ਪੰਜਾਬ

punjab

ETV Bharat / state

ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਸੁਰੱਖਿਆ ਨੂੰ ਲੈਕੇ ਆਖੀ ਇਹ ਗੱਲ - Santokh Gill video

Shahnaz Gill's Father Video : ਸ਼ਿਵ ਸੈਨਾ ਆਗੂ ਸੰਤੋਖ ਗਿੱਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਬਿਨਾਂ ਜਾਂਚ ਪੜਤਾਲ ਜੱਜ ਕਰਨ ਵਾਲੇ ਲੋਕਾਂ ਅਤੇ ਟੀਵੀ ਐਂਕਰਾਂ 'ਤੇ ਆਪਣੀ ਭੜਾਸ ਕੱਢੀ ਹੈ।

ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦੀ ਵੀਡੀਓ
ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦੀ ਵੀਡੀਓ

By ETV Bharat Punjabi Team

Published : Apr 5, 2024, 11:04 AM IST

ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦੀ ਵੀਡੀਓ

ਅੰਮ੍ਰਿਤਸਰ: ਸੋਸ਼ਲ ਮੀਡੀਆ ਦੇ ਉੱਤੇ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਵੱਲੋਂ ਇੱਕ ਵਾਰ ਮੁੜ ਤੋਂ ਇੱਕ ਵੀਡੀਓ ਜਾਰੀ ਕਰਕੇ ਟੀਵੀ ਚੈਨਲ ਐਂਕਰਾਂ ਅਤੇ ਲੋਕਾਂ ਦੇ ਉੱਤੇ ਆਪਣੀ ਭੜਾਸ ਕੱਢੀ ਗਈ ਹੈ। ਇਸ ਵੀਡੀਓ ਦੇ ਵਿੱਚ ਸੰਤੋਖ ਗਿੱਲ ਨੇ ਕਿਹਾ ਕਿ ਬੀਤੀ 11 ਜਨਵਰੀ ਨੂੰ ਉਹਨਾਂ ਨੂੰ ਫਿਰੌਤੀ ਸਬੰਧੀ ਇੱਕ ਕਾਲ ਆਈ ਸੀ। ਜਿਸ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਨੂੰ ਲੈਕੇ ਸੰਤੋਖ ਗਿੱਲ ਵਲੋਂ ਟੀਵੀ ਚੈਨਲਾਂ ਦੇ ਐਂਕਰਾਂ ਅਤੇ ਕੁਝ ਲੋਕਾਂ 'ਤੇ ਆਪਣੀ ਭੜਾਸ ਕੱਢੀ ਗਈ।

ਮੈਨੂੰ ਝੂਠਾ ਕਰਾਰ ਦੇਣ ਦੀ ਕੋਸ਼ਿਸ਼: ਸੰਤੋਖ ਗਿੱਲ ਦਾ ਕਹਿਣਾ ਕਿ ਪੁਲਿਸ ਨੂੰ ਸੂਚਿਤ ਕਰਨ 'ਤੇ ਕਾਰਵਾਈ ਦਾ ਭਰੋਸਾ ਤਾਂ ਦਿੱਤਾ ਗਿਆ ਪਰ ਦੋ ਮਹੀਨੇ ਕਾਰਵਾਈ ਨਾ ਹੋਣ ਤੋਂ ਬਾਅਦ ਉਹਨਾਂ ਵੱਲੋਂ ਇਹ ਵੀਡੀਓ ਤੇ ਫਿਰੌਤੀ ਮੰਗਣ ਦੀ ਆਡੀਓ ਪੱਤਰਕਾਰਾਂ ਦੇ ਨਾਲ ਸਾਂਝੀਆਂ ਕਰ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਇੱਕ ਪੁਲਿਸ ਅਫਸਰ ਨੇ ਆਪਣਾ ਬਚਾਅ ਕਰਦੇ ਹੋਏ ਉਸ ਵੀਡੀਓ ਕਾਲ ਨੂੰ ਫੇਕ ਆਖ ਦਿੱਤਾ ਅਤੇ ਇਸ ਦੇ ਨਾਲ ਹੀ ਕਈ ਵੱਡੇ ਟੀਵੀ ਚੈਨਲਾਂ ਦੇ ਐਂਕਰਾਂ ਵੱਲੋਂ ਸਪੈਸ਼ਲ ਪ੍ਰੋਗਰਾਮ ਕਰਕੇ ਉਹਨਾਂ ਨੂੰ ਝੂਠਾ ਕਰਾਰ ਦਿੱਤਾ ਗਿਆ।

ਬਿਨਾਂ ਜਾਂਚ ਪਰਖ ਤੋਂ ਨਾ ਕਰਨ ਜੱਜ: ਇਸ ਦੇ ਨਾਲ ਹੀ ਸੰਤੋਖ ਗਿੱਲ ਨੇ ਕਿਹਾ ਕਿ ਟੀਵੀ ਐਂਕਰ ਉਸ ਨੂੰ ਜੱਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ਼ ਬੋਲਦਿਆਂ ਕਈਆਂ ਨੇ ਕਿਹਾ ਕਿ ਮੈਂ ਸੁਰੱਖਿਆ ਲੈਣ ਲਈ ਅਜਿਹਾ ਡਰਾਮਾ ਕੀਤਾ ਹੈ ਤੇ ਮੈਂ ਕਮਾਂਡੋ ਲੈ ਕੇ ਘੁੰਮ ਰਿਹਾ ਹਾਂ, ਜਦਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਸੁਰੱਖਿਆ ਦੇ ਦੋ ਮੁਲਾਜ਼ਮ ਮੌਜੂਦ ਹਨ। ਉਨ੍ਹਾਂ ਕਿਹਾ ਕਿਸੇ ਨੂੰ ਵੀ ਬਿਨਾਂ ਮਿਲੇ ਅਤੇ ਬਿਨਾਂ ਜਾਂਚ ਤੋਂ ਜੱਜ ਨਹੀਂ ਕਰਨਾ ਚਾਹੀਦਾ।

ABOUT THE AUTHOR

...view details