ਪੰਜਾਬ

punjab

ETV Bharat / state

ਲੁਧਿਆਣਾ 'ਚ SKM ਦੀ ਬੈਠਕ ਦੌਰਾਨ ਵੱਡਾ ਐਲਾਨ, ਚੰਡੀਗੜ੍ਹ 'ਚ ਲੱਗੇਗਾ ਕਰਜ਼ੇ ਅਤੇ ਪਾਣੀਆਂ ਨੂੰ ਲੈ ਕੇ ਵੱਡਾ ਮੋਰਚਾ - SKM announced a big front - SKM ANNOUNCED A BIG FRONT

ਲੁਧਿਆਣਾ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਕਿ ਉਹ ਅਗਸਤ ਜਾਂ ਸਤੰਬਰ ਮਹੀਨੇ ਵਿੱਚ ਵੱਡਾ ਮੋਰਚਾ ਕਿਸਾਨੀ ਮੰਗਾਂ ਨੂੰ ਲੈਕੇ ਚੰਡੀਗੜ੍ਹ ਵਿੱਚ ਲਾਉਣਗੇ। ਇਸ ਵਾਰ ਕੇਂਦਰ ਦੀ ਥਾਂ ਸੂਬਾ ਸਰਕਾਰ ਦੇ ਖਿਲਾਫ ਪੰਜਾਬ ਦੇ ਕਿਸਾਨ ਇਕੱਠੇ ਹੋਣਗੇ।

DEBT AND WATER
ਲੁਧਿਆਣਾ 'ਚ SKM ਦੀ ਬੈਠਕ ਦੌਰਾਨ ਵੱਡਾ ਐਲਾਨ (ETV BHARAT (ਰਿਪੋਟਰ ਲੁਧਿਆਣਾ))

By ETV Bharat Punjabi Team

Published : Jul 8, 2024, 5:17 PM IST

ਕਿਸਾਨ ਆਗੂ (ETV BHARAT (ਰਿਪੋਟਰ ਲੁਧਿਆਣਾ))

ਲੁਧਿਆਣਾ: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇੱਕ ਅਹਿਮ ਬੈਠਕ ਕੀਤੀ ਗਈ। ਜਿਸ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ 2 ਮਹੀਨਿਆਂ ਵਿੱਚ ਚੰਡੀਗੜ੍ਹ ਵਿਖੇ ਇੱਕ ਵੱਡਾ ਮੋਰਚਾ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਵਿੱਚ ਲਗਾਇਆ ਜਾਵੇਗਾ। ਜਿਸ ਵਿੱਚ ਮੁੱਖ ਤੌਰ ਉੱਤੇ ਪਾਣੀਆਂ ਅਤੇ ਕਰਜ਼ੇ ਦਾ ਮੁੱਦਾ ਚੁੱਕਿਆ ਜਾਵੇਗਾ।


ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ:ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅੱਜ ਇਹ ਲੁਧਿਆਣੇ ਦੇ ਵਿੱਚ ਅਹਿਮ ਬੈਠਕ ਹੋਈ ਹੈ। ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਜਲਦ ਹੀ ਅਗਲੀ ਮੀਟਿੰਗ ਦੇ ਵਿੱਚ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ ਕਿ ਕਦੋਂ ਇਹ ਪ੍ਰਦਰਸ਼ਨ ਕੀਤਾ ਜਾਣਾ ਹੈ। ਕਿਸਾਨੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਰਜ਼ੇ ਦਾ ਮੁੱਦਾ ਬਹੁਤ ਵੱਡਾ ਹੈ। ਉੱਥੇ ਹੀ ਦੂਜੇ ਪਾਸੇ ਪਾਣੀਆਂ ਦਾ ਮੁੱਦਾ ਜੋ ਕਿ ਰਾਜਸਥਾਨ ਨੂੰ ਮੁਫਤ ਵਿੱਚ ਦਿੱਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਦੇ ਕੋਲ ਆਪਣੇ ਕੋਲ ਲੋੜਿੰਦਾ ਪਾਣੀ ਨਹੀਂ ਹੈ ਅਤੇ ਨਾ ਹੀ ਸਰਕਾਰ ਇਸ ਸਬੰਧੀ ਕੋਈ ਗੁਆਂਡੀ ਸੂਬਿਆਂ ਤੋਂ ਟੈਕਸ ਲੈ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਇੱਕ ਵੱਡਾ ਮੋਰਚਾ ਖੋਲ੍ਹਣ ਜਾ ਰਹੇ ਹਾਂ, ਜਿਸ ਵਿੱਚ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ।



ਮੋਰਚਾ ਚੰਡੀਗੜ੍ਹ 'ਚ ਹੀ ਲਗਾਇਆ ਜਾਵੇਗਾ:ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਹੀ ਪ੍ਰਦੂਸ਼ਣ ਦਾ ਵੀ ਇੱਕ ਵੱਡਾ ਮੁੱਦਾ ਹੈ, ਜਿਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਦੋਂ ਕਿ ਹੁਣ ਲਗਾਤਾਰ ਰਿਪੋਰਟਾਂ ਆ ਰਹੀਆਂ ਹਨ ਕੇਸ ਇਸ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਕਿਹਾ ਕਿ ਇਹਨਾਂ ਮੁੱਖ ਮੁੱਦਿਆਂ ਸਬੰਧੀ ਹੀ ਅੱਜ ਬੈਠਕ ਹੋਈ ਹੈ ਅਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਬੈਠਕ ਦੇ ਵਿੱਚ ਮੌਜੂਦ ਰਹੇ ਹਨ। ਉਹਨਾਂ ਕਿਹਾ ਕਿ ਫਿਲਹਾਲ ਤਰੀਕਾ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਜਲਦ ਹੀ ਆਉਣ ਵਾਲੀ ਮੀਟਿੰਗ ਦੇ ਵਿੱਚ ਇਹ ਐਲਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਮੀਟਿੰਗ ਦੌਰਾਨ ਇਹ ਤੈਅ ਹੋ ਚੁੱਕਾ ਹੈ ਕਿ ਮੋਰਚਾ ਚੰਡੀਗੜ੍ਹ ਦੇ ਵਿੱਚ ਹੀ ਲਗਾਇਆ ਜਾਵੇਗਾ ਅਤੇ ਇਹ ਮੋਰਚਾ ਇਸ ਵਾਰ ਕੇਂਦਰ ਸਰਕਾਰ ਦੇ ਖਿਲਾਫ ਨਹੀਂ ਸਗੋਂ ਸੂਬਾ ਸਰਕਾਰ ਦੇ ਖਿਲਾਫ ਹੋਵੇਗਾ।

ABOUT THE AUTHOR

...view details