ਅੰਮ੍ਰਿਤਸਰ:ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਕੀਤੇ ਜਾਣ ਤੋਂ ਬਾਅਦ ਢਾਈ ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਾ ਹੈ ਅਤੇ ਹੁਣ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਬੇਨਤੀ ਪੱਤਰ ਦਿੱਤਾ ਗਿਆ ਹੈ। ਜਿਸ ਵਿੱਚ ਉਹਨਾਂ ਵੱਲੋਂ ਧਾਰਮਿਕ ਸਜ਼ਾ ਜਲਦ ਲਗਾਏ ਜਾਣ ਨੂੰ ਲੈ ਕੇ ਬੇਨਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਢਾਈ ਮਹੀਨਿਆਂ ਤੋਂ ਉਹ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਨਹੀਂ ਦੇ ਸਕੇ। ਜਿਸ ਕਰਕੇ ਉਹਨਾਂ ਵੱਲੋਂ ਇਹ ਬੇਨਤੀ ਪੱਤਰ ਦਿੱਤਾ ਗਿਆ ਹੈ। ਉਹਨਾਂ ਦੇ ਕੁਝ ਆਪਣੇ ਘਰੇਲੂ ਵੀ ਕੰਮ ਹਨ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਧਾਰਮਿਕ ਸਜ਼ਾ ਸੁਣਾਈ ਜਾਵੇ ਤਾਂ ਕਿ ਉਹ ਆਪਣੇ ਕਾਰਜ ਕਰ ਸਕਣ।
ਖੁੱਦ ਲਈ ਕੀਤੀ ਸਜ਼ਾ ਦੀ ਮੰਗ
ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੇਸ਼ ਹੋਣ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਕੁਝ ਪਰਿਵਾਰਿਕ ਅਤੇ ਸਮਾਜਿਕ ਕਾਰਜ ਅਧੂਰੇ ਹਨ ਅਤੇ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਸੁਣਾਈ ਜਾਵੇ। ਉਹਨਾਂ ਕਿਹਾ ਕਿ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਤਨਖਾਹੀਆਂ ਐਲਾਨ ਕੀਤਾ ਗਿਆ ਹੈ ਉਸ ਤੋਂ ਬਾਅਦ ਢਾਈ ਮਹੀਨੇ ਦੇ ਕਰੀਬ ਉਹ ਆਪਣੇ ਘਰ ਦੇ ਵਿੱਚ ਹੀ ਹਨ ਅਤੇ ਕੋਈ ਵੀ ਕਾਰਜ ਨਹੀਂ ਕਰ ਪਾ ਰਹੇ। ਜੇਕਰ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਸ ਨੂੰ ਪੂਰਾ ਕਰਕੇ ਬਾਕੀ ਦੇ ਕਾਰਜ ਵੀ ਨੇਪਰੇ ਚਾੜ੍ਹੇ ਜਾ ਸਕਣਗੇ।
- ਪੰਜਾਬ ਵਿੱਚ ਮੌਸਮ ਨੇ ਤੋੜੇ ਰਿਕਾਰਡ: ਰਾਤ ਦਾ ਤਾਪਮਾਨ 18 ਤੋਂ ਪਾਰ, ਮੌਸਮ ਵਿਗਿਆਨੀਆਂ ਦੀ ਸਲਾਹ- ਸਮੋਗ ਤੋਂ ਲੋਕ ਰਹਿਣ ਸੁਚੇਤ
- "ਕੇਜਰੀਵਾਲ ਚਲਾ ਰਹੇ ਸਰਕਾਰ, ਸੀਐਮ ਮਾਨ ਖ਼ੁਦ ਕੋਈ ਫ਼ੈਸਲਾ ਲੈਣ ਦੇ ਸਮਰੱਥ ਨਹੀਂ" ਆਪ ਸਰਕਾਰ ਉੱਤੇ ਵਰ੍ਹੇ ਸਾਬਕਾ ਸੀਐਮ ਚੰਨੀ
- ਰਵਨੀਤ ਬਿੱਟੂ ਦਾ ਇੱਕ ਹੋਰ ਧਮਾਕਾ, ਜਨਤਕ ਕੀਤਾ ਆਪਣੀ ਜਾਇਦਾਦ ਦਾ ਵੇਰਵਾ, ਕਿਸਾਨ ਲੀਡਰਾਂ ਨੂੰ ਕਿਹਾ ਸੀ ਤਾਲਿਬਾਨੀ