ਅੰਮ੍ਰਿਤਸਰ:ਇਹ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ ਜਿਸ ਨੇ ਸਭ ਨੂੰ ਦਿਖਾ ਦਿੱਤਾ ਕਿ ਦੇਸ਼ ਭਗਤੀ ਦਾ ਜਜ਼ਬਾ ਕੀ ਹੈ? ਦੇਸ਼ ਦੇ ਜਵਾਨਾਂ ਦਾ ਰੁਤਬਾ ਕੀ ਹੈ? 18 ਸਾਲਾ ਨੌਜਵਾਨ ਅਮਰ ਕੁਮਾਰ ਮੰਡਲ ਵੱਲੋਂ 2001 ਕਿਲੋਮੀਟਰ ਦੇ ਕਰੀਬ ਤਿਰੰਗਾ ਦੌੜ ਲਗਾ ਕੇ ਅਟਾਰੀ ਪਹੁੰਚਿਆ ਹੈ। ਇਹ ਨੌਜਵਾਨ 15 ਜੁਲਾਈ ਨੂੰ ਬਿਹਾਰ ਦੇ ਪਿੰਡ ਅਰਰਿਆ ਤੋਂ ਦੌੜ ਲਗਾ ਕੇ ਅੱਜ 15 ਅਗਸਤ ਆਜ਼ਾਦੀ ਦਿਵਸ ਮੌਕੇ ਅਟਾਰੀ ਵਾਹਘਾ ਸਰਹੱਦ 'ਤੇ ਪਹੁੰਚਿਆ ਹੈ।
ਬਿਹਾਰ ਦਾ ਅਮਰ ਕੁਮਾਰ ਮੰਡਲ ਪਹੁੰਚਿਆ ਅਟਾਰੀ, ਸੁਣੋ 15 ਅਸਗਤ ਨੂੰ ਲੈ ਕੇ ਕੀ ਸੀ ਇੱਛਾ ਤੇ ਕਿਵੇਂ ਕੀਤੀ ਪੂਰੀ.... - amar kumar reached attari
ਦੇਸ਼ ਲਈ ਪਿਆਰ ਹੋਵੇ ਤਾਂ ਅਜਿਹਾ ਜਿਸ ਨੂੰ ਹਰ ਕੋਈ ਸਲਾਮ ਕਰੇ। ਅਜਿਹਾ ਹੀ ਪਿਆਰ ਅਤੇ ਸੈਨਿਕਾਂ ਲਈ ਸਨਮਾਣ ਇਸ ਨੌਜਵਾਨ ਦੇ ਦਿਲ 'ਚ ਹੈ। ਆਖਰ ਅਜਿਹਾ ਇਸ ਨੌਜਵਾਨ ਨੇ ਕੀ ਕੀਤਾ ਜੋ ਹਰ ਪਾਸੇ ਇਸ ਦੇ ਚਰਚੇ ਨੇ ਪੜ੍ਹੋ ....
ਬਿਹਾਰ ਦਾ ਅਮਰ ਕੁਮਾਰ ਮੰਡਲ ਪਹੁੰਚਿਆ ਅਟਾਰੀ, ਸੁਣੋ 15 ਅਸਗਤ ਨੂੰ ਲੈ ਕੇ ਕੀ ਸੀ ਇੱਛਾ ਤੇ ਕਿਵੇਂ ਕੀਤੀ ਪੂਰੀ.... (etv bharat)
Published : Aug 15, 2024, 2:49 PM IST
|Updated : Aug 15, 2024, 3:38 PM IST
ਮੁਸ਼ਕਿਲਾਂ ਦਾ ਸਾਹਮਣਾ: ਅਮਰ ਨੇ ਕਿਹਾ ਕਿ ਰਸਤੇ 'ਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ ਜੋ ਕਿ ਮੌਸਮ ਖਰਾਬ ਹੋਣ ਕਰਕੇ ਰਸਤੇ ਵਿਚ ਕਈ ਜਗ੍ਹਾਂ ਅਤੇ ਬਾਰਿਸ਼ ਹੁੰਦੀ ਰਹਿੰਦੀ ਸੀ। ਕਿਸੇ ਸਮੇਂ ਜਿਆਦਾ ਗਰਮੀ ਰਹਿੰਦੀ ਸੀ, ਜਿਸ ਦੇ ਚਲਦੇ ਉਹ ਰਸਤੇ ਵਿੱਚ ਬਿਮਾਰ ਵੀ ਹੋ ਗਿਆ ਸੀ ਪਰ ਉਸ ਦੇ ਮਨ ਵਿੱਚ ਜਜ਼ਬਾ ਸੀ ਅੱਜ ਉਸੇ ਜਜ਼ਬੇ ਨੂੰ ਲੈ ਕੇ ਉਹ ਅਟਾਰੀ ਵਾਗਾ ਸਰਹੱਦ ਤੇ ਪਹੁੰਚਿਆ ਹੈ।
- ਜਵਾਨਾਂ ਦਾ ਸਤਿਕਾਰ: ਅਮਰ ਕੁਮਰ ਮੰਡਲ ਨੇ ਦੱਸਿਆ ਕਿ ਉਹ ਹਰ ਰੋਜ਼ ਕਰੀਬ 60 ਤੋਂ 70 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਸੀ। ਉਸ ਦੇ ਨਾਲ ਪੰਜ ਨੌਜਵਾਨਾਂ ਦੀ ਟੀਮ ਸੀ ਜੋ ਉਸ ਦੇ ਨਾਲ-ਨਾਲ ਰਹਿੰਦੇ ਸੀ ਜੋ ਉਸ ਦੀ ਸਿਹਤ ਅਤੇ ਬਾਕੀ ਗੱਲਾਂ ਦਾ ਧਿਆਨ ਰੱਖਦੇ ਸੀ। ਉਸ ਨੇ ਕਿਹਾ ਕਿ ਉਹ ਬੀਏ ਵਿੱਚ ਪੜ੍ਹਦਾ ਹੈ ਅਤੇ ਪੜ੍ਹਨ ਦੇ ਨਾਲ ਨਾਲ ਉਸ ਨੂੰ ਦੇਸ਼ ਭਗਤੀ ਦਾ ਜਨੂੰਨ ਹੈ। ਅਮਰ ਨੇ ਕਿਹਾ ਕਿ ਸਾਨੂੰ ਦੇਸ਼ ਦੇ ਜਵਾਨਾਂ ਨੂੰ ਦਿਲੋਂ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਜਿੰਨਾ ਵੀ ਅਸੀਂ ਸਤਿਕਾਰ ਦਿੰਦੇ ਹਾਂ ਉਹ ਇਹਨਾਂ ਦੇਸ਼ ਦੇ ਜਵਾਨਾਂ ਲਈ ਘੱਟ ਹੈ।ਅਮਰ ਦੇ ਇਸ ਜਜ਼ਬੇ ਨੂੰ ਦੇਖ ਕੇ ਹਰ ਕੋਈ ਇਸ ਨੂੰ ਸਲਾਮ ਕਰ ਰਿਹਾ ਹੈ।
ਪੰਜਾਬ ਸੀਐਮ ਮਾਨ ਨੇ ਜਲੰਧਰ 'ਚ ਲਹਿਰਾਇਆ ਤਿਰੰਗਾ, ਇਸ ਵਿਭਾਗ 'ਚ ਹੋਰ ਭਰਤੀਆਂ ਕਰਨ ਦਾ ਐਲ਼ਾਨ - 78th Independence Day - 78th Independence Day- ਵਰ੍ਹਦੇ ਮੀਂਹ 'ਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਲਹਿਰਾਇਆ ਤਿਰੰਗਾ, ਕਿਹਾ- ਫ੍ਰੀਡਮ ਫਾਈਟਰਾਂ ਦੇ ਪਰਿਵਾਰਾਂ ਦਾ ਰੱਖਿਆ ਜਾਵੇਗਾ ਧਿਆਨ - Jimpa hoisted the tricolor
- ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਇੱਥੇ ਲਹਿਰਾਇਆ ਤਿਰੰਗਾ; ਗਿਣਵਾਏ ਸਰਕਾਰ ਦੇ ਕੰਮ, ਕਿਹਾ - ਸਿੱਖਿਆ ਖੇਤਰ 'ਚ ਲਗਾਤਾਰ ਕਰ ਰਹੇ ਕੰਮ - Independence Day 2024
Last Updated : Aug 15, 2024, 3:38 PM IST