ਪੰਜਾਬ

punjab

ETV Bharat / state

ਗੋਦਾਮ ਵਿੱਚ ਪਈ ਪਰਾਲੀ ਨੂੰ ਲੱਗੀ ਭਿਆਨਕ ਅੱਗ, ਹਜਾਰਾਂ ਟਨ ਦੇ ਕਰੀਬ ਪਰਾਲੀ ਸੜ ਕੇ ਹੋਈ ਸਵਾਹ - STUBBLE FIRE IN SANGRUR

ਸੰਗਰੂਰ ਦੇ ਲਹਿਰਾਗਾਗਾ ਤੋਂ ਪਾਤੜਾਂ ਰੋਡ ਉੱਤੇ 4 ਹਜਾਰ ਟਨ ਦੇ ਕਰੀਬ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ ਹੈ।

ABOUT 4 THOUSAND TONS OF STRAW
ਗੋਦਾਮ ਵਿੱਚ ਪਈ ਪਰਾਲੀ ਨੂੰ ਲੱਗੀ ਭਿਆਨਕ ਅੱਗ (ETV Bharat (ਸੰਗਰੂਰ, ਪੱਤਰਕਾਰ))

By ETV Bharat Punjabi Team

Published : Dec 10, 2024, 10:56 PM IST

ਸੰਗਰੂਰ :ਸੰਗਰੂਰ ਦੇਲਹਿਰਾਗਾਗਾ ਤੋਂ ਪਾਤੜਾਂ ਰੋਡ ਉੱਤੇ ਬਣੇ ਪਰਾਲੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਬੈਰਵੀਓ ਕੰਪਨੀ ਵੱਲੋਂ ਖੇਤਾਂ ਵਿੱਚੋਂ ਪਰਾਲੀ ਚੁੱਕ ਕੇ ਪਰਾਲੀ ਦਾ ਡੰਪ ਬਣਾਇਆ ਹੋਇਆ ਸੀ। ਜਿਸ ਵਿੱਚ ਲਗਭਗ 4 ਹਜਾਰ ਟਨ ਦੇ ਕਰੀਬ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ ਹੈ। ਅੱਗ ਨੂੰ ਬੁਝਾਉਣ ਲਈ ਅੱਧੀ ਦਰਜਨ ਤੋਂ ਵੱਧ ਫਾਇਰਬ੍ਰਿਗੇਡ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ।

ਗੋਦਾਮ ਵਿੱਚ ਪਈ ਪਰਾਲੀ ਨੂੰ ਲੱਗੀ ਭਿਆਨਕ ਅੱਗ (ETV Bharat (ਸੰਗਰੂਰ, ਪੱਤਰਕਾਰ))

ਮੁਲਜ਼ਮਾਂ ਤੇ ਕੀਤੀ ਜਾਵੇਗੀ ਕਾਰਵਾਈ

ਉੱਥੇ ਹੀ ਡੀਐਸਪੀ ਦੀਪਇੰਦਰਪਾਲ ਸਿੰਘ ਨੇ ਕਿਹਾ ਡਰਵੀਓ ਕੰਪਨੀ ਦੇ ਗੋਦਾਮ ਵਿੱਚ ਲਗਭਗ 4000 ਟਨ ਦੇ ਕਰੀਬ ਪਰਾਲੀ ਨੂੰ ਅੱਗ ਲੱਗੀ ਹੈ। ਅੱਗ ਉੱਤੇ ਕਾਬੂ ਪਾਉਣ ਲਈ ਵੱਖ-ਵੱਖ ਸ਼ਹਿਰਾਂ ਤੋਂ ਫਾਇਰਬ੍ਰਿਗੇਡ ਦੀ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡੀਐਸਪੀ ਨੇ ਕਿਹਾ ਕਿ ਇਹ ਇੱਕ ਜਾਂਚ ਪੜਤਾਲ ਦਾ ਵਿਸ਼ਾ ਹੈ ਜਿਸ ਦੇ ਉੱਤੇ ਟੀਮ ਬਿਠਾਈ ਜਾਵੇਗੀ ਅਤੇ ਵੇਖਿਆ ਜਾਵੇਗਾ ਕਿ ਕਿਸੇ ਨੇ ਕੋਈ ਸ਼ਰਾਰਤ ਤੇ ਨਹੀਂ ਕੀਤੀ। ਜੇਕਰ ਜਾਂਚ ਦੌਰਾਨ ਕੋਈ ਮੁਲਜ਼ਮ ਪਾਇਆ ਜਾਂਦਾ ਤਾਂ ਉਸ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ।

ਅੱਗ 'ਤੇ ਪਾਇਆ ਕਾਬੂ

ਡੀਐਸਪੀ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਅਸੀਂ ਤੁਰੰਤ ਐਕਸ਼ਨ ਦੇ ਵਿੱਚ ਆਏ ਨਾਲ ਹੀ ਕਈ ਥਾਵਾਂ ਤੋਂ ਫਾਇਰਬ੍ਰਿਗੇਡ ਦੀਆਂ ਗੱਡੀਆਂ ਬੁਲਵਾਈਆਂ ਗਈਆਂ ਅਤੇ ਅੱਗ ਬੁਝਾਉਣ ਦੇ ਵਿੱਚ ਸਫਲਤਾ ਹਾਸਿਲ ਕੀਤੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਲੱਗੀ ਸੀ ਕਿ ਉਸ ਨੂੰ ਬੁਝਾਉਣ ਦੇ ਵਿੱਚ ਬਹੁਤ ਜਿਆਦਾ ਮੁਸਤੈਦੀ ਕਰਨੀ ਪਈ। ਡੀਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਹੀ ਹਿੰਮਤ ਨਾਲ ਫਾਇਰਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੇ ਵਿੱਚ ਸਫਲਤਾ ਹਾਸਿਲ ਕੀਤੀ।

ABOUT THE AUTHOR

...view details