ਪੰਜਾਬ

punjab

ETV Bharat / state

ਧੀ ਦਾ ਰੇਪ ਅਤੇ ਕਤਲ ਕਰਨ ਵਾਲੇ ਪਿਓ ਨੂੰ ਅਦਾਲਤ ਨੇ ਸੁਣਾਈ ਫਾਂਸੀ, ਪਰਿਵਾਰ, ਪੁਲਿਸ ਅਤੇ ਆਮ ਲੋਕਾਂ ਨੇ ਕੀਤਾ ਫੈਸਲੇ ਦਾ ਸੁਆਗਤ - Amritsars fast track court - AMRITSARS FAST TRACK COURT

ਆਪਣੀ ਹੀ ਧੀ ਨਾਲ ਜਬਰ-ਜਨਾਹ ਅਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਤਾ ਨੂੰ ਅੰਮ੍ਰਿਤਸਰ ਦੀ ਫਾਸਟ ਟਰੈਕ ਪੌਕਸੋ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਫੈਸਲੇ ਉੱਤੇ ਖੁਸ਼ੀ ਜਤਾਈ ਹੈ।

RAPED AND MURDERED
ਧੀ ਦਾ ਰੇਪ ਅਤੇ ਕਤਲ ਕਰਨ ਵਾਲੇ ਪਿਓ ਨੂੰ ਅਦਾਲਤ ਨੇ ਸੁਣਾਈ ਫਾਂਸੀ (ETV BHARAT PUNJAB (ਰਿਪੋਟਰ ਅੰਮ੍ਰਿਤਸਰ))

By ETV Bharat Punjabi Team

Published : Aug 30, 2024, 7:41 PM IST

ਪਰਿਵਾਰ,ਪੁਲਿਸ ਅਤੇ ਆਮ ਲੋਕਾਂ ਨੇ ਕੀਤਾ ਫੈਸਲੇ ਦਾ ਸੁਆਗਤ (ETV BHARAT PUNJAB (ਰਿਪੋਟਰ ਅੰਮ੍ਰਿਤਸਰ))

ਅੰਮ੍ਰਿਤਸਰ: ਪੌਕਸੋ ਫਾਸਟ ਟਰੈਕ ਅਦਾਲਤ ਨੇ 4 ਸਾਲ ਦੇ ਅੰਦਰ ਹੀ ਇੱਕ ਇਤਿਹਾਸਕ ਫੈਸਲਾ ਕਰਦਿਆਂ ਆਪਣੀ ਹੀ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਕਰਕੇ ਬੁਰੀ ਤਰ੍ਹਾਂ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਦੋਸ਼ੀ ਪਿਤਾ ਨੂੰ ਡੇਢ ਲੱਖ ਰੁਪਏ ਜੁਰਮਾਨਾ ਅਤੇ ਫਾਂਸੀ ਦੀ ਸਖਤ ਸਜਾ ਸੁਣਾਈ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਮ੍ਰਿਤਕ ਬੱਚੀ ਦੇ ਪਰਿਵਾਰ ਨੇ ਅਦਾਲਤ ਦਾ ਧੰਨਵਾਦ ਕੀਤਾ ਹੈ।

ਇਤਿਹਾਸਕ ਫੈਸਲੇ ਨੂੰ ਲੈਕੇ ਆਮ ਲੋਕ ਖੁਸ਼:ਅੰਮ੍ਰਿਤਸਰ ਦੀ POCSO ਫਾਸਟ ਟਰੈਕ ਅਦਾਲਤ ਦੇ ਇਸ ਫੈਸਲੇ ਉੱਤੇ ਸਥਾਨਕ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਇਸ ਇਤਿਹਾਸਕ ਫੈਸਲੇ ਨੂੰ ਲੈਕੇ ਆਮ ਲੋਕ ਖੁਸ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਕੋਝੇ ਅਪਰਾਧ ਕਰਨ ਵਾਲੇ ਅਨਸਰਾਂ ਨੂੰ ਜੇਕਰ ਠੱਲ ਪਾਉਣੀ ਹੈ ਤਾਂ ਅਜਿਹੇ ਮਿਸਾਲੀ ਫੈਸਲੇ ਅਦਾਲਤਾਂ ਨੂੰ ਕਰਨੇ ਪੈਣਗੇ ਤਾਂ ਜੋ ਕਿਸ ਵੀ ਸ਼ਖ਼ਸ ਦੀ ਰੂਹ ਕੋਝਾ ਅਪਰਾਧ ਕਰਨ ਤੋਂ ਪਹਿਲਾਂ ਕੰਬੇ।

ਕੀ ਹੈ ਪੂਰਾ ਮਾਮਲਾ:ਦੋਸ਼ੀ ਦੀ ਪਤਨੀ ਪਰਿਵਾਰਕ ਝਗੜੇ ਕਰਕੇ ਉਸ ਤੋਂ ਆਪਣੇ ਬੱਚਿਆਂ ਸਮੇਤ ਵੱਖ ਰਹਿੰਦੀ ਸੀ ਅਤੇ ਦੋਸ਼ੀ ਸਮੇਂ-ਸਮੇਂ ‘ਤੇ ਆਪਣੀ ਬੱਚੀ ਨੂੰ ਆਪਣੇ ਨਾਲ ਲੈ ਜਾਂਦਾ ਸੀ। ਘਟਨਾ ਵਾਲੇ ਦਿਨ ਚਾਰ ਜਨਵਰੀ ਸ਼ਾਮ ਨੂੰ ਉਹ ਬੱਚੀ ਨੂੰ ਲੈ ਗਿਆ ਪਰ ਛੱਡਣ ਨਹੀਂ ਆਇਆ। ਜੰਗਲੀ ਇਲਾਕੇ ਵਿੱਚ ਪਿਓ ਨੇ ਆਪਣੀ ਹੀ ਛੋਟੀ ਬੱਚੀ ਨਾਲ ਜਬਰ ਜਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦਰੱਖਤ ਨਾਲ ਲਟਕਾ ਦਿੱਤੀ। ਉਹ ਨਸ਼ੇ ਦੀ ਹਾਲਤ ਵਿੱਚ ਨੇੜੇ ਹੀ ਘੁੰਮਦਾ ਰਿਹਾ। ਉਸ ਨੇ ਇਸ ਵਾਰਦਾਤ ਬਾਰੇ ਆਪਣੀ ਪਤਨੀ ਨੂੰ ਆਪ ਹੀ ਸੂਚਿਤ ਕਰ ਦਿੱਤਾ ਕਿ ਉਸ ਨੇ ਬੱਚੀ ਨੂੰ ਮਾਰ ਦਿੱਤਾ ਹੈ। ਇਸ ਸਬੰਧੀ ਥਾਣਾ ਖਲਚੀਆਂ ਵਿਖੇ ਦੋਸ਼ੀ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮਿਤੀ 05 ਜਨਵਰੀ 2020 ਨੂੰ ਮੁਕਦਮਾ ਦਰਜ ਕੀਤਾ ਗਿਆ ਸੀ।

ABOUT THE AUTHOR

...view details