ਅੰਮ੍ਰਿਤਸਰ: ਪੰਜਾਬ ਪੁਲਿਸ ਅਕਸਰ ਹੀ ਕਿਸੀ ਨਾ ਕਿਸੀ ਕਾਰਨ ਵਿਵਾਦਾਂ ਵਿੱਚ ਬਣੀ ਰਹਿੰਦੀ ਹੈ। ਅਜਿਹਾ ਹੀ ਇੱਕ ਵਿਵਾਦ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਰਾਮਬਾਗ ਤੋਂ,ਜਿਥੇ ਇੱਕ ਪੁਲਿਸ ਅਧਿਕਾਰੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਹੁਣ ਉਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਦਰਅਸਲ ਮਾਮਲਾ ਡਿਊਟੀ ਉਤੇ ਸ਼ਰਾਬ ਪੀਣ ਦਾ ਹੈ। ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਕਤ ਪੁਲਿਸ ਅਧਿਕਾਰੀ ਥਾਣੇ ਵਿੱਚ ਪਬਲਿਕ ਡੀਲਿੰਗ ਦੇ ਦੌਰਾਨ ਸ਼ਰਾਬ ਦਾ ਸੇਵਨ ਕਰ ਰਿਹਾ ਹੈ। ਇਸ ਦੌਰਾਨ ਉਸਨੇ ਆਪਣੀ ਯੂਨੀਫਾਰਮ ਵੀ ਲਾਹ ਕੇ ਪਾਸੇ ਰੱਖੀ ਹੋਈ ਹੈ ਅਤੇ ਉਸ ਦੀ ਬੈਲਟ ਵੀ ਸਾਹਮਣੇ ਪਏ ਟੇਬਲ ਉਤੇ ਰੱਖੀ ਹੋਈ ਹੈ। ਦੱਸਯੇੋਗ ਹੈ ਕਿ ਇਹ ਸਾਰੀ ਕਾਰਵਾਈ ਕਾਨੂੰਨ ਦੀ ਉਲੰਘਣਾ ਤਹਿਤ ਆਊਂਦੀ ਹੈ।
ਡਿਊਟੀ ਦੌਰਾਨ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬ ਇੰਸਪੈਕਟਰ ਨੂੰ ਕੀਤਾ ਸਸਪੈਂਡ - viral on social media
ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਵੱਲੋਂ ਡਿਊਟੀ 'ਤੇ ਸ਼ਰਾਬ ਪੀਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਤੇ ਕਾਰਵਾਈ ਕੀਤੀ ਗਈ ਹੈ। ਇਸ ਤਹਿਤ ਪੁਲਿਸ ਅਫਸਰ ਨੂੰ ਸਸਪੈਂਡ ਕੀਤਾ ਗਿਆ ਹੈ।
Published : Feb 26, 2024, 7:28 AM IST
ਪੁਲਿਸ ਨੇ ਸਸਪੈਂਡ ਕਰਨ ਦੇ ਦਿੱਤੇ ਨਿਰਦੇਸ਼: ਇਸ ਦੋਰਾਨ ਬਣਾਈ ਹੋਈ ਵੀਡੀਓ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਵਾਇਰਲ ਹੋ ਗਈ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਉੱਤੇ ਕਾਰਵਾਈ ਕਰਦਿਆਂ ਹੈ ਉਸ ਨੂੰ ਸਸਪੈਂਡ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਪੁਲਿਸ ਕਰਮਚਾਰੀ ਦਾ ਨਾਮ ਸਬ-ਇੰਸਪੈਕਟਰ ਸਰਵਨ ਸਿੰਘ ਹੈ, ਅਤੇ ਥਾਣਾ ਏ ਡਵੀਜ਼ਨ,ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਉਸ ਦਿਨ ਇਹ ਡਿਊਟੀ ਪਰ ਸੀ, ਅਤੇ ਅਧੂਰੀ ਵਰਦੀ ਵਿਚ ਹੀ ਇੱਕ ਫਰਿਆਦੀ ਦੀ ਸ਼ਿਕਾਇਤ ਨੂੰ ਸੁਣ ਰਿਹਾ ਸੀ। ਪੰਜਾਬ ਪੁਲਿਸ ਇੱਕ ਅਨੁਸ਼ਾਸਨਿਕ ਫੋਰਸ ਹੈ , ਇਸਦੇ ਇਸ ਵਿਵਹਾਰ ਕਾਰਨ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਜਿਸਨੂੰ ਦੇਖਦੇ ਹੋਏ, ਸਬ-ਇੰਸਪੈਕਟਰ ਸਰਵਨ ਸਿੰਘ ਨੂੰ ਸਸਪੈਂਡ ਕਰਕੇ ਇਸਦੇ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ।
ਸ਼ਰਾਬ ਦੇ ਨਸ਼ੇ ਦੇ 'ਚ ਡੀਲਿੰਗ ਕਰ ਰਿਹਾ ਰਹੀ :ਇੱਥੇ ਦੱਸਣ ਯੋਗ ਹੈ ਕਿ ਪੁਲਿਸ ਅਧਿਕਾਰੀ ਨੂੰ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਥਾਣੇ ਵਿੱਚ ਪਹੁੰਚਿਆ ਗਿਆ ਸੀ ਅਤੇ ਉਸ ਵੇਲੇ ਪੁਲਿਸ ਅਧਿਕਾਰੀ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਉਸ ਨਾਲ ਡੀਲਿੰਗ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਪੁਲਿਸ ਅਧਿਕਾਰੀਆਂ ਨੂੰ ਉਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਫੀ ਨਿੰਦਨੀਯੋਗ ਹੈ ਅਤੇ ਅਸੀਂ ਇਸੇ ਦੇ ਕਰਕੇ ਹੀ ਉਸ ਖਿਲਾਫ ਕਾਰਵਾਈ ਕੀਤੀ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰਨ ਤੋਂ ਬਾਅਦ ਬਾਕੀ ਪੁਲਿਸ ਅਧਿਕਾਰੀ ਉਸ ਤੋਂ ਸਿੱਖ ਲੈਂਦੇ ਹਨ ਜਾਂ ਖਾਖੀ ਇਸੇ ਤਰ੍ਹਾਂ ਹੀ ਦਾਗ ਦਾਗ ਹੁੰਦੀ ਰਹੇਗੀ।