ਪੰਜਾਬ

punjab

ETV Bharat / state

ਗਜ਼ਬ ਕਹਾਣੀ ! ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੀ ਰਚੀ ਸੀ ਸਾਜਿਸ਼, ਖੁਦ ਹੀ ਪੁਲਿਸ ਅੜਿੱਕੇ ਚੜ੍ਹ ਗਿਆ ਢੋਂਗੀ ਬਾਬਾ, ਦੇਖੋ ਤਾਂ ਜਰਾ ਪੁਲਿਸ ਨੇ ਕਿਵੇਂ ਦਬੋਚਿਆ - Fake baba arrested in Rupnagar

Fake baba arrested in Rupnagar: ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਵਲੋਂ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਹ ਠੱਗ ਬਾਬਾ ਲੋਕਾਂ ਨੂੰ ਗਹਿਣੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀ ਮਾਰਦਾ ਸੀ।

CHEATING BABA ARRESTED
ਠੱਗੀ ਮਾਰਨ ਵਾਲਾ ਬਾਬਾ ਗ੍ਰਿਫਤਾਰ (ETV Bharat Rupnagar)

By ETV Bharat Punjabi Team

Published : Jul 14, 2024, 8:18 PM IST

ਠੱਗੀ ਮਾਰਨ ਵਾਲਾ ਬਾਬਾ ਗ੍ਰਿਫਤਾਰ (ETV Bharat Rupnagar)

ਰੂਪਨਗਰ: ਬੀਤੀ ਮਿਤੀ 03.07.2024 ਨੂੰ ਬਲਵੀਰ ਸਿੰਘ ਅਤੇ ਉਸਦੀ ਘਰਵਾਲੀ ਬਿਮਲਾ ਦੇਵੀ ਵਾਸੀਆਨ ਪਿੰਡ ਸਮੀਰੋਵਾਲ ਥਾਣਾ ਨੂਰਪੁਰਬੇਦੀ ਆਪਣੇ ਘਰ ਤੋਂ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਘਰੇਲੂ ਸਮਾਨ ਲੈਣ ਲਈ ਨੂਰਪੁਰਬੇਦੀ ਗਏ ਸੀ, ਜਿੱਥੇ ਉਹਨਾਂ ਨੂੰ ਇੱਕ ਸਾਧੂ-ਨੁਮਾ ਵਿਅਕਤੀ ਨੇ ਸ਼ਿਵ ਮੰਦਰ ਬਾਰੇ ਪੁੱਛਿਆ ਅਤੇ ਚਲਾ ਗਿਆ। ਫਿਰ ਬਜ਼ਾਰ ਵਿੱਚ ਉਹਨਾਂ ਨੂੰ ਇੱਕ ਮਰਦ ਅਤੇ ਇੱਕ ਔਰਤ ਮੋਟਰ-ਸਾਈਕਲ 'ਤੇ ਮਿਲੇ, ਜਿਹਨਾਂ ਨੇ ਉਸ ਸਾਧ ਨੁਮਾ ਵਿਅਕਤੀ ਨੂੰ ਬਹੁਤ ਸ਼ਕਤੀਵਾਲਾ ਬਾਬਾ ਦੱਸਿਆ ਅਤੇ ਕਿਹਾ ਕਿ ਇਹ ਘਰ ਵਿੱਚ ਬਰਕਤਾਂ ਪਾ ਦਿੰਦਾ ਹੈ।

ਗਹਿਣੇ ਦੁੱਗਣੇ ਕਰਨ ਦਾ ਦਿੱਤਾ ਸੀ ਝਾਂਸਾ:ਇੰਨੇ ਚਿਰ ਵਿੱਚ ਉਹ ਸਾਧੂ ਵੀ ਉੱਥੇ ਆ ਗਿਆ ਤਾਂ ਮੋਟਰਸਾਈਕਲ ਸਵਾਰ ਮਰਦ ਦੇ ਨਾਲ ਵਾਲੀ ਔਰਤ ਨੇ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹ ਦੁੱਗਣੇ ਕਰ ਦੇਣਗੇ ਤਾਂ ਬਲਵੀਰ ਸਿੰਘ ਦੀ ਘਰਵਾਲੀ ਬਿਮਲਾ ਦੇਵੀ ਨੇ ਵੀ ਆਪਣੀਆਂ ਪਹਿਨੀਆਂ ਹੋਈਆਂ 02 ਸੋਨੇ ਦੀਆਂ ਚੂੜੀਆਂ ਕੰਨਾਂ ਦੀਆਂ ਵਾਲੀਆਂ ਵਜ਼ਨ 02 ਤੋਲੇ ਲਾਹ ਕੇ ਅਖਬਾਰ ਵਿੱਚ ਲਪੇਟ ਕੇ ਬਾਬੇ ਨੂੰ ਫੜਾ ਦਿੱਤੀਆਂ ਤਾਂ ਬਾਬੇ ਨੇ ਇੱਕ ਰੁਮਾਲ ਵਿੱਚ ਕੁੱਝ ਲਪੇਟਿਆ ਹੋਇਆ ਸਮਾਨ ਬਿਮਲਾ ਦੇਵੀ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲ ਲੈਣਾ ਇਸ ਵਿੱਚੋਂ ਤੁਹਾਨੂੰ ਦੁੱਗਣੇ ਗਹਿਣੇ ਮਿਲਣਗੇ। ਜਦੋਂ ਉਹਨਾਂ ਨੇ ਘਰ ਜਾ ਕੇ ਰੁਮਾਲ ਖੋਲ ਕੇ ਦੇਖਿਆ ਤਾਂ ਉਸ ਵਿੱਚ ਕੁੱਝ ਕਾਗਜ਼ ਦੇ ਟੁਕੜੇ ਸਨ।

ਇਸ ਸਬੰਧੀ ਇਤਲਾਹ ਮਿਲਣ 'ਤੇ ਮੁਕੱਦਮਾ ਨੰਬਰ 52 ਮਿਤੀ 05.07.2024 ਅ/ਧ 318(4),3(5) BNS ਥਾਣਾ ਨੂਰਪੁਰਬੇਦੀ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਜੋ ਇਸ ਮੁਕੱਦਮਾ ਦੀ ਤਫਤੀਸ਼ ਲਈ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਅਤੇ ਉੱਪ ਕਪਤਾਨ ਪੁਲਿਸ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਸੀ.ਆਈ.ਏ. ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਦੀਆਂ ਸਾਂਝੀਆ ਟੀਮਾਂ ਬਣਾਈਆਂ ਗਈਆਂ ਸਨ। ਜਿਸ ਤਹਿਤ ਮੁਖਬਰੀ ਦੇ ਅਧਾਰ 'ਤੇ ਕੱਲ੍ਹ ਮਿਤੀ 13.07.2024 ਨੂੰ ਨਾਕਾਬੰਦੀ ਦੌਰਾਨ ਇੱਕ ਸਾਧੂ-ਨੁਮਾ ਵਿਅਕਤੀ ਨੂੰ ਥਾਣਾ ਨੂਰਪੁਰਬੇਦੀ ਦੇ ਪਿੰਡ ਸੰਗਤਪੁਰਾ ਵਿਖੇ ਰੋਕ ਕੇ ਪੁੱਛ-ਗਿੱਛ ਕੀਤੀ ਗਈ ਜਿਸ ਦੀ ਪਛਾਣ ਗੁਲਾਮਾ ਪੁੱਤਰ ਖੋਖਾ ਵਾਸੀ ਝੁੰਗੀਆਂ ਨੇੜੇ ਜੰਡ ਪੀਰ ਮੁਰਾਦਪੁਰਾ ਮੁਹੱਲਾ ਤਰਨਤਾਰਨ ਵਜੋਂ ਹੋਈ।

ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਮੰਨਿਆ ਹੈ, ਜਿਸ ਨੂੰ ਇਸ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜੋ ਇਹ ਭੋਲੇ-ਭਾਲੇ ਲੋਕਾਂ ਨੂੰ ਗਹਿਣੇ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਜਿਸ ਨੂੰ ਅੱਜ ਮਿਤੀ 14.07.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ਼ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 186 ਮਿਤੀ 14.09.2023 ਅ/ਧ 379-ਬੀ/34 ਹਿੰ:ਦੰ: ਥਾਣਾ ਸਦਰ ਲੁਧਿਆਣਾ ਵਿਖੇ ਦਰਜ਼ ਰਜਿਸਟਰ ਹੋਣ ਬਾਰੇ ਪਤਾ ਲੱਗਾ ਹੈ। ਇਸ ਦੇ 05 ਹੋਰ ਸਾਥੀ 1) ਸੇਖਰ, 2) ਦੋਧੀ, 3) ਕੋਮਲ, 4) ਰਣਾ ਅਤੇ 5) ਮਾਲੂ ਵਾਸੀਆਨ ਪਿੰਡ ਮੁਰਾਦਪੁਰ ਤਰਨਤਾਰਨ ਵੀ ਇਸ ਵਾਰਦਾਤ ਵਿੱਚ ਸ਼ਾਮਲ ਸਨ, ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁੱਛ-ਗਿੱਛ ਦੌਰਾਨ ਇਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।

ABOUT THE AUTHOR

...view details