ਪੰਜਾਬ

punjab

ETV Bharat / state

ਫਿਲਮੀ ਅੰਦਾਜ਼ 'ਚ ਬੈਂਕ ਲੁੱਟਣ ਵਾਲੇ ਮੁਲਜ਼ਮ ਅੰਮ੍ਰਿਤਸਰ ਪੁਲਿਸ ਨੇ ਕੀਤੇ ਕਾਬੂ, ਨਕਦੀ ਅਤੇ ਹਥਿਆਰ ਲੁਟੇਰਿਆਂ ਕੋਲੋਂ ਹੋਏ ਬਰਾਮਦ - robbed the bank at Gun Point

ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਦਿਨ-ਦਿਹੜੇ ਅੰਮ੍ਰਿਤਸਰ ਵਿੱਚ ਲੁਟੇਰਿਆਂ ਨੇ ਬੀਤੇ ਦਿਨ ਗੰਨ ਪੁਆਂਇਟ ਉੱਤੇ ਕਰੀਬ 12 ਲੱਖ ਰੁਪਏ ਦੀ ਨਕਦੀ ਲੁੱਟੀ ਸੀ। ਅੰਮ੍ਰਿਤਸਰ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਲੁਟੇਰਿਆਂ ਨੂੰ ਦੋ ਦਿਨਾਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ ਹੈ।

Amritsar Police arrested the accused
ਫਿਲਮੀ ਅੰਦਾਜ਼ 'ਚ ਬੈਂਕ ਲੁੱਟਣ ਵਾਲੇ ਮੁਲਜ਼ਮ ਅੰਮ੍ਰਿਤਸਰ ਪੁਲਿਸ ਨੇ ਕੀਤੇ ਕਾਬੂ

By ETV Bharat Punjabi Team

Published : Apr 8, 2024, 6:42 PM IST

ਗੁਰਪ੍ਰੀਤ ਭੁੱਲਰ, ਪੁਲਿਸ ਕਮਿਸ਼ਨਰ, ਅੰਮ੍ਰਿਤਸਰ

ਅੰਮ੍ਰਿਤਸਰ: ਇੱਕ ਪਾਸੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ ਅਤੇ ਦੂਜੇ ਪਾਸੇ ਪੁਲਿਸ ਵੱਲੋਂ ਸਮੇਂ-ਸਮੇਂ ਉੱਤੇ ਫਲੈਗ ਮਾਰਚ ਕੀਤੇ ਜਾ ਰਹੇ ਹਨ ਅਤੇ ਇਸ ਦੌਰਾਨ ਦੋ ਦਿਨ ਪਹਿਲਾਂ ਤਰਨ ਤਰਨ ਰੋਡ ਦੇ ਉੱਤੇ ਸਥਿਤ ਆਈਸੀਆਈਸੀਆਈ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਵਿੱਚ ਕਿ ਕਿਹਾ ਜਾ ਰਿਹਾ ਸੀ ਕਿ 12 ਲੱਖ ਦੇ ਕਰੀਬ ਤਿੰਨ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਯੋਜਨਾਬੱਧ ਤਰੀਕੇ ਨਾਲ ਬੈਂਕ ਡਕੈਤੀ:ਇਸ ਮਾਮਲੇ ਵਿੱਚ ਪੁਲਿਸ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਲੁਟੇਰਿਆਂ ਦੀ ਪਹਿਚਾਣ ਸੂਰਜ ਅਤੇ ਪ੍ਰਿੰਸ ਉਰਫ ਸ਼ੇਰਾ ਅਤੇ ਇੰਦਰਜੀਤ ਸਿੰਘ ਉਰਫ ਸਾਜਨ ਦੇ ਰੂਪ ਵਿੱਚ ਹੋਈ ਹੈ। ਤਿੰਨੇ ਹੀ ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ ਹਨ ਅਤੇ ਇਹਨਾਂ ਦੇ ਵੱਲੋਂ ਹੀ ਯੋਜਨਾਬੱਧ ਤਰੀਕੇ ਨਾਲ ਬੈਂਕ ਦੇ ਵਿੱਚ ਡਕੈਤੀ ਕੀਤੀ ਗਈ ਸੀ।

12 ਲੱਖ ਰੁਪਏ ਦੀ ਲੁੱਟ: ਪੁਲਿਸ ਵੱਲੋਂ ਉੱਪਰ ਸਖਤੀ ਨਾਲ ਕਾਰਵਾਈ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਸੀ ਕਿ 12 ਲੱਖ ਰੁਪਏ ਦੇ ਕਰੀਬ ਲੁੱਟ ਦੀ ਵਾਰਦਾਤ ਇਹਨਾਂ ਮੁਲਜ਼ਮਾਂ ਵੱਲੋਂ ਕੀਤੀ ਗਈ ਹੈ। ਫਿਲਹਾਲ ਇਹਨਾਂ ਦੇ ਕੋਲੋਂ 7 ਲੱਖ 70 ਹਜ਼ਾਰ ਪੁਲਿਸ ਨੇ ਬਰਾਮਦ ਕਰ ਲਏ ਹਨ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੂਰਜ ਅਤੇ ਇੰਦਰਜੀਤ ਸਿੰਘ ਉਰਫ ਸਾਜਨ ਦੇ ਉੱਤੇ ਪਹਿਲਾ ਵੀ ਵੱਖ-ਵੱਖ ਮੁਕੱਦਮੇ ਦਰਜ ਹਨ।



ਜ਼ਿਕਰਯੋਗ ਹੈ ਕਿ ਚੋਣ ਜਾਬਤਾ ਲੱਗਣ ਦੌਰਾਨ ਅੰਮ੍ਰਿਤਸਰ ਦੇ ਤਰਨ ਤਰਨ ਰੋਡ ਦੇ ਉੱਤੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲੀਆਂ ਨਿਸ਼ਾਨ ਖੜੇ ਹੋ ਰਹੇ ਸਨ ਅਤੇ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਹਿਲੇ ਦਿਨ ਹੀ ਮੁਲਜ਼ਮਾਂ ਦੀ ਪਹਿਚਾਣ ਕਰ ਦਿੱਤੀ ਗਈ ਸੀ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਇਹ ਜਾਣਕਾਰੀ ਵੀ ਮੀਡੀਆ ਨਾਲ ਸਾਂਝੀ ਕਰ ਦਿੱਤੀ ਗਈ ਸੀ।

ABOUT THE AUTHOR

...view details