ਇੱਕ ਪਾਸੇ ਚੋਣਾਂ ਤੋਂ ਪਹਿਲਾਂ ਲੀਡਰਾਂ ਵੱਲੋਂ ਆਪਣੇ ਅਤੇ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਕੁਝ ਅਜਿਹੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜਿੰਨ੍ਹਾਂ ਦੇ ਵਾਇਰਲ ਹੋਣ ਤੋਂ ਬਾਅਦ ਸਿਆਸਤ 'ਚ ਭੂਚਾਲ ਆ ਗਿਆ। ਵਿਰੋਧੀਆਂ ਵੱਲੋਂ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਬਾਦਲ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਮਨਪ੍ਰੀਤ ਬਾਦਲ ਨੇ ਵੀਡੀਓ 'ਚ ਆਖਿਆ ਕਿ "ਜੋ ਵੀ 18 ਤੋਂ 23 ਸਾਲ ਦੇ ਵਿੱਚ ਨੌਜਵਾਨ ਹਨ ਮੈਂ ਉਨ੍ਹਾਂ ਨੂੰ ਵੱਖ ਵੱਖ ਵਿਭਾਗਾਂ ਵਿੱਚ ਨੌਕਰੀ ਲਗਵਾ ਦੇਵਾਂਗਾ। ਇਕ ਨੌਜਵਾਨ ਨੂੰ ਕਿਹਾ ਕਿ ਤੁਸੀਂ ਲਾਇਸੰਸ ਬਣਾਉ ਮੈਂ ਪੀਆਰਟੀਸੀ ਵਿਚ ਨੌਕਰੀ ਲਗਵਾ ਦੇਵਾਂਗਾ।
ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ, ਵੱਖ-ਵੱਖ ਵਿਭਾਗਾਂ 'ਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਆਖੀ ਗੱਲ - MANPREET BADAL VIRAL VIDEO
ਚੋਣਾਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਵੱਡੇ ਵਿਵਾਦ 'ਚ ਫਸਦੇ ਨਜ਼ਰ ਆ ਰਹੇ ਹਨ।
Published : Nov 10, 2024, 2:54 PM IST
ਇਸ ਤੋਂ ਬਿਨ੍ਹਾਂ ਫੌਜ ਵਿੱਚ ਤੇ ਰੇਲਵੇ ਵਿੱਚ ਲਗਵਾਉਣ ਦੀ ਗੱਲ ਆਖ ਰਹੇ ਸਨ। ਜੇ ਕੋਈ ਹੋਰ ਵੀ ਹੈ ਤਾਂ ਉਹ ਮੇਰੇ ਕੋਲ ਅੱਧੀ ਰਾਤ ਨੂੰ ਆ ਜਾਇਓ। ਕੁੱਲ ਮਿਲਾ ਕੇ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਵੱਲੋਂ ਨੌਜਵਾਨਾਂ ਨੂੰ ਨੌਕਰੀ ਦਾ ਲਾਲਚ ਦਿੱਤਾ ਗਿਆ। ਇੱਥੋਂ ਤੱਕ ਕਹਿ ਦਿੱਤਾ ਕਿ ਜਦੋਂ ਤੁਹਾਡਾ ਰੋਲ ਨੰਬਰ ਆ ਜਾਵੇ ਤਾਂ ਅੱਧੀ ਰਾਤ ਨੂੰ ਵੀ ਮੇਰੇ ਕੋਲ ਆ ਜਾਣਾ"।
ਰਾਜਾ ਵੜਿੰਗ ਭੜਕੇ
ਜਿਵੇਂ ਹੀ ਮਨਪ੍ਰੀਤ ਬਾਦਲ ਦੀ ਵੀਡੀਓ ਵਾਇਰਲ ਹੋਈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਮਨਪ੍ਰੀਤ ਬਾਦਲ ਨੂੰ ਸਿੱਧਾ ਹੋ ਗਏ। ਭੜਕੇ ਹੋਏ ਰਾਜਾ ਵੜਿੰਗ ਨੇ ਕਿਹਾ "ਲੋਕਾਂ ਨੂੰ ਬੇਵਕੂਫ਼ ਬਣਾਉਂਣਾ ਬੰਦ ਕਰੋ। ਹੁਣ ਤੁਹਾਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ।ਵੜਿੰਗ ਨੇ ਕਿਹਾ ਕਿ ਇਹ ਪਹਿਲਾਂ ਗਿੱਦੜਬਾਰਾ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਫਿਰ ਬਠਿੰਡਾ ਭੱਜ ਗਿਆ। ਹੁਣ ਵੇਖਣਾ ਹੋਵੇਗਾ ਕਿ ਇਸ ਵਾਇਰਲ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਭਾਜਪਾ ਜਾਂ ਮਨਪ੍ਰੀਤ ਬਾਦਲ ਕੀ ਸਫ਼ਾਈ ਦੇਣਗੇ ਅਤੇ ਚੋਣਾਂ 'ਚ ਇਸ ਵੀਡੀਓ ਦਾ ਕੀ ਅਸਰ ਹੋਵੇਗਾ।