ਸੰਗਰੂਰ/ ਖਨੌਰੀ: ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਡਟੇ ਕਿਸਾਨਾਂ ਵੱਲੋਂ ਆਪੋ-ਆਪਣੇ ਤਰੀਕੇ ਨਾਲ ਰੋਸ ਪ੍ਰਗਟਾਇਆ ਜਾ ਰਿਹਾ ਹੈ। ਜਿੱਥੇ ਸ਼ੰਭੂ ਬਾਰਡਰ 'ਤੇ ਕਿਸਾਨ ਆਗੂ ਹਰਿਆਣਾ ਤੋਂ ਦਿੱਲੀ ਜਾਣ ਲਈ ਤਸ਼ਦਦ ਸਹਿ ਰਹੇ ਹਨ। ਉਥੇ ਹੀ ਸਗਰੂਰ ਦੇ ਖਨੌਰੀ ਬਾਰਡਰ 'ਤੇ ਜਗਜੀਤ ਸਿੰਘ ਡੱਲੇਵਾਲ15 ਦਿਨ ਤੋਂਮਰਨ ਵਰਤ 'ਤੇ ਬੈਠੇ ਹਨ। ਇਸ ਮਰਨ ਵਰਤ ਨੂੰ ਅੱਜ 15 ਦਿਨ ਹੋ ਗਏ ਹਨ ਜਿਸ ਨੂੰ ਲੈਕੇ ਅੱਜ ਪੂਰੇ ਪਿੰਡ ਵੱਲੋਂ ਵੀ ਉਹਨਾਂ ਦੇ ਹੱਕ ਵਿੱਚ ਖੜੇ ਹੁੰਦੇ ਹੋਏ ਇੱਕ ਦਿਨ ਦੀ ਭੂਖ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਅਤੇ ਉਹਨਾਂ ਨੇ ਖਨੌਰੀ ਸਣੇ ਕਿਸੇ ਵੀ ਘਰ ਵਿੱਚ ਚੂਲ੍ਹਾ ਨਾ ਬਾਲਣ ਦਾ ਅਲਾਨ ਕੀਤਾ ਹੈ ਅਤੇ ਅੱਜ ਕੋਈ ਵੀ ਚੁਲ੍ਹਾਂ ਬਲਿਆ ਵੀ ਨਹੀਂ ਹੈ।
ਜਗਜੀਤ ਸਿੰਘ ਡੱਲੇਵਾਲ ਦੇ ਸਾਥੀਆਂ ਨੇ ਵੀ ਕੀਤੀ ਇੱਕ ਦਿਨ ਦੀ ਹੜਤਾਲ (ETV BHARAT (ਸੰਗਰੂਰ,ਪੱਤਰਕਾਰ)) ਹਾਲਤ ਬਣੀ ਨਾਜ਼ੁਕ
ਮਰਨ ਵਰਤ 'ਤੇ ਬੈਠੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਅੱਜ ਪਹਿਲਾਂ ਨਾਲੋਂ ਵੀ ਨਾਜ਼ੂਕ ਹੋ ਗਈ ਹੈ। ਉਹਨਾਂ ਦੀ ਭੁੱਖ ਹੜਤਾਲ ਨੂੰ 15 ਦਿਨ ਹੋ ਗਏ ਹਨ ਅਤੇ ਉਨ੍ਹਾਂ ਦੇ ਸਾਥੀਆਂ ਮੁਤਾਬਿਕ ਹੁਣ ਤੱਕ ਉਹਨਾਂ ਦੇ ਭਾਰ ਵਿਚ 11 ਕਿੱਲੋ ਦੀ ਗਿਰਾਵਟ ਆ ਗਈ ਹੈ। ਅੱਜ ਹਾਲਤ ਨਾਜ਼ੂਕ ਹੋਣ ਦੇ ਚੱਲਦਿਆਂ ਡਕਟਰਾਂ ਦੀ ਟੀਮ ਵੀ ਮੌਕੇ 'ਤੇ ਹੈ ਅਤੇ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਕਾਰ ਵੱਲੋਂ ਵੀ ਕੋਈ ਸਾਰ ਨਹੀਂ ਲਈ ਗਈ। ਹਾਲਾਂਕਿ ਇਸ ਮੌਕੇ ਸਰਬਜੀਤ ਸਿੰਘ ਖਾਲਸਾ ਜਰੂਰ ਉਹਨਾਂ ਦਾ ਹਾਲ ਜਾਨਣ ਲਈ ਪਹੂੰਚੇ।
ਡਟੇ ਹੋਏ ਡੱਲੇਵਾਲ
ਕਿਹਾ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਭੂਖ ਹੜਤਾਲ ਖਤਮ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਪਰ ਉਹ ਆਪਣੇ ਇਰਾਦੇ 'ਤੇ ਡਟੇ ਹੋਏ ਹਨ। ਉਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਮਰਨ ਵਰਤ ਜਾਰੀ ਰਹੇਗਾ ਅਤੇ ਹੋਰ ਵੀ ਕਿਸਾਨ ਆਗੂ ਇਸ ਤਰ੍ਹਾਂ ਹੀ ਮਰਨ ਵਰਤ 'ਤੇ ਬੈਠਣਗੇ।
ਇਸ ਮੌਕੇ ਧਰਨੇ 'ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਖੜੇ ਹਾਂ। ਉਹ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਹਨ ਅਤੇ ਬਾਰਡਰ ਦੇ ਉੱਪਰ ਮਰਨ ਵਰਤ 'ਤੇ ਬੈਠੇ ਅੱਜ 15ਵਾਂ ਦਿਨ ਹੈ ।ਉਹਨਾਂ ਕਿਹਾ ਕਿ ਜਿਹੜੇ ਕਿਸਾਨ ਭਰਾ ਇਸ ਮੋਰਚੇ ਦੇ ਵਿੱਚ ਸ਼ਾਮਿਲ ਹਨ ਉਹਨਾਂ ਵੱਲੋਂ ਵੀ ਅੱਜ ਐਲਾਨ ਕੀਤਾ ਗਿਆ ਸੀ ਕਿ ਅੱਜ ਦੇ ਦਿਨ ਇਸ ਮੋਰਚੇ ਦੇ ਵਿੱਚ ਕੋਈ ਵੀ ਚੂਲਾ ਨਹੀਂ ਬਲੇਗਾ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਕ ਦਿਨ ਤੋਂ ਵਧ ਸਮੇਂ ਲਈ ਵੀ ਕਿਸਾਨ ਆਗੂ ਭੁਖ ਹੜਤਾਲ ਕਰਨਗੇ।
ਖਨੌਰੀ ਸਰਹੱਦ ’ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲ ਵਿੱਚ ਵੀ ਅੱਜ ਕਿਸੇ ਵੀ ਘਰ ਵਿੱਚ ਚੁਲ੍ਹਾ ਨਹੀਂ ਬਲਿਆ।
ਪੋਤਾ ਵੀ ਬੈਠਾ ਹੜਤਾਲ 'ਤੇ
ਪਿੰਡ ਦੇ ਸਾਰੇ ਕਿਸਾਨ ਪਰਿਵਾਰ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਚਲੇ ਗਏ। ਇੱਥੋਂ ਤੱਕ ਕਿ ਡੱਲੇਵਾਲ ਦਾ ਮਾਸੂਮ ਪੋਤਾ ਜਿਗਰ ਜੋਤ ਵੀ ਹੜਤਾਲ ਵਿੱਚ ਸ਼ਾਮਲ ਹੋਇਆ।
ਖ਼ਾਸ ਗੱਲਾਂ -
- ਇਹ ਹੜਤਾਲ ਇੱਕ ਦਿਨ ਲਈ ਹੈ, ਪਰ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ।
- ਜਗਜੀਤ ਸਿੰਘ ਡੱਲੇਵਾਲ ਬਾਰੇ ਭਾਵਨਾਵਾਂ- ਜਗਜੀਤ ਸਿੰਘ ਡੱਲੇਵਾਲ ਦੀ ਨੂੰਹ ਨੇ ਕਿਹਾ, "ਜਗਜੀਤ ਸਿੰਘ ਡੱਲੇਵਾਲ ਸਿਰਫ਼ ਇੱਕ ਇਨਸਾਨ ਨਹੀਂ, ਸਗੋਂ ਇੱਕ ਸੋਚ ਹੈ ਅਤੇ ਸੋਚ ਨੂੰ ਦਬਾਇਆ ਨਹੀਂ ਜਾ ਸਕਦਾ।"
- ਕਿਸਾਨਾਂ ਦਾ ਗੁੱਸਾ- ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਢੀਠ ਆਦਮੀ’ ਕਿਹਾ ਅਤੇ ਦੋਸ਼ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
- ਸਰਕਾਰ ਨੂੰ ਅਪੀਲ- ਜਗਜੀਤ ਸਿੰਘ ਡੱਲੇਵਾਲ ਦੇ ਪੋਤਰੇ ਜਿਗਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਜਲਦੀ ਘਰ ਭੇਜੇ। ਜੇ ਲੋੜ ਪਈ ਤਾਂ ਦਾਦਾ ਜੀ ਨਾਲ ਭੁੱਖ ਹੜਤਾਲ 'ਤੇ ਬੈਠਾਂਗਾ।