ਪੰਜਾਬ

punjab

ETV Bharat / state

ਲੁਧਿਆਣਾ 'ਚ ਐਕਟਿਵ ਮਹਿਲਾ ਚੋਰ ਗੈਂਗ, ਫੈਕਟਰੀਆਂ ਨੂੰ ਬਣਾ ਰਹੀਆਂ ਨਿਸ਼ਾਨਾ, ਇੱਕ ਹਫ਼ਤੇ 'ਚ ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ - Female thief gang in Ludhiana

Female thief gang in Ludhiana : ਲੁਧਿਆਣਾ ਵਿੱਚ ਇੱਕ ਮਹਿਲਾ ਚੋਰ ਗੈਂਗ ਐਕਟਿਵ ਦਿਖਾਈ ਦੇ ਰਿਹਾ ਹੈ। ਇਸ ਗੈਂਗ ਉੱਤੇ ਇੱਕ ਹਫਤੇ ਅੰਦਰ ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਲੱਗਿਆ ਹੈ।

FACTORIES IN LUDHIANA
ਲੁਧਿਆਣਾ 'ਚ ਐਕਟਿਵ ਮਹਿਲਾ ਚੋਰ ਗੈਂਗ (ETV BHARAT PUNJAB (ਰਿਪੋਟਰ ਲੁਧਿਆਣਾ))

By ETV Bharat Punjabi Team

Published : Sep 6, 2024, 3:31 PM IST

ਇੱਕ ਹਫ਼ਤੇ 'ਚ ਕਈ ਵਾਰਦਾਤਾਂ ਨੂੰ ਦਿੱਤਾ ਅੰਜਾਮ (ETV BHARAT PUNJAB (ਰਿਪੋਟਰ ਲੁਧਿਆਣਾ))

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਲਗਾਤਾਰ ਮਹਿਲਾ ਗੈਂਗ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਲੁਧਿਆਣਾ ਦੇ ਮੁਰਾਦਪੁਰਾ ਵਿੱਚ ਮਹਿਲਾ ਗੈਂਗ ਨੇ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਲੱਖਾਂ ਰੁਪਏ ਦਾ ਸਮਾਨ ਚੁੱਕ ਕੇ ਫਰਾਰ ਹੋ ਗਈਆਂ ਹਨ। ਨੱਟਬੋਲ਼ਟ ਦੀ ਫੈਕਟਰੀ ਵਿੱਚ ਇਹਨਾਂ ਮਹਿਲਾਵਾਂ ਨੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਮਹਿਲਾ ਗੈਂਗ ਦੇ ਖਿਲਾਫ ਕਾਰਵਾਈ ਦੀ ਮੰਗ:ਇਹ ਚੋਰੀ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੈਕਟਰੀ ਮਾਲਕ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਕਿ ਰੋਜਾਨਾ ਹੀ ਇਸ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਅਤੇ ਪੁਲਿਸ ਨੂੰ ਗਸ਼ਤ ਵਧਾਉਣ ਦੀ ਜਰੂਰਤ ਹੈ। ਫੈਕਟਰੀ ਮਾਲਿਕ ਨੇ ਇਸ ਮਹਿਲਾ ਚੋਰ ਗੈਂਗ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਫੈਕਟਰੀ ਦੇ ਮਾਲਕਾਂ ਮੁਤਾਬਿਕ ਮਹਿਲਾ ਚੋਰਾਂ ਨੇ ਪਹਿਲਾਂ ਸੀਸੀਟੀਵੀ ਕੈਮਰਾ ਢਕਿਆ ਉਸ ਤੋਂ ਬਾਅਦ ਲੋਹੇ ਦੀ ਰਾਡ ਦੇ ਨਾਲ ਸ਼ਟਰ ਤੋੜ ਕੇ ਅੰਦਰ ਦਾਖਲ ਹੋਈਆਂ ਅਤੇ ਫਿਰ ਫੈਕਟਰੀ ਦੇ ਵਿੱਚ ਪਿਆ ਸਮਾਨ ਲੈ ਕੇ ਫਰਾਰ ਹੋ ਗਈਆਂ। ਨੁਕਸਾਨ ਤਾਂ ਜਿਆਦਾ ਨਹੀਂ ਹੈ ਪਰ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਜਰੂਰ ਹੈ।

ਲਗਾਤਾਰ ਵਾਰਦਾਤ: ਮਿਲਰਗੰਜ ਇਲਾਕੇ ਦੇ ਵਿੱਚ ਉਹਨਾਂ ਦੀ ਫੈਕਟਰੀ ਹੈ, ਜਿੱਥੇ ਪ੍ਰੋਡਕਸ਼ਨ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਮਹਿਲਾਵਾਂ ਹਨ ਇਹਨਾਂ ਉੱਤੇ ਕੋਈ ਸ਼ੱਕ ਵੀ ਨਹੀਂ ਕਰਦਾ ਅਤੇ ਇਹ ਆਮ ਹੀ ਗਲੀਆਂ ਦੇ ਵਿੱਚ ਦਿਨ ਵੇਲੇ ਘੁੰਮਦੀਆਂ ਹਨ ਅਤੇ ਰਾਤ ਨੂੰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਹਨ। ਜਿਸ ਨੂੰ ਲੈ ਕੇ ਜਰੂਰ ਕਿਤੇ ਨਾ ਕਿਤੇ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੂੰ ਵੀ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹਨਾ ਮਹਿਲਾਵਾਂ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਤੋਂ ਦੋ ਦਿਨ ਪਹਿਲਾਂ ਵੀ ਇਹਨਾਂ ਮਹਿਲਾਵਾਂ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਖਾਲੀ ਪਏ ਘਰ ਦੇ ਵਿੱਚ ਦਾਖਲ ਹੋ ਕੇ ਇਹਨਾਂ ਨੇ ਘਰ ਦੇ ਵਿੱਚੋਂ ਸਮਾਨ ਚੋਰੀ ਕਰ ਲਿਆ ਸੀ। ਉਸ ਦੀ ਵੀ ਸੀਸੀਟੀਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।

ABOUT THE AUTHOR

...view details