ਪੰਜਾਬ

punjab

ETV Bharat / state

ਕਿਸਾਨਾਂ ਨੇ ਬਾਰਡਰਾਂ ਅਤੇ ਔਰਤਾਂ ਨੇ ਘਰਾਂ ਵਿੱਚ ਸੰਭਾਲੇ ਮੋਰਚੇ, ਖੇਤੀਬਾੜੀ ਦੇ ਨਾਲ ਪਸ਼ੂਆਂ ਦੀ ਵੀ ਦੇਖਭਾਲ ਕਰ ਰਹੀਆਂ ਨੇ ਔਰਤਾਂ - ਕਿਸਾਨ ਜਥੇਬੰਦੀਆਂ

ਹੱਕੀ ਮੰਗਾਂ ਲਈ ਪੰਜਾਬ ਦੇ ਕਿਸਾਨ ਇਸ ਸਮੇਂ ਬਾਰਡਰਾਂ ਉੱਤੇ ਸਰਕਾਰ ਨਾਲ ਮੱਥਾ ਲੈਕੇ ਬੈਠੇ ਹਨ। ਅੰਮ੍ਰਿਤਸਰ ਵਿੱਚ ਕਿਸਾਨਾਂ ਦੇ ਬਾਰਡਰ ਉੱਤੇ ਜਾਣ ਮਗਰੋਂ ਖੇਤੀਬਾੜੀ ਅਤੇ ਪਸ਼ੂਆਂ ਦੀ ਦੇਖਭਾਲ ਦਾ ਕੰਮ ਹੁਣ ਮਹਿਲਾਵਾਂ ਸੰਭਾਲ ਰਹੀਆਂ ਹਨ।

After the absence of farmers in Amritsar, women are taking care of the house
ਕਿਸਾਨਾਂ ਨੇ ਬਾਰਡਰਾਂ ਅਤੇ ਔਰਤਾਂ ਨੇ ਘਰਾਂ ਵਿੱਚ ਸੰਭਾਲੇ ਮੋਰਚੇ

By ETV Bharat Punjabi Team

Published : Feb 22, 2024, 9:09 AM IST

ਔਰਤਾਂ ਨੇ ਘਰਾਂ ਵਿੱਚ ਸੰਭਾਲੇ ਮੋਰਚੇ

ਅੰਮ੍ਰਿਤਸਰ: ਬੀਤੀ 13 ਫਰਵਰੀ ਤੋਂ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨ ਆਗੂ ਪਿੰਡਾਂ ਸ਼ਹਿਰਾਂ ਵਿੱਚੋਂ ਉੱਠ ਕੇ ਹਰਿਆਣੇ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਦਿੱਲੀ ਕੂਚ ਕਰਨ ਦੇ ਲਈ ਜਦੋ-ਜਹਿਦ ਕਰਦੇ ਨਜ਼ਰ ਆ ਰਹੇ ਹਨ ਉੱਥੇ ਹੀ ਜੇਕਰ ਕਿਸਾਨ ਬਾਰਡਰਾਂ ਉੱਤੇ ਡਟੇ ਹਨ ਅਤੇ ਉਹਨਾਂ ਵੱਲੋਂ ਵੱਖ-ਵੱਖ ਮੋਰਚੇ ਸੰਭਾਲੇ ਜਾ ਰਹੇ ਹਨ। ਉੱਥੇ ਹੀ ਪਿੱਛੇ ਘਰਾਂ ਵਿੱਚ ਬੈਠੀਆਂ ਸੁਆਣੀਆਂ ਵੱਲੋਂ ਬੰਦਿਆਂ ਵਾਂਗ ਘਰਾਂ ਦੇ ਹਰ ਇੱਕ ਕੰਮ ਨੂੰ ਖੁਸ਼ੀ-ਖੁਸ਼ੀ ਪੂਰਾ ਕਰਦਿਆਂ ਆਸ ਕੀਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੇ ਪੁੱਤ, ਭਰਾ, ਪਿਤਾ ਅਤੇ ਪਤੀ ਹੱਕੀ ਨੀ ਮੰਗਾਂ ਲਈ ਲੜ ਰਹੇ ਹਨ ਤਾਂ ਇੱਕ ਦਿਨ ਜਰੂਰ ਉਹ ਕਿਸਾਨੀ ਮੋਰਚਾ ਜਿੱਤ ਕੇ ਜਲਦ ਘਰ ਵਾਪਸ ਪਰਤਣਗੇ।

ਘਰ ਸੰਭਾਲ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਘਰ ਦੇ ਪਰਿਵਾਰਕ ਜੀ ਦਿੱਲੀ ਮੋਰਚੇ ਉੱਤੇ ਗਏ ਹਨ ਅਤੇ ਉਹ ਘਰ ਦੇ ਵਿੱਚ ਰਸੋਈ ਤੋਂ ਲੈ ਕੇ ਪਸ਼ੂਆਂ ਅਤੇ ਪੈਲੀ ਦੇ ਸਾਰੇ ਕੰਮ ਕਾਜ ਨੂੰ ਸਾਂਭ ਰਹੀਆਂ ਹਨ। ਗੱਲਬਾਤ ਦੌਰਾਨ ਔਰਤਾਂ ਦਾ ਕਹਿਣਾ ਹੈ ਕਿ ਸਾਡੇ ਮਰਦ ਕੇਂਦਰ ਸਰਕਾਰ ਕੋਲੋਂ ਆਪਣਾ ਹੱਕ ਮੰਗਣ ਲਈ ਮੋਰਚੇ ਉੱਤੇ ਗਏ ਹੋਏ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੇ ਹੱਕ ਲੈ ਕੇ ਹੀ ਵਾਪਸ ਆਉਣ। ਉਹਨਾਂ ਕਿਹਾ ਕਿ ਅਸੀਂ ਆਪਣੇ ਮਰਦਾਂ ਨੂੰ ਕਿਹਾ ਹੈ ਕਿ ਚਾਹੇ ਤਹਾਨੂੰ ਜਿਨ੍ਹਾਂ ਚਿਰ ਮਰਜ਼ੀ ਧਰਨੇ ਉੱਤੇ ਬੈਠਣਾ ਪਵੇ ਤੁਸੀਂ ਆਪਣੇ ਹੱਕ ਲੈ ਕੇ ਹੀ ਵਾਪਸ ਮੁੜਨਾ ਹੈ। ਉਹਨਾਂ ਕਿਹਾ ਕਿ ਉਹ ਘਰ ਦਾ ਫ਼ਿਕਰ ਨਾ ਕਰਨ ਉਨ੍ਹਾਂ ਨੂੰ ਘਰ ਚੰਗੀ ਤਰ੍ਹਾਂ ਸੰਭਾਲਣਾ ਆਉਂਦਾ ਹੈ।

ABOUT THE AUTHOR

...view details