ਹੈਦਰਾਬਾਦ ਡੈਸਕ: ਪੰਜਾਬ ਦੇ ਮੁੱਖ ਮੰਤਰੀ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਸੁਰਖੀਆਂ 'ਚ ਰਹਿਣ ਦੇ ਕਈ ਕਾਰਨ ਨੇ, ਜਿਵੇਂ ਕਿ ਸ਼ਾਇਰਾਨਾ ਅੰਦਾਜ਼, ਬੋਲਣ ਦਾ ਲਹਿਜ਼ਾ ਪਰ ਅੱਜ ਕੱਲ੍ਹ ਮੁੱਖ ਮੰਤਰੀ ਸਾਹਿਬ ਆਪਣਾ ਪਸੰਦੀਦਾ ਗੀਤ ਗਾਉਣ ਕਾਰਨ ਚਰਚਾ 'ਚ ਨੇ..ਮੁੱਖ ਮੰਤਰੀ ਮਾਨ ਨੇ ਬਾਬੂ ਸਿੰਘ ਮਾਨ ਦਾ ਗੀਤ 'ਸੋਨੇ ਦਿਆ ਕੰਗਣਾ' ਗੀਤ ਗਾਇਆ। ਜਦੋਂ ਮੁੱਖ ਮੰਤਰੀ ਨੇ ਗੀਤ ਗਿਆ ਤਾਂ ੳਦੋਂ ਉਨ੍ਹਾਂ ਦੇ ਕਰੀਬੀ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਉਨ੍ਹਾਂ ਦੇ ਨਾਲ ਸਨ, ਬਲਕਿ ਸੁਖਵਿੰਦਰ ਸਿੰਘ ਦੀ ਫ਼ਰਮਾਇਸ਼ 'ਤੇ ਹੀ ਗੀਤ ਗਿਆ ਸੀ। ਸੀਐੱਮ ਸਾਹਿਬ ਦੀ ਇਹ ਵੀਡੀਓ ਹਰ ਪਾਸੇ ਛਾਈ ਹੋਈ ਹੈ। ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੇ ਚਾਹਉਣ ਵਾਲੇ ਵਾਹ-ਵਾਹ ਕਰ ਰਹੇ ਨੇ ਪਰ ਦੂਜੇ ਪਾਸੇ ਵਿਰੋਧੀ ਤੰਜ 'ਤੇ ਤੰਜ ਕੱਸ ਰਹੇ ਹਨ।
ਮੌਤਾਂ ਤੋਂ ਬਾਅਦ ਟੱਪੇ ਗਾਉਣੇ ਸ਼ੋਭਦੇ ਨਹੀਂ:ਭਗਵੰਤ ਮਾਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਅਤੇ ਜਦ ਪੰਜਾਬ ਵਿੱਚ ਤੁਹਾਡੇ ਆਪਣੇ ਜ਼ਿਲੇ ਸੰਗਰੂਰ 'ਚ 8 ਮੌਤਾਂ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਹੋਣ ਤਾਂ ਤੁਹਾਡੇ ਵੱਲੋਂ ਟੱਪੇ ਗਾਏ ਜਾਣੇ ਸ਼ੋਭਦੇ ਨਹੀਂ। ਸੂਬਾ ਮੁੱਖੀ ਹੋਣ ਦੀ ਜ਼ਿੰਮੇਵਾਰੀ ਨਿਭਾਉ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੋ ਨਾ ਕਿ ਆਪਣੇ ਰੰਗਾਰੰਗ ਪ੍ਰੋਗਰਾਮ 'ਚ ਮਸਤੀ ਕਰੋ।
ਨੀਰੋ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਭਗਵੰਤ ਮਾਨ: ਮੁੱਖ ਮੰਤਰੀ ਮਾਨ ਗੀਤ ਗਾਉਣ ਤਾਂ ਭਾਜਪਾ ਦੇ ਆਗੂ ਸੁਨੀਲ ਜਾਖੜ ਕਿਵੇਂ ਬਿਨਾਂ ਨਿਸ਼ਾਨਾ ਸਾਧੇ ਰਹਿ ਸਕਦੇ ਨੇ.. ਸੁਨੀਲ ਜਾਖੜ ਨੇ ਐਕਸ 'ਤੇ ਪੋਸਟ ਪਾ ਕੇ ਲਿਖਿਆ...
ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ!
ਨੀਰੋ ਦੇ ਨਕਸ਼ੇ-ਕਦਮਾਂ 'ਤੇ ਚੱਲ ਕੇ ਭਗਵੰਤ ਮਾਨ ਜੀ ਟੱਪੇ ਗਾ ਰਹੇ ਹਨ, ਜਦਕਿ ਉਹਨਾਂ ਦੇ ਆਪਣੇ ਹਲਕੇ ਸੰਗਰੂਰ 'ਚ ਲੋਕ ਨਜਾਇਜ਼ ਸ਼ਰਾਬ ਨਾਲ ਮਰ ਰਹੇ ਹਨ।