ਪੰਜਾਬ

punjab

ETV Bharat / state

ਗੰਦੇ ਪਾਣੀ ਦੀ ਸਮੱਸਿਆ ਤੋਂ ਦੁਖੀ ਮਹਿਤਾ ਵਾਸੀਆਂ ਵਲੋਂ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ - People suffering from dirty water

People suffering from dirty water: ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦੀ ਬਾਹਰਲੀ ਫਿਰਨੀ ਉੱਤੇ ਛੱਪੜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ। ਜੋ ਲਗਭਗ ਕਈ ਹਫਤਿਆਂ ਤੋਂ ਇਸੇ ਤਰ੍ਹਾਂ ਹੀ ਖੜ੍ਹਾ ਹੈ। ਇਸ ਸਮੱਸਿਆ ਤੋਂ ਦੁਖੀ ਪਿੰਡ ਦੇ ਲੋਕਾਂ ਵਲੋਂ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।

People suffering from dirty water
ਗੰਦੇ ਪਾਣੀ ਦੀ ਸਮੱਸਿਆ ਤੋਂ ਦੁਖੀ ਲੋਕ (ETV Bharat Barnala)

By ETV Bharat Punjabi Team

Published : Jul 15, 2024, 7:01 PM IST

ਬਰਨਾਲਾ:ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਤਾ ਦੀ ਬਾਹਰਲੀ ਫਿਰਨੀ ਉੱਤੇ ਛੱਪੜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਹੈ। ਜੋ ਲਗਭਗ ਕਈ ਹਫਤਿਆਂ ਤੋਂ ਇਸੇ ਤਰ੍ਹਾਂ ਹੀ ਖੜ੍ਹਾ ਹੈ। ਇਸ ਸਮੱਸਿਆ ਤੋਂ ਦੁਖੀ ਪਿੰਡ ਦੇ ਲੋਕਾਂ ਵਲੋਂ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਪਿੰਡ ਵਾਸੀਆਂ ਸਿੰਦਰ ਕੌਰ, ਵੀਰਪਾਲ ਕੌਰ, ਗੁਰਮੇਲ ਕੌਰ ਹਰਦੀਪ ਕੌਰ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਇਹ ਰਸਤਾ ਪਿੰਡ ਦੇ ਖੇਤਾਂ ਦੇ ਰਸਤਿਆਂ ਸਮੇਤ ਤਿੰਨ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦਾ ਹੈ। ਅਨੇਕਾਂ ਵਾਰ ਮਹਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ। ਪਰ ਇਸਦੇ ਬਾਵਜੂਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ ਗੁੱਸੇ ਵਿੱਚ ਆਈਆਂ ਸੈਂਕੜੇ ਬੀਬੀਆਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਹੈ‌।

ਇਸ ਮੌਕੇ 'ਤੇ ਮੌਜੂਦ ਕਈ ਬੀਬੀਆਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹਾਂ, ਕਿਉਂਕਿ ਅਸੀ ਆਪਣੇ ਘਰਾਂ 'ਚ ਬੰਦੀ ਬਣ ਗਏ ਹਾਂ। ਸਾਡੇ ਘਰ ਕੋਈ ਰਿਸ਼ਤੇਦਾਰ ਆ-ਜਾ ਨਹੀਂ ਸਕਦੇ, ਕਿਉਕਿ ਘਰਾਂ ਅੱਗੇ ਗੋਡੇ-ਗੋਡੇ ਗੰਦਾ ਪਾਣੀ ਭਰਿਆ ਖੜ੍ਹਾ ਹੈ। ਜਿਸ ਵਿੱਚੋਂ 24 ਘੰਟੇ ਗੰਦਾ ਮੁਸ਼ਕ ਮਾਰਦਾ ਰਹਿੰਦਾ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਡਰ ਵੀ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਕੁਝ ਮੋਤਬਰ ਆਗੂਆਂ ਉਪਰ ਪ੍ਰਦਰਸ਼ਨਕਾਰੀ ਬੀਬੀਆਂ ਵੱਲੋਂ ਦੋਸ਼ ਲਾਏ ਗਏ ਕਿ ਉਹ ਜਾਣ ਬੁੱਝ ਕੇ ਇਸ ਮਸਲੇ ਦਾ ਹੱਲ ਨਹੀਂ ਹੋਣ ਦੇ ਰਹੇ।

ਉਹਨਾਂ ਕਿਹਾ ਕਿ ਜੇਕਰ ਸਾਡੀ ਇਸ ਵੱਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ।
ਜਦੋਂ ਇਸ ਸਬੰਧੀ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਬੀਡੀਪੀਓ ਨੂੰ ਫ਼ੋਨ ਕਰਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦੀ ਹੱਲ ਕਰਕੇ ਲੋਕਾਂ ਨੂੰ ਇਸ ਗੰਦੇ ਪਾਣੀ ਤੋਂ ਰਾਹਤ ਦਿਵਾਉਣ ਲਈ ਕਿਹਾ। ਉਹਨਾਂ ਭਰੋਸਾ ਦਿਵਾਇਆ ਕਿ ਹਲਕੇ ਦਾ ਹਰ ਪਿੰਡ ਉਹਨਾਂ ਦਾ ਆਪਣਾ ਪਰਿਵਾਰ ਹੈ। ਜੇਕਰ ਕਿਸੇ ਨੂੰ ਵੀ ਕੋਈ ਮੁਸ਼ਕਿਲ ਹੁੰਦੀ ਹੈ ਤਾਂ ਉਹ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ।

ABOUT THE AUTHOR

...view details