ਖਿਡਾਰੀਆਂ ਦੇ ਪਰਿਵਾਰ ਹੋਏ ਪੱਬਾਂ ਭਾਰ (ETV Bharat) ਅੰਮ੍ਰਿਤਸਰ: ਪੈਰਿਸ ਦੇ ਵਿੱਚ ਹੋ ਰਹੀਆਂ ਓਲੰਪਿਕ ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਇੱਕ ਵਾਰ ਫਿਰ ਤੋਂ ਜਿੱਤ ਲਿਆ ਹੈ। ਜਿੱਤ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਖਿਡਾਰੀ ਗੁਰਜੰਟ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਪੂੂਰੇ ਪਿੰਡ ਵਾਸੀ ਵੀ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦੇਣ ਉਹਨਾਂ ਦੇ ਘਰ ਪਹੁੰਚ ਰਹੇ ਹਨ ਅਤੇ ਇੱਕ ਦੂਸਰੇ ਦਾ ਮੂੰਹ ਵੀ ਮਿੱਠਾ ਕਰਵਾਇਆ ਜਾ ਰਿਹਾ। ਉੱਥੇ ਹੀ ਪਿੰਡ ਵਾਲਿਆਂ ਵਿੱਚ ਇੰਨੀ ਖੁਸ਼ੀ ਹੈ ਕਿ ਉਹਨਾਂ ਵੱਲੋਂ ਅੱਜ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ।
ਪਰਿਵਾਰਿਕ ਮੈਂਬਰਾਂ ਵੱਲੋਂ ਗਿੱਧੇ ਅਤੇ ਭੰਗੜੇ ਪਾਏ ਜਾ ਰਹੇ ਹਨ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਗੁਰਜੰਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹਨਾਂ ਨੇ ਕਿਹਾ ਕਿ ਟੋਕਿਓ ਓਲੰਪਿਕ ਵਿੱਚ ਵੀ ਭਾਰਤੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਵਾਰ ਗੋਲਡ ਮੈਡਲ ਜਿੱਤਣ ਦੀ ਆਸ ਸੀ। ਪਰ ਫਿਰ ਵੀ ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ। ਹਾਕੀ ਟੀਮ ਨੇ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ।
ਪਰਿਵਾਰ ਨੇ ਕਿਹਾ ਕਿ ਜਦੋਂ ਵੀ ਹੁਣ ਗੁਰਜੰਟ ਸਿੰਘ ਭਾਰਤ ਆਪਣੇ ਪਿੰਡ ਵਾਪਸ ਆਵੇਗਾ ਤਾਂ ਉਸਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੀ ਟੀਮ ਨੇ ਹੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਨੂੰ ਆਪਣੀ ਟੀਮ 'ਤੇ ਪੂਰਾ ਮਾਣ ਹੈ ਕਿ ਉਹਨਾਂ ਨੇ ਭਾਰਤ ਦੀ ਝੋਲੀ ਵਿੱਚ ਕਾਂਸੀ ਦਾ ਤਗਮਾ ਪਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ।
ਖਿਡਾਰੀਆਂ ਦੇ ਪਰਿਵਾਰ ਹੋਏ ਪੱਬਾਂ ਭਾਰ (ETV Bharat) ਖਿਡਾਰੀ ਸੁਖਜੀਤ ਸਿਘ ਦੇ ਘਰ ਖੁਸ਼ੀ ਦਾ ਮਾਹੌਲ:ਭਾਰਤੀ ਹਾਕੀ ਟੀਮ ਵੱਲੋਂ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਜਿੱਥੇ ਪੂਰੇ ਭਾਰਤ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਥੇ ਹੀ ਹਾਕੀ ਖਿਡਾਰੀ ਸੁਖਜੀਤ ਸਿੰਘ ਦੇ ਘਰ ਵਿੱਚ ਵੀ ਖੁਸ਼ੀ ਦੇ ਲੱਡੂ ਵੰਡੇ ਜਾ ਰਹੇ ਹਨ। ਇਸ ਮੌਕੇ ਹਾਕੀ ਖਿਡਾਰੀ ਸੁਖਜੀਤ ਸਿੰਘ ਪਿਤਾ ਨੇ ਮੀਡੀਆ ਦੇ ਰੂਬਰੂਹ ਹੁੰਦਿਆਂ ਆਪਣੀ ਸ਼ੁਰੂ ਜਾਹਿਰ ਕਰਦਿਆਂ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਹਨਾਂ ਕਿਹਾ ਕਿਹਾ ਉਹਨਾਂ ਤੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਹੈ। ਹਾਕੀ ਖਿਡਾਰੀ ਸੁਖਜੀਤ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੁਖਜੀਤ ਸਿੰਘ ਦੇ ਸਵਾਗਤ ਲਈ ਉਹਨਾਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।