ਰੰਜਿਸ਼ ਦੇ ਚੱਲਦੇ ਚੱਲੀਆਂ NRI 'ਤੇ ਗੋਲੀਆਂ (ETV Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ :ਬੀਤੇ ਦਿਨੀਂਅੰਮ੍ਰਿਤਸਰ 'ਚ ਐਨਆਰਆਈ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਜ਼ਖਮੀ ਹੋਏ ਐਨਆਰਆਈ ਦੇ ਪਹਿਲੇ ਸਹੁਰੇ ਪਰਿਵਾਰ ਦੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਐਨ.ਆਰ.ਆਈ ਦੇ ਮਾਮਲੇ ਵਿੱਚ ਪਨਾਹ ਦੇਣ ਵਾਲੇ ਤੇ ਪੀੜਤ ਸੂਖਚੈਨ ਸਿੰਘ ਦੇ ਸਹੁਰੇ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਹੈ ਤੇ ਨਾਲ ਹੀ ਵਾਰਦਾਤ ਪਿਛਲੀ ਵਜ੍ਹਾ ਵੀ ਦੱਸੀ ਹੈ।
ਗ੍ਰਿਫ਼ਤਾਰ ਮੁਲਜ਼ਮ:- ਪੁਲਿਸ ਨੇ ਜਗਜੀਤ ਸਿੰਘ ਉਰਫ਼ ਜੱਗੂ, ਚਮਕੌਰ ਸਿੰਘ ਉਰਫ਼ ਛੋਟੂ, ਦਿਗੰਬਰ ਅੱਤਰੀ, ਅਭਿਲਾਕਸ਼ ਭਾਸਕਰ ਅਤੇ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਹੀ ਪੁਲਿਸ ਨੇ ਦੱਸਿਆ ਹੈ ਕਿ ਸੁਖਚੈਨ ਸਿੰਘ ਦੇ ਪਹਿਲੇ ਸਹੁਰਾ ਪਰਿਵਾਰ ਨੇ ਫਿਰੌਤੀ ਦੇਕੇ ਇਹ ਹਮਲਾ ਕਰਵਾਇਆ ਸੀ।
ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ: ਉੱਥੇ ਹੀ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਰ 'ਤੇ ਉਨ੍ਹਾਂ ਦੇ ਸਹੁਰੇ ਪਰਿਵਾਰ ਦੇ ਪੰਜ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਟੀਮ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ਜਿਹੜੇ ਲੋਕ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ:ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਵਿਦੇਸ਼ ਤੋਂ ਜਿਹੜੀ ਇਨ੍ਹਾਂ ਨੂੰ ਫੰਡਿੰਗ ਹੋਈ ਹੈ। ਪੈਸਿਆਂ ਦੀ ਉਹ ਵੀ ਅਸੀਂ ਪਤਾ ਲਗਾ ਲਿਆ ਹੈ। ਫਿਲਹਾਲ 25000 ਦੀ ਟ੍ਰਾਂਜੈਸ਼ਨ ਜੋ ਸਾਨੂੰ ਮਿਲੀ ਹੈ ਤੇ ਹੋਰ ਜਿਹੜੀਆਂ ਹੋਈਆਂ ਹਨ ਉਸ ਦੇ ਬਾਰੇ ਅਸੀਂ ਜਾਂਚ ਕਰ ਰਹੇ ਹਾਂ। ਇਸ ਤੋਂ ਇਲਾਵਾ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਨੌਜ਼ਵਾਨਾਂ ਦੀ ਸਨਾਖ਼ਤ ਕਰ ਲਈ ਹੈ। ਜਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼: ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਨਾਂ ਨੌਜ਼ਵਾਨਾਂ ਦੀ ਸਨਾਖ਼ਤ ਕਰ ਲਈ ਹੈ। ਜਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਨਾਖ਼ਤ ਕੀਤੇ ਗਏ ਦੋਸ਼ੀ ਪੇਸ਼ੇਵਰ ਅਪਰਾਧ ਇੱਕ ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਸੰਗੀਨ ਜੁਰਮਾਂ ਦੇ 10 ਮੁਕੱਦਮੇਂ ਵੱਖ-ਵੱਖ ਧਰਾਵਾ ਐਨ.ਡੀ.ਪੀ.ਐਸ ਐਕਟ, ਇਰਾਦਾ ਕਤਲ ਅਤੇ ਚੌਰੀ ਦੇ ਮੁਕੱਦਮੇਂ ਦਰਜ਼ ਹਨ ਤੇ ਇਹ ਮਿਤੀ 20-02-2024 ਨੂੰ ਕਪੂਰਥਲਾ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਹੈ ਅਤੇ ਦੂਸਰੇ ਦੋਸ਼ੀ ਦੇ ਖਿਲਾਫ਼ ਵੀ ਐਨ.ਡੀ.ਪੀ.ਐਸ ਐਕਟ ਅਧੀਨ ਮੁਕੱਦਮੇਂ ਦਰਜ਼ ਹਨ ਤੇ ਇਹ ਮਿਤੀ 29-09-2023 ਨੂੰ ਕਪੂਰਥਲਾਂ ਜੇਲ੍ਹ ਤੋਂ ਜਮਾਨਤ ਤੇ ਬਾਹਰ ਆਇਆ ਹੈ।
ਜਖ਼ਮੀ ਜਵਾਈ ਸੁਖਚੈਨ ਸਿੰਘ ਨੇ ਕਤਲ ਕਰ ਦਿੱਤਾ:ਇਸ ਦੌਰਾਨ ਇਸ ਮਾਮਲੇ ਵਿੱਚ ਜ਼ਖ਼ਮੀ ਹੋਈ ਐਨਆਰਆਈ ਸ਼ਾਂਤੀ ਦੇਵੀ ਦੀ ਸੱਸ ਸਹੁਰਾ ਸਰਵਣ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਸਾਨੂੰ ਇਸ ਮਾਮਲੇ ਵਿੱਚ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਰਾਜਿੰਦਰ ਕੌਰ ਦਾ 2022 ਵਿੱਚ ਜਖ਼ਮੀ ਜਵਾਈ ਸੁਖਚੈਨ ਸਿੰਘ ਨੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੁਖਚੈਨ ਸਿੰਘ ਨਾਲ ਸਾਡਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਸਾਡੇ ਦੋਹਤਾ ਦੋਹਤੀ ਵੀ ਅੰਮ੍ਰਿਤਸਰ ਵਿੱਚ ਸੁਖਚੈਨ ਸਿੰਘ ਨਾਲ ਰਹਿ ਰਹੇ ਹਨ। ਜੋ ਅੱਜ ਤੱਕ ਸਾਨੂੰ ਲੱਭਿਆ ਜਾਂ ਦੇਖਿਆ ਨਹੀਂ ਗਿਆ।
ਮੁਕੱਦਮੇ ਵਿੱਚ ਦਰਜ਼ ਪੀੜਤ ਸੁਖਚੈਨ ਸਿੰਘ ਦੇ ਸਹੁਰਾ ਪਰਿਵਾਰ ਦਾ ਵੇਰਵਾ:- ਸਵਰਨ ਸਿੰਘ (ਸਹੁਰਾ) ਤੇ ਨਿਸ਼ਾਨ ਕੌਰ ਉਰਫ਼ ਸ਼ਾਂਤੀ (ਸੱਸ) ਵਾਸੀਆਨ ਪਿੰਡ ਬੈਂਸ ਅਵਾਨ, ਕੁਲਜਿੰਦਰ ਕੌਰ ਉਰਫ਼ ਰਾਣੀ (ਸਾਲੀ) ਵਾਸੀ Milwaukee, Wisconsin, USA, ਸੁਖਵਿੰਦਰ ਸਿੰਘ (ਸਾਲਾ) ਵਾਸੀ Milwaukee, Wisconsin, USA ਅਤੇ ਜਸਵੀਰ ਸਿੰਘ (ਸਾਢੂ) ਵਾਸੀ Milwaukee, Wisconsin, USA ਹਨ।
ਕਾਬਿਲੇਗੌਰ ਹੈ ਕਿ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਬੀਤੇ ਦਿਨ ਸਵੇਰੇ 7 ਵਜੇ ਦੇ ਕਰੀਬ ਦੋ ਮੁਲਜ਼ਮ ਐਨਆਰਆਈ ਸੁਖਚੈਨ ਸਿੰਘ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਸੁਖਚੈਨ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।