ਪੰਜਾਬ

punjab

ETV Bharat / state

ਲੁਧਿਆਣਾ ਦੇ ਅਮਰੀਕ ਸਿੰਘ ਨੇ ਸਭ ਨੂੰ ਕੀਤਾ ਹੈਰਾਨ, ਕੰਨ ਨਾਲ ਚੁੱਕ ਦਿੱਤਾ 92 ਕਿੱਲੋ ਵਜ਼ਨ, ਜਲਦ ਬਣਾਵੇਗਾ ਨਵਾਂ ਕੀਰਤੀਮਾਨ - LUDHIANA FORT RAIPUR SPORTS

ਲੁਧਿਆਣਾ ਵਿੱਚ ਅਮਰੀਕ ਸਿੰਘ ਨਾਂਅ ਦੇ ਨੌਜਵਾਨ ਨੇ ਆਪਣੇ ਕੰਨ ਦੇ ਨਾਲ 92 ਕਿੱਲੋ ਵਜ਼ਨ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

LUDHIANA FORT RAIPUR SPORTS
LUDHIANA FORT RAIPUR SPORTS (Etv Bharat)

By ETV Bharat Punjabi Team

Published : Feb 3, 2025, 4:03 PM IST

Updated : Feb 3, 2025, 5:04 PM IST

ਲੁਧਿਆਣਾ : ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਸਮਾਪਤੀ ਹੋ ਗਈ ਹੈ ਅਤੇ ਆਖਰੀ ਦਿਨ ਲੁਧਿਆਣਾ ਦੇ ਹੀ ਪ੍ਰੀਤ ਪੈਲਸ ਦੇ ਨੇੜੇ ਰਹਿਣ ਵਾਲੇ ਅਮਰੀਕ ਸਿੰਘ ਨਾਮ ਦੇ ਨੌਜਵਾਨ ਨੇ ਆਪਣੇ ਕੰਨ ਦੇ ਨਾਲ 92 ਕਿੱਲੋ ਵਜ਼ਨ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਪਹਿਲਾਂ 2013 ਦੇ ਵਿੱਚ 83 ਕਿੱਲੋ ਭਾਰ ਆਪਣੇ ਕੰਨ ਨਾਲ ਚੁੱਕਣ ਵਾਲੇ ਸ਼ਖ਼ਸ ਰਾਕੇਸ਼ ਨੇ ਵਿਸ਼ਵ ਰਿਕਾਰਡ ਬਣਾਇਆ ਸੀ ਅਤੇ ਗਿਨਿਜ਼ ਬੁੱਕ ਆਫ ਵਰਡ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ ਪਰ 2018 ਦੇ ਵਿੱਚ ਅਮਰੀਕ ਸਿੰਘ ਨੇ ਉਸ ਦਾ ਵੀ ਰਿਕਾਰਡ ਤੋੜ ਦਿੱਤਾ ਹੈ ਅਤੇ ਜਲਦ ਹੀ ਉਹ ਆਪਣਾ ਨਾਂ ਗਿਨਿਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਏਗਾ।

ਕੰਨ ਨਾਲ ਚੁੱਕ ਦਿੱਤਾ 92 ਕਿਲੋ ਵਜ਼ਨ (Etv Bharat)

ਇੱਕ ਮਹੀਨੇ ਦੇ ਵਿੱਚ ਪੀ ਜਾਂਦਾ ਹੈ 5 ਕਿੱਲੋ ਦੇਸੀ ਘਿਓ

ਇਸ ਦੌਰਾਨ ਅਮਰੀਕ ਸਿੰਘ ਨੇ ਆਪਣੇ ਕੰਨ ਦੇ ਨਾਲ ਜਦੋਂ ਇੰਨਾ ਵਜ਼ਨ ਚੁੱਕਿਆ ਤਾਂ ਸਾਰੇ ਹੀ ਵੇਖਣ ਵਾਲੇ ਹੈਰਾਨ ਰਹਿ ਗਏ ਅਤੇ ਉਸ ਨੂੰ ਸ਼ਾਬਾਸ਼ੀ ਦਿੰਦੇ ਦਿਖਾਈ ਦਿੱਤੇ। ਅਮਰੀਕ ਸਿੰਘ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਸ ਨੂੰ ਆਪਣੇ ਸਰੀਰ ਦਾ ਵਿਸ਼ੇਸ਼ ਧਿਆਨ ਰੱਖਣ ਦਾ ਸ਼ੌਂਕ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ 5 ਕਿੱਲੋ ਦੇਸੀ ਘਿਓ ਉਹ ਇੱਕ ਮਹੀਨੇ ਦੇ ਵਿੱਚ ਪੀ ਜਾਂਦਾ ਹੈ, ਇਹ ਉਸ ਦੀ ਮੁੱਖ ਖੁਰਾਕ ਹੈ। ਉਸ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਵੀ ਇਹੀ ਸੰਦੇਸ਼ ਦੇਵੇਗਾ ਕਿ ਉਹ ਨਸ਼ੇ ਤੋਂ ਦੂਰ ਰਹਿਣ ਅਤੇ ਆਪਣੇ ਸਰੀਰ ਵੱਲ ਵੱਧ ਤੋਂ ਵੱਧ ਧਿਆਨ ਦੇਣ।

ਲੁਧਿਆਣਾ ਦੇ ਅਮਰੀਕ ਸਿੰਘ ਨੇ ਕੰਨ ਨਾਲ 92 ਕਿਲੋ ਵਜ਼ਨ ਚੁੱਕ ਕੇ ਸਭ ਨੂੰ ਕੀਤਾ ਹੈਰਾਨ (Etv Bharat)

ਇਸ ਤੋਂ ਪਹਿਲਾਂ 2013 ਦੇ ਵਿੱਚ ਰਾਕੇਸ ਕੁਮਾਰ ਨੇ ਆਪਣੇ ਕੰਨ ਨਾਲ 83 ਕਿੱਲੋ ਭਾਰ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ ਸੀ ਅਤੇ ਗਿਨਿਜ਼ ਬੁੱਕ ਆਫ ਵਰਡ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ। ਜਿਸ ਦਾ ਮੈਂ 2018 ਦੇ ਵਿੱਚ 92 ਕਿਲੋ ਭਾਰ ਚੁੱਕ ਕੇ ਰਿਕਾਰਡ ਤੋੜ ਦਿੱਤਾ। ਮੈਂ ਜਲਦੀ ਹੀ ਆਪਣਾ ਨਾਮ ਗਿਨਿਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਉਂਗਾ।- ਅਮਰੀਕ ਸਿੰਘ, 92 ਕਿਲੋ ਭਾਰ ਚੁੱਕਣ ਵਾਲਾ

ਕੰਨ ਨਾਲ ਚੁੱਕ ਦਿੱਤਾ 92 ਕਿਲੋ ਵਜ਼ਨ (Etv Bharat)

'ਜਲਦ ਹੀ ਗਿਨਿਜ਼ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਵਾਉਣ ਦੀ ਕੋਸ਼ਿਸ਼'

ਉਹਨਾਂ ਕਿਹਾ ਕਿ ਤੁਹਾਡਾ ਸਰੀਰ ਹੀ ਤੁਹਾਡਾ ਸਭ ਤੋਂ ਵੱਧ ਸਾਥ ਦਿੰਦਾ ਹੈ। ਇਸ ਲਈ ਸਰੀਰ ਦਾ ਤੰਦਰੁਸਤ ਹੋਣਾ ਬੇਹੱਦ ਜ਼ਰੂਰੀ ਹੈ। ਉਸ ਨੇ ਕਿਹਾ ਕਿ ਜਲਦ ਹੀ ਉਹ ਗਿਨਿਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਕੋਸ਼ਿਸ਼ ਕਰੇਗਾ ਅਤੇ ਉਹ ਪਹਿਲਾਂ ਹੀ ਪੁਰਾਣੇ ਰਿਕਾਰਡ ਤੋੜ ਚੁੱਕਾ ਹੈ। ਉਸ ਨੇ ਕਿਹਾ ਕਿ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ, ਉਨ੍ਹਾਂ ਕਿਹਾ ਕਿ ਜਦੋਂ ਤੋਂ ਸਰਕਾਰ ਨੇ ਇਹਨਾਂ ਖੇਡਾਂ ਦਾ ਸਮਰਥਨ ਸ਼ੁਰੂ ਕੀਤਾ ਹੈ ਉਦੋਂ ਤੋਂ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਵਧਿਆ ਹੈ।

Last Updated : Feb 3, 2025, 5:04 PM IST

ABOUT THE AUTHOR

...view details