ਅੰਮ੍ਰਿਤਸਰ: 'ਮੈਰਾਥਨ ਦੌੜ' ਅਥਲੈਟਿਕਸ ਦਾ ਇੱਕ ਅਨਿੱਖੜਵਾਂ ਅੰਗ ਹੈ। ਅਥਲੈਟਿਕਸ ਦੀਆਂ ਸਭ ਦੌੜਾਂ ਵਿੱਚੋਂ ਇਸ ਦੌੜ ਦਾ ਪੈਂਡਾ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਦੇਸ਼ ਦੀ ਅਜਾਦੀ ਦੇ 77ਵੇਂ ਮਹਾਉਤਸਵ ਮੌਕੇ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿਚ ਵਿਦਿਆਰਥੀਆਂ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹਿੱਸਾ ਲੈ ਕੇ ਇਸ ਮੈਰਾਥਨ ਵਿਚ ਦੌੜਣ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਸ ਮੈਰਾਥਨ ਵਿੱਚ ਤਿੰਨ ਪੜਾਵ ਰੱਖੇ ਗਏ ਹਨ, ਇਹ ਮੈਰਾਥਨ ਦੌੜ ਖਾਸਾ ਆਰਮੀ ਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਰਵਾਈ ਜਾ ਰਹੀ ਹੈ।
ਆਰਮੀ ਅਤੇ ਪ੍ਰਸ਼ਾਸਨ ਵੱਲੋਂ ਹਾਫ ਮੈਰਾਥਨ ਦੌੜਾਂ ਦਾ ਆਯੋਜਨ (ETV Bharat (ਅੰਮ੍ਰਿਤਸਰ, ਪੱਤਰਕਾਰ)) ਆਰਮੀ ਅਤੇ ਪ੍ਰਸ਼ਾਸਨ ਵੱਲੋਂ ਮੈਰਾਥਨ
ਇਸ ਮੌਕੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਦੇਸ਼ ਦੇ ਵਿਜੈ ਦਿਵਸ ਨੂੰ ਲੈ ਕੇ ਇਹ ਆਰਮੀ ਅਤੇ ਪ੍ਰਸ਼ਾਸਨ ਵੱਲੋਂ ਮੈਰਾਥਨ ਕਾਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸੀਐਮ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਹੋਵੇ। ਜਿਸ ਦੇ ਚਲਦੇ ਬੱਚਿਆਂ ਨੂੰ ਇਸ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ। ਖੇਡਾਂ ਸਿਹਤ ਦੇ ਲਈ ਬਹੁਤ ਜਰੂਰੀ ਹਨ। ਖੇਡਾਂ ਨਾਲ ਹੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਨਸ਼ੇ ਨਾਲ ਸਰੀਰ ਖਰਾਬ ਹੁੰਦਾ ਹੈ। ਇਸ ਕਰਕੇ ਸਾਨੂੰ ਖੇਡਾਂ ਵਿੱਚ ਦੌੜਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਤੰਦਰੁਸਤ ਸਵੱਸਥ ਰਹਿ ਸਕੀਏ ਤੇ ਆਪਣੇ ਦੇਸ਼ ਦੇ ਲਈ ਕੁਝ ਕਰ ਸਕੀਏ। ਉਨ੍ਹਾਂ ਨੇ ਕਿਹਾ ਕਿ 10 ਹਜਾਰ ਦੇ ਕਰੀਬ ਲੋਕਾਂ ਨੇ ਇਸ ਵਿੱਚ ਭਾਗ ਲਿਆ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਲਈ ਵੀ ਪੂਰੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਹਨ। ਤਿੰਨ ਪੜਾਅ ਦੇ ਵਿੱਚ ਇਹ ਮੈਰਾਥਨ ਕਰਵਾਈ ਜਾ ਰਹੀ ਹੈ।
ਚੰਗਾ ਸਮਾਜ, ਚੰਗੀ ਜਵਾਨੀ ਅਤੇ ਚੰਗਾ ਦੇਸ਼ ਬਣ ਸਕੇ
ਇਸ ਮੌਕੇ ਇਸ ਮੈਰਾਥਨ ਵਿੱਚ ਪਹੁੰਚੇ ਬ੍ਰਿਗੇਡੀਅਰ ਹਰਚਰਨ ਸਿੰਘ ਹਾਕੀ ਪਲੇਅਰ ਤੇ ਅਰਜੁਨ ਅਵਾਰਡੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਿਵਲ ਪ੍ਰਸ਼ਾਸਨ ਤੇ ਫੌਜ ਵੱਲੋਂ ਮਿਲ ਕੇ ਇਹ ਹਾਫ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ। ਇੱਥੇ ਆ ਕੇ ਆਪਣੇ ਆਪ ਮੈਂ ਬਹੁਤ ਮਾਨ ਮਹਿਸੂਸ ਕਰ ਰਿਹਾ ਹਾਂ ਮੈਨੂੰ ਬਹੁਤ ਵਧੀਆ ਲੱਗਾ ਕਿ ਇਨੀ ਅੱਛੀ ਪਾਰਟੀਸਪੇਸ਼ਨ ਨੇ ਇੰਨਾ ਵਧੀਆਂ ਰਿਸਪਾਂਸ ਦੇਖ ਕੇ ਇਨ੍ਹਾਂ ਜੋਸ਼ ਦੇਖ ਕੇ ਮੈਨੂੰ ਖੁਦ ਜੋਸ਼ ਆ ਰਿਹਾ ਹੈ। 1971 ਦੀ ਲੜਾਈ ਦੀ ਯੰਗ ਯਾਦ ਆ ਰਹੀ ਹੈ ਕਿ ਡਗਰਾਈ ਬ੍ਰਿਗੇਡ ਨੇ ਉਸ ਸਮੇਂ ਕਿੰਨਾ ਕਮਾਲ ਦਾ ਕੰਮ ਕੀਤਾ ਸੀ। ਜੇਕਰ ਸਰਕਾਰ ਦਾ ਸਮਝੌਤਾ ਨਾ ਕਰਦੀ ਤੇ ਹੋ ਸਕਦਾ ਸੀ ਕਿ ਲਾਹੌਰ ਦੇ ਉੱਤੇ ਵੀ ਕਬਜਾ ਜਿਹੜਾ ਸੀ ਹੋ ਜਾਣਾ ਸੀ। ਮੈਸੇਜ ਇਹ ਹੈ ਕਿ ਇਸੇ ਤਰੀਕੇ ਦੇ ਨਾਲ ਜੋਸ਼ ਦੇ ਨਾਲ ਸਿਵਲ ਅਤੇ ਫੌਜ ਦਾ ਜਿਹੜਾ ਰਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਇਹੋ ਜਿਹੀਆਂ ਦੌੜਾਂ ਦੇ ਵਿੱਚ, ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਚੰਗਾ ਸਮਾਜ, ਚੰਗੀ ਜਵਾਨੀ ਅਤੇ ਚੰਗਾ ਦੇਸ਼ ਬਣ ਸਕੇ।
ਬੱਚੇ ਫਿਜੀਕਲ ਫਿੱਟ ਰਹਿਣਗੇ
ਇਸ ਮੌਕੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਲੋਕਾਂ ਨੇ ਕਿਹਾ ਕਿ ਆਰਮੀ ਤੇ ਪ੍ਰਸ਼ਾਸਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਬੱਚੇ ਫਿਜੀਕਲ ਫਿਟ ਰਹਿਣਗੇ ਅਤੇ ਬੱਚਿਆਂ ਦਾ ਸਰੀਰ ਵੀ ਤੰਦਰੁਸਤ ਰਹੇਗਾ। ਉੱਥੇ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦਾ ਇੱਕ ਦੂਜੇ ਨਾਲ ਮੇਲ ਮਿਲਾਪ ਵੀ ਹੁੰਦਾ ਹੈ ਅਤੇ ਬੱਚਿਆਂ ਨੂੰ ਦੁਨੀਆਂ ਦੇ ਬਾਰੇ ਪਤਾ ਵੀ ਲੱਗਦਾ ਹੈ ਸਰਕਾਰ ਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਬੱਚੇ ਇਨ੍ਹਾਂ ਚੀਜ਼ਾਂ ਵਿੱਚ ਭਾਗ ਲੈ ਸਕਣ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਣ।