ਲੁਧਿਆਣਾ : ਲੁਧਿਆਣਾ ਦੇ ਜ਼ਿਲ੍ਹਾ ਖੰਨਾ ਦੇ ਸਮਰਾਲਾ 'ਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਈਕ ਸਵਾਰ ਮਾਂ-ਪੁੱਤ ਗੰਭੀਰ ਜ਼ਖਮੀ ਹੋ ਗਏ। ਜਿਹਨਾਂ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ। ਉਥੇ ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀਆਂ ਦੀ ਪਛਾਣ ਦਲਜੀਤ ਕੌਰ (55) ਅਤੇ ਗੁਰਦੀਪ ਸਿੰਘ (30) ਵਾਸੀ ਬਾਲਿਉਂ ਵਜੋਂ ਹੋਈ ਹੈ। ਦੋਵਾਂ ਦੀ ਹਾਲਤ ਕਾਫੀ ਨਾਜੁਕ ਦੱਸੀ ਜਾ ਰਹੀ ਹੈ। ਜਿਨਾਂ ਨੂੰ ਹੁਣ ਪੀਜੀਆਈ ਰੈਫਰ ਕੀ ਗਿਆ ਹੈ।
ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਅਣਪਛਾਤੇ ਵਾਹਨ ਨੇ ਮਾਂ-ਪੁੱਤ ਨੂੰ ਮਾਰੀ ਟੱਕਰ, ਗੰਭੀਰ ਜ਼ਖਮੀ, ਪੀਜੀਆਈ ਰੈਫਰ - vehicle hit a mother and son - VEHICLE HIT A MOTHER AND SON
ਲੁਧਿਆਣਾ ਚੰਡੀਗੜ੍ਹ ਹਾਈਵੇਅ 'ਤੇ ਮਾ ਪੁੱਤ ਨੂੰ ਟੱਕਰ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹਨਾਂ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਪੀਜੀਆਈ ਰੈਫਰ ਕੀਤਾ ਗਿਆ ਹੈ।
Published : Jul 21, 2024, 3:01 PM IST
ਰਾਹਗੀਰਾਂ ਨੇ ਸੜਕ ’ਤੇ ਤੜਫ਼ਦੇ ਦੇਖੇ ਪੀੜਤ ਮਾਂ ਪੁੱਤ: ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਬਾਈਪਾਸ ਨੇੜੇ ਸੜਕ ’ਤੇ ਦੋਵੇਂ ਮਾਂ-ਪੁੱਤ ਜ਼ਖ਼ਮੀ ਹਾਲਤ 'ਚ ਪਏ ਸੀ ਅਤੇ ਦਰਦ ਨਾਲ ਤੜਫ ਰਹੇ ਸੀ। ਕਿਸੇ ਰਾਹਗੀਰ ਨੇ ਗੁਰਦੀਪ ਦੇ ਮੋਬਾਈਲ ਚੋਂ ਨੰਬਰ ਕੱਢ ਕੇ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ। ਜਿਸਤੋਂ ਬਾਅਦ ਨੇੜੇ ਹੀ ਸਥਿਤ ਪਿੰਡ ਦੇ ਲੋਕ ਉੱਥੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਿਸ਼ਤੇਦਾਰੀ 'ਚ ਜਾ ਰਹੇ ਸਨ ਕਿ ਕਿਸੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪਿੰਡ ਦੇ ਵਸਨੀਕ ਨੇ ਦੱਸਿਆ ਕਿ ਜਖ਼ਮੀ ਗੁਰਦੀਪ ਸਿੰਘ ਦੇ ਮੋਬਾਇਲ 'ਚ ਉਸਦਾ ਨੰਬਰ ਸੀ ਤਾਂ ਕਿਸੇ ਰਾਹਗੀਰ ਨੇ ਉਸ ਨੰਬਰ ਉਪਰ ਫੋਨ ਕਰਕੇ ਸੂਚਨਾ ਦਿੱਤੀ ਕਿ ਤੁਹਾਡੇ ਪਿੰਡ ਦੇ ਬੰਦਿਆਂ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ਮਗਰੋਂ ਉਹ ਤੁਰੰਤ ਮੌਕੇ 'ਤੇ ਆਏ ਤਾਂ ਦੇਖਿਆ ਕਿ ਮਾਂ ਪੁੱਤ ਕਾਫੀ ਗੰਭੀਰ ਹਾਲਤ 'ਚ ਸੀ। ਜਿਹਨਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ।
- ਰਾਹੁਲ ਗਾਂਧੀ 'ਤੇ ਵਿਵਾਦਿਤ ਟਿੱਪਣੀ ਤੋਂ ਬਾਅਦ CM ਹਿਮੰਤ 'ਤੇ ਕਾਂਗਰਸ ਦਾ ਹਮਲਾ, ਕਿਹਾ, 'ਬਹੁਤ ਛੋਟੀ ਉਮਰ 'ਚ ਭੁੱਲਣ ਦੀ ਬਿਮਾਰੀ ਹੋਈ' - Congress Slams CM Himanta
- ਹਿਮਾਚਲ 'ਚ ਪੰਜਾਬ ਦੇ 3 ਨੌਜਵਾਨਾਂ ਵਲੋਂ ਕਾਲਜ ਦੀ ਵਿਦਿਆਰਥਣ ਨਾਲ ਲੁੱਟ ਦੀ ਕੋਸ਼ਿਸ਼, ਕਾਰ ਨਾਲ ਸੜਕ 'ਤੇ ਘਸੀਟਿਆ - Mandi Girl Dragged by Car
- ਕੇਜਰੀਵਾਲ ਦੇ ਭਾਰ 'ਤੇ ਸਿਆਸੀ ਜੰਗ ! ਚਿੱਠੀ 'ਤੇ ਸੰਜੇ ਸਿੰਘ ਦਾ ਪਲਟਵਾਰ, ਤੁਸੀਂ ਕਿਹੜਾ ਮਜ਼ਾਕ ਕਰ ਰਹੇ ਹੋ LG ਸਰ? - ARVIND KEJRIWAL WEIGHT LOSS ISSUE
ਸਿਰ 'ਤੇ ਲੱਗੀਆਂ ਗੰਭੀਰ ਸੱਟਾਂ:ਉਥੇ ਹੀ ਮਾਮਲੇ 'ਚ ਪੀੜਤਾਂ ਦੀ ਜਾਂਚ ਕਰ ਰਹੇਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਰਮਨ ਨੇ ਦੱਸਿਆ ਕਿ ਦਲਜੀਤ ਕੌਰ ਅਤੇ ਗੁਰਦੀਪ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਦੋਵਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜਿਸ ਕਾਰਨ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰ ਦੇ ਅਨੁਸਾਰ ਜਦੋਂ ਦੋਵਾਂ ਨੂੰ ਜਖ਼ਮੀ ਹਾਲਤ 'ਚ ਲਿਆਂਦਾ ਗਿਆ ਸੀ ਤਾਂ ਉਹਨਾਂ ਨੂੰ ਬਿਲਕੁਲ ਹੋਸ਼ ਨਹੀਂ ਸੀ। ਉਹਨਾਂ ਨੇ ਫਸਟ ਏਡ ਦੇ ਕੇ ਰੈਫਰ ਕਰ ਦਿੱਤਾ ਹੈ। ਇਸਦੇ ਨਾਲ ਹੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।