ਲੁਧਿਆਣਾ : ਅਪ੍ਰੈਲ 2023 ਵਿੱਚ ਦੋਰਾਹਾ ਦੇ ਪਿੰਡ ਚਣਕੋਈਆਂ ਕਲਾਂ ਦੇ ਰਹਿਣ ਵਾਲੇ ਮਨਦੀਪ ਸਿੰਘ (39) ਨੇ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਨੈਸ਼ਨਲ ਹਾਈਵੇਅ 'ਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਪਿੰਡ ਵਿੱਚ ਸ਼ਹੀਦ ਮਨਦੀਪ ਦੀ ਪਹਿਲੀ ਬਰਸੀ ਮਨਾਈ ਗਈ। ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਸ਼ਹੀਦ ਦਾ ਬੁੱਤ ਲਗਾਇਆ ਗਿਆ। ਸ਼ਹੀਦ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਦੇਣ ਲਈ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਇਲਾਕੇ ਦੇ ਕਈ ਸਮਾਜਿਕ, ਸਿਆਸੀ ਤੇ ਧਾਰਮਿਕ ਨੁਮਾਇੰਦੇ ਪੁੱਜੇ। ਪ੍ਰੰਤੂ, ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ 'ਚ ਰੋਸ ਪਾਇਆ ਗਿਆ।
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਮਨਦੀਪ ਸਿੰਘ ਨੂੰ ਭੁੱਲਿਆ ਪ੍ਰਸ਼ਾਸਨ, ਬਰਸੀ ਮੌਕੇ ਪਰਿਵਾਰ ਨੇ ਪ੍ਰਗਟਾਇਆ ਰੋਸ - martyr Mandeep Singh
ਬੀਤੇ ਸਾਲ ਮਨਦੀਪ ਸਿੰਘ 20 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਅੰਦਰ ਅੱਤਵਾਦੀ ਹਮਲੇ ’ਚ ਸ਼ਹੀਦ ਹੋ ਗਿਆ ਸੀ। ਜਿਸ ਤੋਂ ਬਾਅਦ ਬੀਤੇ ਦਿਨ ਉਹਨਾਂ ਦੇ ਪਰਿਵਾਰ ਨੇ ਅਖੰਡ ਪਾਠ ਦੇ ਭੋਗ ਪਾਉਂਦੇ ਹੋਏ ਬਰਸੀ ਮਨਾਈ ਅਤੇ ਇਸ ਦੌਰਾਨ ਉਹਨਾਂ ਦਾ ਬੁੱਤ ਵੀ ਸਥਾਪਿਤ ਕੀਤਾ।
Published : Apr 22, 2024, 2:00 PM IST
ਡੀਸੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਦਿੱਤੇ ਕਾਰਡ :ਸ਼ਹੀਦ ਮਨਦੀਪ ਸਿੰਘ ਦੇ ਚਾਚਾ ਜਸਵੀਰ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਸਬੰਧੀ ਉਨ੍ਹਾਂ ਨੇ ਖੁਦ ਡੀਸੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਅਧਿਕਾਰੀਆਂ ਨੂੰ ਕਾਰਡ ਦਿੱਤੇ ਸਨ ਤਾਂ ਜੋ ਉਹ ਆ ਕੇ ਸ਼ਹੀਦ ਨੂੰ ਸ਼ਰਧਾਂਜਲੀ ਦੇ ਸਕਣ। ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ। ਕੁਝ ਅਫਸਰਾਂ ਨੇ ਫੋਨ ਕਰਕੇ ਆਪਣੀ ਹਾਜ਼ਰੀ ਲਗਾਉਣ ਲਈ ਕਿਹਾ ਤੇ ਇਹ ਖਾਨਾਪੂਰਤੀ ਕੀਤੀ ਗਈ। ਉਨ੍ਹਾਂ ਨੂੰ ਦੁੱਖ ਹੈ ਕਿ ਸ਼ਹੀਦ ਮਨਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਨਹੀਂ ਆਇਆ। ਸ਼ਹੀਦ ਇਕੱਲ਼ੇ ਪਰਿਵਾਰ ਜਾਂ ਪਿੰਡ ਦੇ ਨਹੀਂ ਹੁੰਦੇ ਪੂਰੀ ਕੌਮ ਦੇ ਹੁੰਦੇ ਹਨ। ਜਿਹਨਾਂ ਦਾ ਸਤਿਕਾਰ ਕਰਨਾ ਫਰਜ਼ ਹੈ।
ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ: ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਸਰਹੱਦਾਂ 'ਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ਹੀਦ ਮਨਦੀਪ ਸਿੰਘ ਦਾ ਬੁੱਤ ਲਗਾਇਆ ਗਿਆ ਹੈ ਜੋ ਕਿ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਜੋ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਹੈ ਉਹ ਹਮੇਸ਼ਾ ਜਿੰਦਾ ਰਹਿੰਦੀ ਹੈ। ਉਹ ਖੁਸ਼ਕਿਸਮਤ ਹਨ ਕਿ ਉਹਨਾਂ ਨੂੰ ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਿਆ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।
ਸ਼ਹੀਦ ਪਿੱਛੇ ਪਰਿਵਾਰ :ਜੰਮੂ-ਕਸ਼ਮੀਰ ਦੇ ਪੁੰਛ 'ਚ ਨੈਸ਼ਨਲ ਹਾਈਵੇ 'ਤੇ ਹੋਏ ਅੱਤਵਾਦੀ ਹਮਲੇ 'ਚ ਮਨਦੀਪ ਸਿੰਘ (39) ਸ਼ਹੀਦ ਹੋ ਗਏ ਸੀ। ਮਨਦੀਪ ਆਪਣੇ ਪਿੱਛੇ ਮਾਂ, ਪਤਨੀ ਅਤੇ ਇੱਕ ਪੁੱਤਰ ਤੇ ਧੀ ਛੱਡ ਗਿਆ। ਪੁੱਤਰ ਦੀ ਉਮਰ 10 ਸਾਲ ਅਤੇ ਬੇਟੀ ਦੀ ਉਮਰ 12 ਸਾਲ ਹੈ। ਸ਼ਹੀਦੀ ਤੋਂ ਬਾਅਦ CM ਭਗਵੰਤ ਮਾਨ ਪਰਿਵਾਰ ਨੂੰ ਮਿਲਣ ਪਹੁੰਚੇ ਸੀ। ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਕੂਲ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਿਆ ਗਿਆ। ਬੁੱਤ ਲਗਾਉਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ। ਹਾਲੇ ਸ਼ਹੀਦ ਦੇ ਨਾਂ 'ਤੇ ਸਟੇਡੀਅਮ ਬਣਾਉਣ ਦੀ ਮੰਗ ਅਧੂਰੀ ਹੈ। ਸ਼ਹੀਦ ਦੇ ਪਰਿਵਾਰ 'ਚ ਰੋਸ ਹੈ ਕਿ ਜੇਕਰ ਪ੍ਰਸ਼ਾਸਨ ਸ਼ਹੀਦ ਨੂੰ ਪਹਿਲੀ ਬਰਸੀ 'ਤੇ ਹੀ ਭੁੱਲ ਗਿਆ ਤਾਂ ਅੱਗੇ ਕੀ ਕਰਨਗੇ?
- 1964 'ਚ 64 ਰੁਪਏ ਤੋਂ ਸ਼ੁਰੂ ਹੋਈ ਸੋਨੇ ਦੀ ਕਹਾਣੀ, ਜਾਣੋ ਅੱਜ ਕਿਉਂ ਹੈ ਇੰਨੀ ਕੀਮਤੀ ਇਹ ਪੀਲੀ ਧਾਤ
- ਲੋਕਾਂ ਸਭਾ ਚੋਣਾਂ ਲਈ ਪਾਰਟੀਆਂ ਨੇ ਮਹਿਲਾਵਾਂ ਤੇ ਯੂਥ ਆਗੂਆਂ ਨੂੰ ਕੀਤਾ ਨਜ਼ਰ-ਅੰਦਾਜ, ਜ਼ਿਆਦਾਤਰ ਉਮੀਦਵਾਰਾਂ ਦੀ ਉਮਰ 45 ਤੋਂ ਪਾਰ
- ਪੰਜਾਬ ਮੌਸਮ ਅਪਡੇਟ; ਪੰਜਾਬ ਦੇ ਕਈ ਹਿੱਸਿਆ 'ਚ ਮੀਂਹ, ਜੇਕਰ ਹਿਮਾਚਲ ਜਾਣ ਦਾ ਕਰ ਰਹੇ ਪਲਾਨ, ਤਾਂ ਪਹਿਲਾਂ ਜਾਣੋ ਉੱਥੋ ਦੇ ਮੌਸਮ ਦਾ ਹਾਲ