ਕਪੂਰਥਲਾ:ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਵਿੱਚ ਵੇਚੀ ਪੰਜਾਬ ਦੀ ਇੱਕ ਹੋਰ ਧੀ ਨੂੰ ਵਾਪਿਸ ਪਰਿਵਾਰ ਵਿੱਚ ਲਿਆਂਦਾ ਗਿਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਮੋਗੇ ਤੋਂ ਆਪਣੇ ਪਰਿਵਾਰ ਨਾਲ ਆਈ ਪੀੜਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹੈ, ਜੋ ਕਿ ਘਰ ਦੀ ਦੁਰਬਤ ਕਾਰਨ ਓਮਾਨ ਗਈ ਸੀ।
ਜਿੱਥੇ ਉਸਦੀ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਨੇ ਉਸਨੂੰ ਇੱਕ ਹਜ਼ਾਰ ਰਿਆਲ (ਭਾਰਤੀ ਕਰੰਸੀ ਮੁਤਾਬਿਕ 2 ਲੱਖ ਰੁਪਏ) ਵਿੱਚ ਅਰਬੀ ਪਰਿਵਾਰ ਵਿੱਚ ਵੇਚ ਦਿੱਤਾ ਸੀ। ਇਸ ਪੀੜਤਾ ਨੇ ਆਪਣੇ ਦੁਖੜੇ ਸੁਣਾਦਿਆਂ ਦੱਸਿਆ ਕਿ ਉਸ ਨੂੰ ਸਿਰਫ ਇੱਕ ਮਹੀਨੇ ਦੇ ਵਿਜ਼ਟਰ ਵੀਜ਼ੇ 'ਤੇ ਭੇਜਿਆ ਗਿਆ ਸੀ। ਜਦੋਂ ਕਿ ਉਸਨੂੰ 3 ਮਹੀਨਿਆਂ ਦਾ ਕਿਹਾ ਗਿਆ ਸੀ।
ਟਰੈਵਲ ਏਜੰਟ ਵੱਲੋ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ: ਪੀੜਤਾ ਨੇ ਦੱਸਿਆ ਕਿ 7 ਸਤੰਬਰ 2023 ਨੂੰ ਜਦੋਂ ਉਹ ਓਮਾਨ ਹਵਾਈ ਅੱਡੇ 'ਤੇ ਉਤਰੀ ਤਾਂ ਉਸ ਨੂੰ ਲੈਣ ਆਏ ਵਿਅਕਤੀ ਵੱਲੋਂ ਉਨ੍ਹਾਂ ਕੋਲੋਂ ਮੋਬਾਇਲ ਅਤੇ ਪਾਸਪੋਰਟ ਜ਼ਬਰਦਸਤੀ ਖੋਹ ਲਏ। ਹਵਾਈ ਅੱਡੇ ਤੋਂ ਤਿੰਨ ਘੰਟੇ ਦਾ ਸਫਰ ਤੈਅ ਕਰਕੇ ਉਨ੍ਹਾਂ ਨੂੰ ਇੱਕ ਬਹੁ-ਮੰਜ਼ਲੀ ਇਮਾਰਤ ਦੇ ਦਫ਼ਤਰ ਵਿੱਚ ਬੰਦ ਕਰ ਦਿੱਤਾ ਗਿਆ। ਪੀੜਤਾ ਨੇ ਦੱਸਿਆ ਕਿ ਉਸ ਨਾਲ ਉੱਥੇ ਇੱਕ ਕੀਨੀਆ ਦੇਸ਼ ਦੀ ਲੜਕੀ ਵੀ ਸੀ। ਪੀੜਤਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਜਦੋਂ ਤੱਕ ਵੀਜ਼ੇ ਦੀ ਮਿਆਦ ਸੀ ਉੇੱਦੋਂ ਤੱਕ ਤਾਂ ਟਰੈਵਲ ਏਜੰਟ ਵੱਲੋ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ। ਪਰ ਜਿਵੇਂ ਹੀ ਉਸਦਾ ਵੀਜ਼ਾ ਖਤਮ ਹੋਇਆ ਤਾਂ ਉਸ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਟਰੈਵਲ ਏਜੰਟਾਂ ਨੇ ਉਸ ਪ੍ਰਤੀ ਆਪਣਾ ਰਵੱਈਆ ਹੀ ਬਦਲ ਦਿੱਤਾ ਅਤੇ ਉਸ ਨਾਲ ਕੁੱਟ ਮਾਰ ਸ਼ੁਰੂ ਕਰ ਦਿੱਤੀ।
ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਿਸ ਨਹੀਂ ਸੀ ਭੇਜਿਆ:ਪੀੜਤਾ ਨੇ ਦੱਸਿਆ ਕਿ ਕੰਮ ਦੌਰਾਨ ਹੋਈ ਇਨਫੈਕਸ਼ਨ ਕਾਰਨ ਉਸਦੀ ਸਿਹਤ ਬੁਰੀ ਤਰ੍ਹਾਂ ਨਾਲ ਵਿਘੜ ਗਈ ਸੀ ਤੇ ਜਿਸ ਪਰਿਵਾਰ ਵਿੱਚ ਉਹ ਕੰਮ ਕਰ ਰਹੀ ਸੀ। ਉਨ੍ਹਾਂ ਵੱਲੋਂ ਉਸਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ, ਸਗੋਂ ਇਸ ਹਲਾਤ ਵਿੱਚ ਵੀ ਉਸ ਕੋਲੋਂ ਜ਼ਬਰਨ ਕੰਮ ਕਰਵਾਇਆ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਉੱਥੇ ਰਹਿੰਦਿਆ ਉਸਦੀ ਪਰਿਵਾਰ ਨਾਲ ਗੱਲ ਵੀ ਨਹੀ ਸੀ ਕਰਵਾਈ ਜਾਂਦੀ। ਵਾਪਸੀ ਲਈ ਉਨ੍ਹਾਂ ਵੱਲੋਂ ਦਿੱਤੇ ਲੱਖਾਂ ਰੁਪਏ ਦਿੱਤੇ ਜਾਣ ਦੇ ਬਾਵਜੂਦ ਵੀ ਵਾਪਿਸ ਨਹੀਂ ਸੀ ਭੇਜਿਆ ਜਾ ਰਿਹਾ।