ਔਜਲਾ ਦੇ ਹੱਕ 'ਚ ਪ੍ਰਚਾਰ ਕਰਨ ਪਹੁੰਚੇ ਸਚਿਨ ਪਾਇਲਟ (Etv Bharatr Amritsar) ਅੰਮ੍ਰਿਤਸਰ: ਜਿੱਥੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਹੁਣ ਵੱਡੇ ਚਿਹਰੇ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਤਰ ਰਹੇ ਹਨ। ਉੱਥੇ ਹੀ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਦੇ ਵਿੱਚ ਆਇਆ ਸੀ। ਉਹ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਨਾਂ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ। ਉਨ੍ਹਾਂ ਵੱਲੋਂ ਇੱਕ ਵਾਰ ਫਿਰ ਤੋਂ ਕੇਂਦਰ ਵਿੱਚ ਆਪਣੀ ਸਰਕਾਰ ਬਣਾਉਣ ਦੇ ਸਵਾਲ ਤੇ ਪਰਿਆਪਤ ਅੰਕੜਾ ਆਉਣ ਦੀ ਗੱਲ ਕਹੀ ਗਈ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਹੈਰਾਨੀਜਨਕ ਨਤੀਜੇ ਕਾਂਗਰਸ ਦੇ ਹੱਕ ਦੇ ਵਿੱਚ ਆਏ ਸਨ, ਉਸੇ ਤਰ੍ਹਾਂ ਦੇ ਹੀ ਨਤੀਜੇ ਹੁਣ ਇੱਕ ਵਾਰ ਫਿਰ ਤੋਂ ਪੂਰੇ ਦੇਸ਼ ਵਿੱਚ ਨਜ਼ਰ ਆ ਰਹੇ ਹਨ।
ਕਾਂਗਰਸ ਪਾਰਟੀ ਤੇ ਹਮੇਸ਼ਾ ਹੀ ਭਰੋਸਾ ਜਤਾਉਂਦੇ:ਪੂਰੇ ਦੇਸ਼ ਵਿੱਚ ਜਿੱਥੇ ਲੋਕ ਸਭਾ ਦਾ ਚੋਣ ਅਖਾੜਾ ਭਖਿਆ ਹੋਇਆ ਹੈ ਉੱਥੇ ਹੀ ਦੂਸਰੇ ਪਾਸੇ ਵੱਡੇ ਚਿਹਰੇ ਵੀ ਹੁਣ ਪੰਜਾਬ 'ਚ ਆਉਣਾ ਸ਼ੁਰੂ ਹੋ ਚੁੱਕੇ ਹਨ। ਇਸੇ ਲੜੀ ਦੇ ਤਹਿਤ ਸਚਿਨ ਪਾਇਲਟ ਅੱਜ ਅੰਮ੍ਰਿਤਸਰ ਪਹੁੰਚੇ ਹਨ। ਉਨ੍ਹਾਂ ਵੱਲੋਂ ਸਰਦਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਚਾਰ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸੱਚੀ ਨੂੰ ਪਾਇਲਟ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਤੇ ਹਮੇਸ਼ਾ ਹੀ ਭਰੋਸਾ ਜਤਾਉਂਦੇ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਵੱਲੋਂ ਜਿਆਦਾ ਭਰੋਸਾ ਕਾਂਗਰਸ ਤੇ ਫਿਰ ਜਤਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਅਰਵਿੰਦ ਕੇਜਰੀਵਾਲ ਦੇ ਉੱਪਰ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਮਾਨਯੋਗ ਕੋਰਟ ਦਾ ਫੈਸਲਾ ਹੈ ਅਤੇ ਅਸੀਂ ਉਸ ਉੱਤੇ ਕੋਈ ਵੀ ਜਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ।
ਕਿਸਾਨ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ: ਅੱਗੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜੋ ਕਿ 400 ਪਾਰ ਦਾ ਨਾਰਾ ਦੇ ਰਹੀ ਹੈ। ਜਦੋਂ 4 ਤਰੀਕ ਨੂੰ ਨਤੀਜੇ ਆਉਣਗੇ ਤਾਂ ਉਹ ਨਤੀਜੇ 2004 ਦੇ ਵਿੱਚ ਜੋ ਨਤੀਜੇ ਕਾਂਗਰਸ ਦੇ ਹੱਕ ਦੇ ਵਿੱਚ ਨਜ਼ਰ ਆਏ ਸਨ। ਉਸੇ ਤਰ੍ਹਾਂ ਦੇ ਇਹ ਨਤੀਜੇ ਨਜ਼ਰ ਆਉਣਗੇ ਕਿਉਂਕਿ ਲੋਕ ਜਗ੍ਹਾ-ਜਗ੍ਹਾ ਤੇ ਤਰਾਹੀ-ਤਰਾਹੀ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਆਪਣੇ ਇਲਾਕੇ ਵਿੱਚ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਕਰਕੇ ਹੀ ਕਿਸਾਨ ਵੀ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੇ ਵੀ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹਰ ਵਰਗ ਇਸ ਵਾਰ ਘਰ ਰਿਹਾ ਹੈ। ਲੋਕ ਭਾਰਤੀ ਜਨਤਾ ਪਾਰਟੀ ਤੋਂ ਕਾਫੀ ਖਫਾ ਨਜ਼ਰ ਆ ਰਹੇ ਹਨ। ਅੱਗੇ ਬੋਲਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣ ਲੋਕ ਸਭਾ ਵਿੱਚ ਪਹੁੰਚਣਗੇ ਅਤੇ ਆਪਣੀ ਆਵਾਜ਼ ਬੁਲੰਦੀ ਦੇ ਨਾਲ ਝੁਕਣਗੇ।
ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਚਾਰ: ਇੱਥੇ ਦੱਸਣ ਯੋਗ ਹੈ ਕੀ ਗੁਰਜੀਤ ਸਿੰਘ ਔਜਲਾ ਵੱਲੋਂ ਲਗਾਤਾਰ ਹੀ ਆਪਣੀ ਤੂਫਾਨੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਦੇ ਤਹਿਤ ਹੀ ਅੱਜ ਰਾਜਸਥਾਨ ਦੇ ਕਾਂਗਰਸੀ ਕੱਦਵਾਰ ਨੇਤਾ ਸਚਿਨ ਪਾਇਲਟ ਵੱਲੋਂ ਵੀ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਚਾਰ ਕਰਨ ਵਾਸਤੇ ਪਹੁੰਚਿਆ ਗਿਆ। ਉੱਥੇ ਉਨ੍ਹਾਂ ਵੱਲੋਂ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਧਾਰਮਿਕ ਮੁੱਦਿਆਂ ਤੇ ਰਾਜਨੀਤੀ ਕਰਨ ਦਾ ਆਰੋਪ ਲਗਾਇਆ। ਉੱਥੇ ਹੀ ਉਨ੍ਹਾਂ ਵੱਲੋਂ ਦੇਸ਼ ਵਿੱਚ ਕਾਂਗਰਸ ਪਾਰਟੀ ਦਾ ਗਰਾਫ ਉੱਚਾ ਹੁੰਦਾ ਹੋਇਆ ਦੇਖ ਆਪਣੀ ਰਾਏ ਵੀ ਦਿੱਤੀ ਹੁਣ ਵੇਖਣਾ ਹੋਵੇਗਾ ਕਿ ਇੱਕ ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਬਾਅਦ 4 ਜੂਨ ਨੂੰ ਕਿਸ ਦੇ ਹੱਕ ਦੇ ਵਿੱਚ ਤੀਜੇ ਸਾਹਮਣੇ ਆਉਂਦੇ ਹਨ। ਕਾਂਗਰਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਹਨ ਇਹ ਤਾਂ ਸਮਾਂ ਹੀ ਦੱਸੇਗਾ। ਪਰ ਜਿਵੇਂ-ਜਿਵੇਂ ਆਖਰੀ ਗੇੜ ਨਜ਼ਦੀਕ ਆ ਰਿਹਾ ਹੈ ਉਸਦਾ ਤਰਾਂ ਹੀ ਹੁਣ ਸਿਆਸਤ ਵੀ ਪੂਰੀ ਤਰ੍ਹਾਂ ਨਾਲ ਗਰਮਾ ਰਹੀ ਹੈ।