ਪੰਜਾਬ

punjab

ETV Bharat / state

ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਹੋਰ ਵਾਇਰਲ ਵੀਡੀਓ ਨੇ ਲਿਆਂਦਾ ਸਿਆਸੀ ਭੂਚਾਲ, ਤੁਸੀਂ ਵੀ ਸੁਣੋ ਕੀ ਬੋਲ ਰਹੇ ਵਿਰਸਾ ਸਿੰਘ ਵਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ - GIANI HARPREET SINGH AND VALTOHA

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਵਾਂ ਵਿਵਾਦ ਛਿੜ ਗਿਆ ਹੈ।

GIANI HARPREET SINGH AND VALTOHA
ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਹੋਰ ਵਾਇਰਲ ਵੀਡੀਓ ਨੇ ਲਿਆਂਦਾ ਸਿਆਸੀ ਭੂਚਾਲ (ETV Bharat (ਗ੍ਰਾਫ਼ਿਕਸ ਟੀਮ))

By ETV Bharat Punjabi Team

Published : Dec 22, 2024, 10:56 PM IST

ਹੈਦਰਾਬਾਦ ਡੈਸਕ:ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਗਿਆਨੀ ਹਰਪ੍ਰੀਤ ਸਿੰਘ ਮਨ ਰਹੇ ਨੇ ਕਿ ਉਨ੍ਹਾਂ ਇੱਕ ਪਤਿੱਤ ਸਿੱਖ ਦੀ ਅਰਦਾਸ ਕੀਤੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਨਵਾਂ ਵਿਵਾਦ ਛਿੜ ਗਿਆ ਹੈ। ਇਸ ਵੀਡੀਓ ਵਿੱਚ ਗਿਆਨੀ ਹਰਪ੍ਰੀਤ ਸਿੰਘ ਤਲਖੀ ਦਿਖਾਈ ਕਰਦੇ ਹੋਏ ਦਿਸ ਰਹੇ ਹਨ। ਵੀਡੀਓ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਚਰਨਜੀਤ ਸਿੰਘ ਚੰਨੀ ਬਾਰੇ ਸਵਾਲ ਪੁੱਛਿਆ ਸੀ ।

ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਹੋਰ ਵਾਇਰਲ ਵੀਡੀਓ ਨੇ ਲਿਆਂਦਾ ਸਿਆਸੀ ਭੂਚਾਲ (Viral video)

ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਬਲਕਿ ਤੀਜੀ ਵੀਡੀਓ ਵਾਇਰਲ ਹੋ ਰਹੀ ਹੈ।

ਵਿਰਸਾ ਸਿੰਘ ਵਲਟੋਹਾ ਵਲੋਂ ਪਾਈ ਗਈ ਪੋਸਟ

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਲਿਖਿਆ ਕਿ, "ਅੱਜ ਸਵੇਰੇ ਉੱਠਕੇ ਮੈਂ ਦੇਖਿਆ ਕਿ ਇੱਕ ਵੀਡੀਓ ਕਲਿੱਪ ਵੱਡੇ ਪੱਧਰ 'ਤੇ ਵਾਇਰਲ ਹੋ ਰਿਹਾ ਹੈ। ਮੈਂ ਸਿੱਖ ਪੰਥ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਵੀਡੀਓ ਕਲਿੱਪ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇਰੀ ਤਲਬੀ ਸਮੇਂ ਤੈਸ਼ 'ਚ ਆਕੇ ਬਹੁਤ ਕੁਝ ਸਵੀਕਾਰ ਕੀਤਾ ਸੀ। ਉਨਾਂ ਇਹ ਵੀ ਸਵੀਕਾਰ ਕੀਤਾ ਕਿ,"ਹਾਂ ਮੇਰੀ BJP ਨਾਲ ਸਾਂਝ ਹੈ।"

ਤੈਸ਼ 'ਚ ਹੀ ਕੇਂਦਰ ਸਰਕਾਰ ਨਾਲ ਸਾਂਝ 'ਤੇ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਹੁੰਦੀ ਗੱਲਬਾਤ ਨੂੰ ਵੀ ਸਵੀਕਾਰ ਕੀਤਾ। ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਗੁੱਸੇ ਵਿੱਚ ਕਈ ਵਾਰ "ਭੈਣ ਚੋ..." ਤੇ "ਸਾਲਿਓ" ਸ਼ਬਦ ਦੀ ਵੀ ਵਰਤੋਂ ਕੀਤੀ। 'ਜੇ ਕੋਈ ਫੋਨ ਤੇ ਗੱਲ ਕਰ ਲੈਦਾਂ । ਸਾਲਿਓ। 👉 ਜਥੇਦਾਰ ਹਰਪ੍ਰੀਤ ਸਿੰਘ ਦੇ ਬੋਲ '।

ਇਸ ਕਲਿੱਪ ਵਿੱਚ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀਆਂ ਨੂੰ ਗਾਹਲ ਕੱਢਦੇ ਹੋਏ "ਸਾਲਿਓ" ਕਹਿ ਰਹੇ ਹਨ। ਮੇਰੀ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਾਹਿਬਾਨ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ ਪਰ ਪਤਾ ਨਹੀਂ ਉਹ ਕਿਉਂ ਨਹੀਂ ਜਾਰੀ ਕੀਤੀ ਗਈ। ਇਸ ਕਲਿੱਪ ਵਿੱਚ ਪੰਜ ਸਿੰਘ ਸਾਹਿਬਾਨ ਸਾਮਣੇ ਤਲਬੀ ਰੂਪ ਵਿੱਚ ਮੈਂ ਬੈਠਾ ਹਾਂ।

ABOUT THE AUTHOR

...view details