ਅੰਮ੍ਰਿਤਸਰ:ਜ਼ਿਲ੍ਹਾਅੰਮ੍ਰਿਤਸਰ ਦੀ ਪੁਲਿਸ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ ਜਿੱਥੇ ਲੜਾਈ ਝਗੜੇ ਦੇ ਮਾਮਲੇ 'ਚ ਢਿੱਲੀ ਕਾਰਵਾਈ ਕਰਨ ਦੇ ਪੁਲਿਸ 'ਤੇ ਇਲਜ਼ਾਮ ਲੱਗੇ ਹਨ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਦਾ ਹੈ, ਜਿਥੇ ਇੱਕ 60 ਸਾਲ ਦੇ ਵਿਅਕਤੀ ਨੂੰ ਆਪਣੇ ਪੈਸੇ ਮੰਗਣੇ ਮਹਿੰਗੇ ਪੈ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜਤਿੰਦਰ ਸਿੰਘ ਨੇ ਆਪਣੀ ਹੱਡਬੀਤੀ ਦੱਸਦੇ ਆਖਿਆ ਕਿ ਉਸ ਨੇ ਸ਼ੈਂਕੀ ਨਾਮ ਦੇ ਵਿਅਕਤੀ ਤੋਂ ਇੱਕ ਲੱਖ ਵੀਹ ਹਜ਼ਾਰ ਰੁਪਏੇ ਲੈਣੇ ਸਨ। ਇਸ ਲਈ ਉਹ ਸ਼ੈਂਕੀ ਦੀ ਦੁਕਾਨ 'ਤੇ ਗਿਆ ਪਰ ਉਸ ਨਾਲ ਹੱਥੋਂਪਾਈ ਕੀਤੀ ਗਈ ਹੈ। ਇਸ ਨਾਲ ਉਹਨਾਂ ਸਰੀਰਿਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਏ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀਂ ਮਹਾ ਸਿੰਘ ਗੇਟ ਵਿਖੇ ਜਦੋਂ ਉਹ ਆਪਣੇ ਦੋਸਤ ਦੀ ਦੁਕਾਨ 'ਤੇ ਗਏ ਸਨ ਤਾਂ ਸ਼ੈਂਕੀ ਅਤੇ ਉਸਦੇ ਪਿਤਾ ਵੱਲੋਂ ਉਸ ਉਪਰ ਹਮਲਾ ਕੀਤਾ ਗਿਆ ਅਤੇ ਉਸ ਨੂੰ ਜ਼ਖਮੀ ਕੀਤਾ ਗਿਆ. ਉਸਦੀ ਬਾਂਹ ਉਪਰ ਸਟ ਲਾਈ ਹੈ। ਜਿਸ ਦੀ ਮੈਡੀਕਲ ਰਿਪੋਰਟ ਅਤੇ ਪੁਲਿਸ ਸ਼ਿਕਾਇਤ ਤੋਂ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਨੇ ਇਨਸਾਫ ਨਹੀਂ ਕੀਤਾ।
ਸਵਾਲਾਂ ਦੇ ਘੇਰੇ 'ਚ ਅੰਮ੍ਰਿਤਸਰ ਪੁਲਿਸ ਦੀ ਕਾਰਵਾਈ, ਕੁੱਟਮਾਰ ਮਾਮਲੇ 'ਚ ਬਜ਼ੁਰਗ ਨੂੰ ਇਨਸਾਫ ਲਈ ਖਾਣੇ ਪੈ ਰਹੇ ਧੱਕੇ - Amritsar news
Amritsar news : ਅੰਮ੍ਰਿਤਸਰ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੋ ਕਾਰੋਬਾਰੀਆਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਪੀੜਤ ਪੱਖ ਨੇ ਪੁਲਿਸ ਉੱਤੇ ਵੀ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਉਹਨਾਂ ਕਿਹਾ ਕਿ ਪੁਲਿਸ ਨੇ ਦੂਜੀ ਧਿਰ ਦੇ ਕਹਿਣ ਉੱਤੇ ਕਾਰਵਾਈ ਕਰਨ 'ਚ ਢਿੱਲ ਵਰਤੀ ਹੈ।
Published : Jul 21, 2024, 12:13 PM IST
ਪੁਲਿਸ ਦੀ ਕਾਰਵਾਈ ਨਾ ਹੋਣ ਤੋਂ ਮਾਨਸਿਕ ਪ੍ਰੇਸ਼ਾਨ: ਪੀੜਤ ਜਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਪੁਲਿਸ ਨੇ ਉਹਨਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਕੁਝ ਦਿਨ ਬੀਤ ਜਾਣ ਤੋਂ ਮਗਰੋਂ ਜਦੋਂ ਮਾਮਲੇ ਸਬੰਧੀ ਅੱਪਡੇਟ ਮੰਗੀ ਗਈ ਤਾਂ ਪੁਲਿਸ ਨੇ ਇਹ ਕਹਿ ਕੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਮਾਮਲਾ ਉਹਨਾਂ ਦੇ ਜਾਂਚ ਅਧੀਨ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਰਾਮਬਾਗ ਥਾਣਾ ਲੱਗਦਾ ਹੈ। ਇਸ ਮਾਮਲੇ 'ਚ ਹਤਾਸ਼ ਹੋਣ ਤੋਂ ਬਾਅਦ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੂੰ ਵੀ ਜਾਣੂ ਕਰਵਾਇਆ ਗਿਆ ਪਰ ਫਿਰ ਵੀ ਪੁਲਿਸ ਥਾਣਾ ਬੀ ਡਿਵੀਜ਼ਨ ਦੇ ਐਸ ਐਚ ਓ ਵੱਲੋਂ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਕਰ ਇਹ ਮਾਮਲਾ ਪੁਲਿਸ ਥਾਣੇ ਦੀ ਜਾਂਚ ਅਧੀਨ ਨਹੀਂ ਸੀ ਤਾਂ ਪਹਿਲਾਂ ਹੀ ਕਹਿ ਦੇਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ ਮੈਂਨੂੰ ਖਜਲ ਅਆਰ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਮੈਂ ਘਟਨਾ ਦੀ ਸੀਸੀਟੀਵੀ ਫੁਟੇਜ ਅਤੇ ਡਾਕਟਰੀ ਰਿਪੋਰਟ ਵੀ ਪੁਲਿਸ ਨੂੰ ਦਿੱਤੀ ਹੈ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਇਸ ਤੋਂ ਸਾਫ ਜ਼ਾਹਿਰ ਹੈ ਕਿ ਪੁਲਿਸ ਦੂਜੀ ਪਾਰਟੀ ਦੇ ਦਬਾਅ ਹੇਠ ਹੈ।
- NIA ਨੇ ਗੈਂਗਸਟਰ ਗੋਲਡੀ ਬਰਾੜ ਸਣੇ ਇੰਨ੍ਹਾਂ 10 ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਕੀਤੀ ਦਾਖ਼ਲ, ਜਾਣੋਂ ਕੀ ਹੈ ਸਾਰਾ ਮਾਮਲਾ - Chandigarh Extortion Firing Case
- ਹੁਣ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਸੁਣਵਾਈ ਵੀ ਹੋ ਸਕਦੀ ਹੈ ਚੰਡੀਗੜ੍ਹ ਤਬਦੀਲ, ਹਾਈਕੋਰਟ ਨੂੰ ਲਿਖੀ ਚਿੱਠੀ - Kotkapura Firing case in chandigarh
- ਬਠਿੰਡਾ ਪੁਲਿਸ ਨੇ ਇੱਕ ਕਿੱਲੋ ਦੇ ਕਰੀਬ ਹੈਰੋਇਨ ਅਤੇ ਢਾਈ ਲੱਖ ਤੋਂ ਵੱਧ ਡਰੱਗ ਮਨੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਕਾਬੂ - Amritsar Police Drug smugglers
ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ:ਉਧਰ ਇਸ ਸੰਬਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਥਾਣਾ ਬੀ ਡਿਵੀਜ਼ਨ ਰਣਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਦੋਵੇਂ ਧਿਰਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਜਦੋਂ ਦੋਵੇਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਕੋਈ ਵੀ ਨਹੀਂ ਆਉਂਦਾ। ਕਦੇ ਕੋਈ ਆਉਂਦਾ ਹੈ ਕਦੇ ਕੋਈ ਨਹੀਂ ਆਉਂਦਾ ਜਿਸ ਕਾਰਨ ਮਾਮਲਾ ਟਲਦਾ ਜਾ ਰਿਹਾ ਹੈ।