ਮੋਗਾ: ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਕੇਂਦਰ ਦੀ ਸਰਕਾਰ ਖਿਲਾਫ ਜੰਗ ਲੜ ਰਿਹਾ ਇੱਕ ਹੋਰ ਕਿਸਾਨ ਸ਼ਹੀਦ ਹੋ ਗਿਆ। ਮ੍ਰਿਤਕ ਕਿਸਾਨ ਜਰਨੈਲ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਕੋਟ ਸਦਰ ਖਾਂ ਦਾ ਰਹਿਣ ਵਾਲਾ ਸੀ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਥੱਲੇ ਕਿਸਾਨ ਜਰਨੈਲ ਸਿੰਘ ਦੀ ਦੇਹ ਪਿੰਡ ਪੁੱਜਣ ਉਪਰੰਤ ਨਮ ਅੱਖਾਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਰਸਮਾਂ ਨਿਭਾਈਆਂ ਗਈਆਂ।
ਸ਼ੰਭੂ ਧਰਨੇ ’ਤੇ ਇੱਕ ਹੋਰ ਕਿਸਾਨ ਦੀ ਗਈ ਜਾਨ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ - Another farmer martyred on Shambhu - ANOTHER FARMER MARTYRED ON SHAMBHU
ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਥੱਲੇ ਸ਼ੰਭੂ ਬਾਰਡਰ ’ਤੇ ਕੇਂਦਰ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਨੀਤੀਆਂ ਦੇ ਵਿਰੋਧ ਵਿਚ ਚੱਲ ਰਹੇ ਧਰਨੇ ’ਚ ਪਿੰਡ ਕੋਟ ਸਦਰ ਖਾਂ ਤੋਂ ਗਏ ਕਿਸਾਨ ਜਰਨੈਲ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ
Published : Aug 17, 2024, 6:10 PM IST
|Updated : Aug 17, 2024, 7:24 PM IST
ਕਿਸਾਨ ਆਗੂਆਂ ਨੇ ਵੰਡਾਇਆ ਦੁੱਖ: ਅੰਤਿਮ ਸੰਸਕਾਰ ਸਮੇਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਡੀ ਗਿਣਤੀ ’ਚ ਪੁੱਜੇ ਆਗੂਆਂ ਤੋਂ ਇਲਾਵਾ ਪਿੰਡ ਤੇ ਇਲਾਕਾ ਵਾਸੀਆਂ ਨੇ ਪੁੱਜ ਕੇ ਜਰਨੈਲ ਸਿੰਘ ਦੇ ਬੇਟੇ ਹੀਰਾ ਸਿੰਘ ਸਿੱਧੂ, ਭਤੀਜੇ ਗੁਰਲਵਲੀਨ ਸਿੰਘ ਸਿੱਧੂ ਖੇਤੀਬਾੜੀ ਅਫਸਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਮੌਜੂਦ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਕੁਲਵੰਤ ਸਿੰਘ ਖੋਸਾ ਤੇ ਹੋਰਨਾਂ ਨੇ ਦੱਸਿਆ ਕਿ ਸ਼ੰਭੂ ਬਾਰਡਰ ’ਤੇ ਧਰਨੇ ਲਈ ਸੰਘਰਸ਼ ਕਮੇਟੀ ਜ਼ਿਲ੍ਹਾ ਮੋਗਾ ਦੀ 10 ਤੋਂ 20 ਤਾਰੀਕ ਤਕ ਵਾਰੀ ਚੱਲ ਰਹੀ ਸੀ, ਜਿਸ ਵਿਚ ਜਰਨੈਲ ਸਿੰਘ ਸਿੱਧੂ ਵੀ ਪਿਛਲੇ ਇਕ ਹਫਤੇ ਤੋਂ ਉੱਥੇ ਸੀ ਤੇ ਲੰਘੇ ਵੀਰਵਾਰ ਉਸ ਦੀ ਤਬੀਅਤ ਅਚਾਨਕ ਵਿਗੜ ਗਈ।
- ਸਾਂਸਦ ਰੰਧਾਵਾ ਨੇ ਘੇਰੀ ਪੰਜਾਬ ਸਰਕਾਰ ਅਤੇ ਭਾਜਪਾ 'ਤੇ ਖੜੇ ਕੀਤੇ ਸਵਾਲ, ਕਿਹਾ- ਸਰਹੱਦਾਂ 'ਤੇ ਡਰੋਨਾਂ ਰਾਹੀਂ ਆ ਰਹੇ ਪੈਕੇਟ
- ਭਾਰਤੀ ਹਾਕੀ ਖਿਡਾਰੀ ਜਰਮਨਜੀਤ ਸਿੰਘ ਨੂੰ SGPC ਪੰਜ ਲੱਖ ਰੁਪਏ ਨਾਲ ਕਰੇਗੀ ਸਨਮਾਨਿਤ - SGPC will honor hockey player
- ਕਈ ਪਿੰਡਾ ਲਈ ਮਿਸਾਲ ਬਣਿਆ ਸੱਕਾਂਵਾਲੀ, ਸਰਪੰਚ ਚਰਨਜੀਤ ਸੰਧੂ ਨੇ ਬਦਲੀ ਨੁਹਾਰ ਤਾਂ ਮਿਲਿਆ 'ਸਵਸਥ ਭਾਰਤ ਦਾ ਐਵਾਰਡ' - VILLAGES SAKKANWALI
ਕੇਂਦਰ ਖਿਲਾਫ ਡਟੇ ਕਿਸਾਨ : ਇਲਾਜ ਲਈ ਉਹ ਤੁਰੰਤ ਆਪਣੇ ਸਾਥੀ ਸਮੇਤ ਵਾਪਸ ਚੱਲ ਪਿਆ ਤੇ ਰਾਜਪੁਰੇ ਕੋਲ ਪੁੱਜਦੇ ਸਮੇਂ ਉਸ ਦੀ ਤਬੀਅਤ ਜ਼ਿਆਦਾ ਵਿਗੜਨ ਨਾਲ ਮੌਤ ਹੋ ਗਈ। ਇਸ ਮੌਕੇ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਜਾਹਿਰ ਕਰਦਿਆਂ ਕਿਹਾ ਕਿ ਮੰਗਾਂ ਨੂੰ ਲੈ ਕੇ ਕੇਂਦਰ ਵਿਰੁੱਧ ਕਿਸਾਨ ਲਗਾਤਾਰ ਸੰਘਰਸ਼ ਦੇ ਰਾਹ ’ਤੇ ਹਨ ਤੇ ਆਪਣੇ ਘਰ ਬਾਰ ਛੱਡ ਕੇ ਇਨ੍ਹਾਂ ਧਰਨਿਆਂ ’ਚ ਬਹੁਤੇ ਬਜ਼ੁਰਗ ਵੀ ਮਜਬੂਰੀਵੱਸ ਉੱਥੇ ਬੈਠੇ ਹਨ ਤੇ ਸਹੂਲਤਾਂ ਜ਼ਿਆਦਾ ਉੱਥੇ ਨਾ ਮਿਲਣ ਕਾਰਨ ਸਾਡੇ ਕਈ ਕਿਸਾਨ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿਚ ਸਾਡੀ ਪੰਜਾਬ ਸਰਕਾਰ ਨੇ ਵੀ ਕਦੇ ਬਾਂਹ ਨਹੀਂ ਫੜੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਾਡੇ ਸ਼ਹੀਦ ਹੋਏ ਕਿਸਾਨ ਜਰਨੈਲ ਸਿੰਘ ਸਿੱਧੂ ਪਿੰਡ ਕੋਟ ਸਦਰ ਖਾਂ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।