ਪੰਜਾਬ

punjab

ETV Bharat / state

ਕੁੜੀ ਉੱਤੇ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ, ਕੁੜੀ ਦੀ ਹੋਈ ਦਰਦਨਾਕ ਮੌਤ, ਦੇਖੋ ਸੀਸੀਟੀਵੀ - girl murder in Phase 5 of Mohali - GIRL MURDER IN PHASE 5 OF MOHALI

GIRL MURDER IN PHASE 5 OF MOHALI : ਮੁਹਾਲੀ ਦੇ ਫੇਜ਼ 5 ਵਿੱਚ ਇੱਕ ਹਮਲਾਵਰ ਨੇ ਕੁੜੀ ਉੱਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕੀਤਾ ਅਤੇ ਹਸਪਤਾਲ ਵਿੱਚ ਪਹੁੰਚਣ ਮਗਰੋਂ ਕੁੜੀ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

girl murder in Phase 5 of Mohali
ਮੁਹਾਲੀ ਦੇ ਫੇਜ਼ 5 'ਚ ਕੁੜੀ ਉੱਤੇ ਨੌਜਵਾਨ ਨੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ (ਚੰਡੀਗੜ੍ਹ ਰਿਪੋਰਟ)

By ETV Bharat Punjabi Team

Published : Jun 8, 2024, 12:44 PM IST

Updated : Jun 8, 2024, 1:41 PM IST

ਕੁੜੀ ਦੀ ਹੋਈ ਦਰਦਨਾਕ ਮੌਤ (ਚੰਡੀਗੜ੍ਹ ਰਿਪੋਰਟ)

ਮੁਹਾਲੀ: ਜ਼ਿਲ੍ਹਾ ਮੁਹਾਲੀ ਫੇਜ਼ 5 ਨੇੜੇ ਇੱਕ ਕੁੜੀ 'ਤੇ ਤੇਜ਼ਧਾਰ ਹਥਿਆਰ ਨਾਲ ਅਣਪਛਾਤੇ ਨੌਜਵਾਨ ਨੇ ਹਮਲਾ ਕੀਤਾ ਅਤੇ ਇਹ ਹਮਲਾ ਉਸ ਨੇ ਲਗਾਤਾਰ ਕਈ ਵਾਰ ਕੀਤਾ। ਹਮਲਾਵਰ ਦੀ ਦਰਿੰਦਗੀ ਸੀਸੀਟੀਵੀ ਤਸਵੀਰਾਂ ਵਿੱਚ ਵੇਖਣ ਨੂੰ ਸਾਫ ਮਿਲ ਰਹੀ ਹੈ। ਹਮਲੇ ਤੋਂ ਬਾਅਦ ਗੰਭੀਰ ਜ਼ਖ਼ਮੀ ਹਾਲਤ ਵਿੱਚ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਵਿੱਚ ਇਲਾਜ ਦੌਰਾਨ ਕੁੜੀ ਦੀ ਦਰਦਨਾਕ ਮੌਤ ਹੋ ਗਈ।

ਪੁਲਿਸ ਨੇ ਦੱਸਿਆ ਕਤਲ ਦਾ ਕਾਰਣ: ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਸ੍ਰੀ ਫਤਹਿਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਅਤੇ ਮੁਹਾਲੀ ਦੇ ਫੇਜ਼ 5 ਵਿੱਚ ਹੀ ਕਿਸੇ ਬੈਂਕ ਵਿੱਚ ਨੌਕਰੀ ਕਰਦੀ ਸੀ। ਮੁਹਾਲੀ ਦੇ ਐਸਪੀ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਲੜਕੀ ਦਾ ਸੜਕ ’ਤੇ ਕਤਲ ਕਰ ਦਿੱਤਾ ਗਿਆ, ਇਸ ਮਾਮਲੇ ਵਿੱਚ ਅਸੀਂ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਪੁਲਿਸ ਹਮਲਾਵਰ ਸੁਖਚੈਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ’ਤੇ ਵੀ ਹਮਲਾ ਕਰ ਦਿੱਤਾ, ਜਿਸ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

ਵਿਆਹ ਕਰਨ ਤੋਂ ਇਨਕਾਰ:ਹਮਲਾਵਰ ਦਾ ਨਾਂ ਸੁਖਚੈਨ ਸਿੰਘ ਹੈ, ਉਹ ਸਮਰਾਲਾ ਦਾ ਰਹਿਣ ਵਾਲਾ ਹੈ ਅਤੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ। ਉਹ ਲੜਕੀ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਦੋਂ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦਾ ਕਤਲ ਕਰ ਦਿੱਤਾ। ਇਹ ਦੋਵੇਂ ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਹਨ ਅਤੇ ਕੀ ਉਹ ਕਤਲ ਦੇ ਇਰਾਦੇ ਨਾਲ ਅੱਜ ਮੁਹਾਲੀ ਆਇਆ ਸੀ, ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ।ਮੁਹਾਲੀ ਵਰਗੇ ਅੱਤ-ਸੁਰੱਖਿਆਤ ਸ਼ਹਿਰ ਵਿੱਚ ਦਿਨ-ਦਿਹਾੜੇ ਹੋਏ ਇਸ ਕਤਲ ਨੇ ਇੱਕ ਵਾਰ ਫਿਰ ਤੋਂ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਲੋਕਾਂ ਵਿੱਚ ਜਿੱਥੇ ਸਹਿਮ ਦਾ ਮਹੌਲ ਹੈ ਉੱਥੇ ਹੀ ਲੋਕ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਵੀ ਚੁੱਕ ਰਹੇ ਹਨ।

Last Updated : Jun 8, 2024, 1:41 PM IST

ABOUT THE AUTHOR

...view details