ਪਠਾਨਕੋਟ:ਬਦਲਦੇ ਮੌਸਮ ਦੇ ਨਾਲ ਬਹੁਤ ਸਾਰੇ ਪਰਵਾਸੀ ਪੰਛੀ ਹਨ ਜੋ ਆਪਣਾ ਦੇਸ਼ ਛੱਡ ਕੇ ਭਾਰਤ ਦੇ ਕਈ ਖੇਤਰਾਂ ਵਿੱਚ ਚਲੇ ਜਾਂਦੇ ਹਨ। ਅਜਿਹਾ ਹੀ ਇੱਕ ਸਥਾਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦੀ ਝੀਲ ਅਤੇ ਕਥਲੋਰ ਸੈਂਚੁਰੀ ਦਾ ਇਲਾਕਾ ਕੇਸ਼ੋਪੁਰ ਛੰਬ ਹੈ, ਜਿੱਥੇ ਪਰਵਾਸੀ ਪੰਛੀ ਆਉਂਦੇ ਹਨ। ਇੰਨਾ ਹੀ ਨਹੀਂ ਜੰਗਲੀ ਜੀਵ ਵਿਭਾਗ ਵੱਲੋਂ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਾਰੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਅਤੇ ਨਿਗਰਾਨੀ ਜੰਗਲੀ ਜੀਵ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਵਾਈਲ ਲਾਈਫ ਵਿਭਾਗ ਨੇ ਕੀਤੇ ਪੁਖਤਾ ਪ੍ਰਬੰਧ (ETV BHARAT PUNJAB (ਪੱਤਰਕਾਰ,ਪਠਾਨਕੋਟ)) ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਦੇ ਪਹੁੰਚਣ ਦੀ ਉਮੀਦ
ਵਾਈਲਡ ਲਾਈਫ ਡੀਐੱਫਓ ਦਾ ਕਹਿਣਾ ਹੈ ਕਿ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਰਾਤ ਦੇ ਸਮੇਂ ਵੀ ਇਨ੍ਹਾਂ ਪੰਛੀਆਂ 'ਤੇ ਨਜ਼ਰ ਰੱਖਦੀਆਂ ਹਨ ਅਤੇ ਵਾਈਲਡ ਲਾਈਫ ਡਿਵੀਜ਼ਨ ਦਾ ਮੰਨਣਾ ਹੈ ਕਿ ਇਸ ਸਾਲ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਦੇ ਪਹੁੰਚਣ ਦੀ ਉਮੀਦ ਹੈ। ਇਹ ਪੰਛੀ ਸਰਦੀਆਂ ਦੇ ਮੌਸਮ ਵਿੱਚ ਝੀਲ,ਅਨੂਕੁਲ ਮੌਸਮ ਅਤੇ ਆਪਣੇ ਭੋਜਨ ਦੀ ਤਲਾਸ਼ ਕਰ ਰਹੇ ਹਨ।
ਹਜ਼ਾਰਾਂ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚ ਰਹੇ ਪੰਛੀ
ਵਾਈਲਡ ਲਾਈਫ ਡੀਐੱਫਓ ਦੇ ਮੁਤਾਬਿਕ ਸਾਇਬੇਰੀਆ, ਰੂਸ ਅਤੇ ਯੂਕਰੇਨ ਆਦਿ ਦੇਸ਼ਾਂ ਤੋਂ ਇਹ ਪੰਛੀ ਹਜ਼ਾਰਾਂ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਆਉਂਦੇ ਹਨ। ਇਸ ਤੋਂ ਬਾਅਦ ਵੀ ਇਹ ਕਈ ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਠਾਨਕੋਟ ਪਹੁੰਚਦੇ ਹਨ। ਇਸ ਸਾਲ ਕੇਸ਼ੋਪੁਰ ਛੰਬ ਰਣਜੀਤ ਸਾਗਰ ਡੈਮ ਝੀਲ ਅਤੇ ਕਥਲੋਰ ਸੈਂਚੁਰੀ ਵਿੱਚ 7 ਤੋਂ 8 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਛੀ ਦੇਖੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵਧੇਗੀ। ਜੋ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਵੇਗਾ,ਹਾਲਾਂਕਿ ਠੰਢ ਦਾ ਮੌਸਮ ਮੀਂਹ ਨਾ ਹੋਣ ਕਾਰਣ ਦੇਰੀ ਨਾਲ ਵੀ ਸ਼ੁਰੂ ਹੋ ਰਿਹਾ ਹੈ।