ਚ ਸ਼ਾਮਲ: ਚੰਡੀਗੜ 'ਚ ਸੀਐਮ ਮਾਨ ਨੇ ਕਰਵਾਈ ਜੁਆਇਨਿੰਗ - rakesh suman join the aap
"ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨਗੇ" : ਅੱਜ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਬਾਲਕ੍ਰਿਸ਼ਨ ਸ਼ਰਮਾ ਨੇ ਆਪਣੇ ਨਾਮਜ਼ਦਗੀ ਫਾਰਮ ਦਾਖਲ ਕੀਤੇ। ਉਹਨਾਂ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਪੰਜਾਬ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ ਅਤੇ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾਏ ਜਾਣਗੇ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਰਿਸ਼ਵਤ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਗਰੀਬ ਲੋਕਾਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ।