ਫਿਰੋਜ਼ਪੁਰ: ਪਿੰਡਾਂ ਦੀ ਸਰਕਾਰ ਜਾਨੀ ਸਰਪੰਚੀ ਚੋਣਾਂ ਕੱਲ ਇੱਕਾ-ਦੁੱਕੀ ਘਟਨਾਵਾਂ ਤੋਂ ਬਾਅਦ ਅਮਨ ਅਮਾਨ ਨਾਲ ਸੰਪੰਨ ਹੋ ਗਈਆਂ ਸਨ। ਦੇਰ ਸ਼ਾਮ ਨਤੀਜੇ ਵੀ ਆ ਗਏ ਸਨ ਪਰ ਕੁਝ ਕੁ ਥਾਂਵਾਂ 'ਤੇ ਹੋਏ ਬੂਥ ਕੈਪਚਰਿੰਗ ਜਾਂ ਹੱਲੇ-ਗੁੱਲੇ ਦੇ ਹਮਲਿਆਂ ਤੋਂ ਬਾਅਦ ਚੋਣ ਕਮਿਸ਼ਨ ਦੁਆਰਾ ਉੱਥੇ ਅੱਜ ਦੁਬਾਰਾ ਤੋਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਜੀਰਾ ਦੇ ਪਿੰਡ ਲਹੂਕੇ ਖੁਰਦ ਵਿੱਚ ਵੀ ਇਹ ਚੋਣਾਂ ਅੱਜ ਦੁਬਾਰਾ ਕਰਵਾਈਆਂ ਗਈਆਂ ਹਨ।
ਮੁੜ ਤੋਂ ਵੋਟਾਂ ਪੈਣੀਆਂ ਹੋਈਆਂ ਸ਼ੁਰੂ (ETV Bharat) ਬੂਥ ਦੀਆਂ ਦੁਬਾਰਾ ਚੋਣਾਂ ਕਰਾਉਣ ਦਾ ਐਲਾਨ
ਜ਼ਿਕਰਯੋਗ ਹੈ ਕਿ ਕੱਲ ਇੱਥੇ ਵਿਸ਼ੇਸ਼ ਕਰ ਦੋ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿੱਚ ਚੁਣਾਵ ਹੋ ਰਿਹਾ ਸੀ ਪਰ ਸ਼ਾਮ ਢੱਲਦੇ ਹੀ ਆਮ ਆਦਮੀ ਪਾਰਟੀ ਦੀ ਪਾਰਟੀ ਦੇ ਇੱਕ ਆਗੂ ਦੁਆਰਾ ਚਾਹ ਦੇ ਜੱਗ ਵਿੱਚ ਸ਼ਾਹੀ ਲਿਆ ਕੇ ਬੈਲਟ ਪੇਪਰ ਵਾਲੇ ਬੋਕਸ ਵਿੱਚ ਪਾ ਦਿੱਤੀ ਗਈ। ਜਿਸ ਨਾਲ ਬੂਥ ਨੰਬਰ 105 ਦੇ ਬੋਕਸ ਦੀਆਂ ਸਾਰੀਆਂ ਵੋਟਾਂ ਖਰਾਬ ਹੋ ਗਈਆਂ ਅਤੇ ਲੋਕਾਂ ਦੀ ਮੰਗ ਉੱਪਰ ਚੋਣ ਕਮਿਸ਼ਨ ਦੁਆਰਾ ਇਸ ਬੂਥ ਦੀਆਂ ਦੁਬਾਰਾ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ ਜੋ ਕਿ ਹੁਣ ਹੋ ਰਹੀਆਂ ਹਨ ਅਤੇ ਪੁਲਿਸ ਦੇ ਪੁਖਤਾ ਪ੍ਰਬੰਧਾਂ ਦੇ ਚੱਲਦਿਆਂ ਚੋਣਾਂ ਅਮਨ ਅਮਾਨ ਨਾਲ ਹੋ ਰਹੀਆਂ ਹਨ।
ਉੱਥੇ ਹੀ ਪਿੰਡ ਖੁੱਡਾ ਦੇ ਲੋਕਾਂ ਨੇ ਅੱਜ ਹੋਣ ਵਾਲੀਆਂ ਚੋਣਾਂ ਨੂੰ ਨਾ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਜਦੋਂ ਤੱਕ ਗੋਲੀ ਚਲਾਉਣ ਵਾਲੇ ਫੜੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਇਹ ਚੋਣਾਂ ਨਹੀਂ ਹੋਣ ਦੇਵਾਂਗੇ ਅਤੇ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉਸ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਹੈ ਅਤੇ ਚੋਣਾਂ ਉਸ ਸਮੇਂ ਬੰਦ ਕਰਵਾ ਦਿੱਤੀਆਂ। ਬੀਤੀ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਗ੍ਰਾਮ ਪੰਚਾਇਤ ਚੋਣਾਂ ਵਿੱਚ ਪਈਆਂ ਵੋਟਾਂ ਦੀ ਪੋਲਿੰਗ ਪ੍ਰਤੀਸ਼ਤਤਾ 73.57% ਰਹੀ ਹੈ।