ਪੰਜਾਬ

punjab

ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, 12 ਘੰਟੇ 'ਚ ਕਾਬੂ ਕੀਤਾ ਬਜ਼ੁਰਗ ਦਾ ਕਾਤਲ

ਬੀਤੇ ਦਿਨ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਇੱਕ 70 ਸਾਲ ਦੇ ਬਜ਼ੁਰਗ ਦੇ ਕਤਲ ਦੀ ਖਬਰ ਤੋਂ ਬਾਅਦ ਸਨਸਨੀ ਫੈਲ ਗਈ। ਪਰ ਇਸ ਕਤਲ ਦੀ ਗੁਥੀ ਨੂੰ ਪੁਲਿਸ ਨੇ 12 ਘੰਟੇ ਵਿੱਚ ਹੀ ਸੁਲਝਾ ਲਿਆ ਅਤੇ ਕਤਲ 'ਚ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ ਹੈ।

By ETV Bharat Punjabi Team

Published : Mar 1, 2024, 4:32 PM IST

Published : Mar 1, 2024, 4:32 PM IST

Amritsar police solved the mystery of blind murder, the killer of the elderly was arrested in 12 hours
ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ,12 ਘੰਟੇ 'ਚ ਕਾਬੂ ਕੀਤੇ ਬਜ਼ੁਰਗ ਦੇ ਕਾਤਲ

ਅੰਮ੍ਰਿਤਸਰ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ,12 ਘੰਟੇ 'ਚ ਕਾਬੂ ਕੀਤੇ ਬਜ਼ੁਰਗ ਦੇ ਕਾਤਲ

ਅੰਮ੍ਰਿਤਸਰ :ਕਹਿੰਦੇ ਨੇ ਮੁਜਰਮ ਜਿਨਾਂ ਮਰਜੀ ਸ਼ਾਤਿਰ ਹੋਵੇ ਉਹ ਕਾਨੂੰਨ ਦੇ ਹੱਥਾਂ ਤੋਂ ਬੱਚ ਨਹੀਂ ਸਕਦਾ। ਅਜਿਹਾ ਹੀ ਦੇਖਣ ਨੁੰ ਮਿਲਿਆ ਹੈ ਅੰਮ੍ਰਿਤਸਰ ਦੇਮਜੀਠਾ ਰੋਡ ਉੱਤੇ, ਜਿਥੇ ਇੱਕ ਬਜ਼ੁਰਗ ਵਿਅਕਤੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਨੂੰ ਪੁਲਿਸ ਨੇ ਮਹਿਜ਼ 12 ਘੰਟੇ ਦੇ ਅੰਦਰ ਹੀ ਕਾਬੂ ਕਰਕੇ ਇਸ ਅੰਨ੍ਹੇ ਕਤਲ ਦੀ ਗੁਥੀ ਨੂੰ ਸੁਲਝਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ਮ੍ਰਿਤਕ ਵਿਜੇ ਖੰਨਾ ਦੀ ਭੈਣ ਨੀਲਮ ਖੰਨਾ ਐਡਵੋਕੇਟ ਵਾਸੀ ਰਾਣੀ ਕਾ ਬਾਗ, ਅੰਮ੍ਰਿਤਸਰ ਵੱਲੋਂ ਮਾਮਲਾ ਦਰਜ਼ ਕਰਵਾਇਆ ਗਿਆ ਕਿ ਉਸਦਾ, ਭਰਾ ਵਿਜੈ ਖੰਨਾ (ਮ੍ਰਿਤਕ)ਘਰ ਵਿੱਚ ਇੱਕਲਾ ਦੀ ਰਹਿੰਦਾ ਸੀ, ਇਸਦੇ ਬੱਚੇ ਵਿਦੇਸ਼ ਤੇ ਚੰਡੀਗੜ੍ਹ ਹੋਣ ਕਰਕੇ ਇਹ ਬੱਚਿਆ ਕੋਲ ਚਲਾ ਜਾਂਦਾ ਸੀ ਤੇ ਮਿਲ ਕੇ ਵਾਪਸ ਘਰ ਆ ਜਾਂਦਾ ਸੀ।

ਕਤਲ ਕਰਨ ਵਾਲੇ ਦੋ ਮੁਲਜ਼ਮ ਕਾਬੂ:ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਰੀ ਟੀਮ ਵੱਲੋਂ ਮਾਮਲੇ ਦੀ ਪੜਤਾਲ ਕਰਦੇ ਹੋਏ ਕਤਲ 'ਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨਾਂ ਦੀ ਪਹਿਚਾਣ ਵਿਸ਼ਾਲ ਭੰਗੂ ਅਤੇ ਮੋਨਿਕਾ ਵਾਸੀ ਖੰਡੇ ਵਾਲਾ ਚੌਂਕ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਮਾਮਲਾ 12 ਘੰਟਿਆ ਦੇ ਅੰਦਰ ਹੀ ਸੁਲਝਾ ਲਿਆ ਗਿਆ ਹੈ। ਪੁਲਿਸ ਨੇ ਇਹਨਾਂ ਮੁਲਜ਼ਮਾਂ ਤੋਂ ਵਾਰਦਾਤ ਸਮੇਂ ਵਰਤਿਆ ਚਾਕੂ, ਕਟਰ ਅਤੇ ਲੁੱਟੀ ਗਈ ਰਕਮ 8000/-ਰੁਪਏ ਵੀ ਬ੍ਰਾਮਦ ਕੀਤੇ ਗਏ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੋਨਿਕਾ, ਜੋ ਕਿ ਮ੍ਰਿਤਕ ਵਿਜੈ ਖੰਨਾ ਦੀ ਜਾਣਕਾਰ ਸੀ, ਤੇ ਉਸਦੇ ਘਰ ਅਕਸਰ ਆਉਂਦੀ ਜਾਦੀ ਸੀ, ਇਸਨੂੰ ਪਤਾ ਸੀ ਕਿ ਵਿਜੈ ਖੰਨਾ ਘਰ ਵਿੱਚ ਇਕੱਲੇ ਰਹਿੰਦੇ ਹਨ ਤੇ ਉਹਨਾਂ ਪਾਸ ਕਾਫੀ ਪੈਸੇ ਵੀ ਹੁੰਦੇ ਹਨ। ਇਸ ਨੇ ਆਪਣੇ ਦੋਸਤ ਵਿਸ਼ਾਲ ਭੰਗੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਇਹ ਦੋਂਨੋਂ ਮਿਤੀ 29-01-2024 ਸਮਾਂ ਕਰੀਬ 01:00 ਏ.ਐਮ, ਵਿਜ਼ੈ ਖੰਨਾ ਦੇ ਘਰ ਵਿੱਚ ਦਾਖਲ ਹੋ ਗਏ ਤੇ ਜਦੋਂ ਲੁੱਟ ਖੋਹ ਕਰਨ ਲੱਗੇ ਤਾਂ ਵਿਜੈ ਖੰਨਾ ਦੇ ਰੋਲਾ ਪਾਉਂਣ 'ਤੇ ਇਹਨਾਂ ਦੋਨਾਂ ਨੇ ਉਸਦੇ ਹੱਥ ਪੈਰ ਟੇਪ ਨਾਲ ਬੰਨ ਕੇ ਚਾਕੂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਗਵਾਂਢੀਆਂ ਨੇ ਦਿੱਤੀ ਸੀ ਜਾਣਕਾਰੀ : ਪਰ 29-02-2024 ਨੂੰ ਸਵੇਰੇ ਕਰੀਬ 07:30 ਵਜੇ ਮ੍ਰਿਤਕ ਵਿਜੇ ਖੰਨਾ ਦੇ ਬੇਟੇ ਵਨੀਤ ਖੰਨਾ ਦਾ ਫੋਨ ਆਇਆ ਕਿ ਉਹਨਾਂ ਦੀ ਗੁਆਂਢਣ ਨੇ ਫੋਨ ਕਰਕੇ ਦੱਸਿਆ ਹੈ ਕਿ ਉਸ ਦੇ ਪਿਤਾ ਵਿਜੈ ਖੰਨਾ ਨੂੰ ਸੱਟ ਲੱਗੀ ਹੈ, ਜਲਦੀ ਘਰ ਪਹੁੰਚੋ, ਜਿਸਤੇ ਨੀਲਮ ਖੰਨਾ ਆਪਣੇ ਭਰਾ ਵਿਜੈ ਖੰਨਾ ਦੇ ਘਰ ਪਹੁੰਚੀ, ਪਰ ਘਰ ਦੇ ਬਾਹਰ ਦਾ ਮੇਨ ਦਰਵਾਜਾ ਅੰਦਰੋ ਬੰਦ ਸੀ ਤੇ ਆਸ-ਪਾਸ ਦੇ ਲੋਕ ਇੱਕਠੇ ਹੋਏ ਸਨ। ਜਿਨ੍ਹਾਂ ਦੀ ਮਦਦ ਨਾਲ ਘਰ ਦਾ ਮੇਨ ਗੇਟ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਉਸਦੇ ਭਰਾ ਵਿਜੈ ਖੰਨਾ ਦੀ ਲਾਸ਼ ਘਰ ਦੇ ਅੰਦਰ ਇੱਕ ਕਮਰੇ ਵਿੱਚ ਬੈਡ ਦੇ ਨਾਲ ਹੇਠਾਂ ਫਰਸ਼ ਉੱਤੇ ਪਈ ਹੋਈ ਸੀ ਅਤੇ ਹੱਥ ਤੇ ਮੂੰਹ ਬੰਨੇ ਹੋਏ ਸਨ।

ABOUT THE AUTHOR

...view details