ਅੰਮ੍ਰਿਤਸਰ: ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਾਜਪਾ ਨੂੰ ਅੰਮ੍ਰਿਤਸਰ ਤੋਂ ਬਾਹਰੀ ਉਮੀਦਵਾਰ ਨਹੀਂ ਉਤਾਰਨਾ ਚਾਹੀਦਾ, ਕਿਉਂਕਿ ਪਹਿਲਾਂ ਵੀ ਦੋ ਵਾਰ ਬਾਹਰੀ ਉਮੀਦਵਾਰ ਉਤਾਰ ਕੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਅੰਮ੍ਰਿਤਸਰ ਦਾ ਕੋਈ ਲੋਕਲ ਉਮੀਦਵਾਰ, ਜੋ ਅੰਮ੍ਰਿਤਸਰ ਦੇ ਲੋਕਾਂ ਨੂੰ ਜਾਣਦਾ ਹੋਵੇ ਉਸ ਨੂੰ ਉਮੀਦਵਾਰ ਬਣਾਉਣ ਕਿਉਂਕਿ ਲੋਕਲ ਉਮੀਦਵਾਰ ਹੀ ਲੋਕਾਂ ਦੇ ਦੁੱਖ ਦਰਦ ਨੂੰ ਸਮਝ ਸਕਦਾ ਹੈ।
ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਦਾ ਦਾਅਵਾ, ਕਿਹਾ- ਲੋਕਲ ਉਮੀਦਵਾਰ ਹੀ ਅੰਮ੍ਰਿਤਸਰ ਤੋਂ ਭਾਜਪਾ ਨੂੰ ਜਿਤਾ ਸਕਦਾ ਲੋਕ ਸਭਾ ਸੀਟ - BJP leader in Amritsar
Lok Sabha Election Amritsar Seat : ਅੰਮ੍ਰਿਤਸਰ ਵਿੱਚ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਲੋਕ ਸਭਾ ਚੋਣ 2024 ਲਈ ਉਨ੍ਹਾਂ ਦੀ ਪੂਰੀ ਤਿਆਰੀ ਹੈ ਅਤੇ ਜੇਕਰ ਉਨ੍ਹਾਂ ਨੂੰ ਟਿਕਟ ਮਿਲਦੀ ਹੈ, ਤਾਂ ਉਹ ਭਾਜਪਾ ਦੀ ਝੋਲੀ ਜਿੱਤ ਪਾਉਣਗੇ।
![ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਦਾ ਦਾਅਵਾ, ਕਿਹਾ- ਲੋਕਲ ਉਮੀਦਵਾਰ ਹੀ ਅੰਮ੍ਰਿਤਸਰ ਤੋਂ ਭਾਜਪਾ ਨੂੰ ਜਿਤਾ ਸਕਦਾ ਲੋਕ ਸਭਾ ਸੀਟ BJP leader in Amritsar](https://etvbharatimages.akamaized.net/etvbharat/prod-images/14-03-2024/1200-675-20980508-665-20980508-1710385758067.jpg)
Published : Mar 14, 2024, 9:09 AM IST
ਬਾਹਰੀ ਉਮੀਦਵਾਰ ਦੇ ਹਿੱਸੇ ਆਵੇਗੀ ਹਾਰ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਲੋਕ ਬਾਹਰੀ ਉਮੀਦਵਾਰ ਨੂੰ ਪਸੰਦ ਨਹੀਂ ਕਰਦੇ ਇਸੇ ਕਰਕੇ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਲਗਾਤਾਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਜਿੱਤਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੀਆਂ ਚੋਣਾਂ ਵਿੱਚ ਬਾਹਰੀ ਉਮੀਦਵਾਰਾਂ ਨੂੰ ਮੌਕਾ ਦੇਕੇ ਜੋ ਗਲਤੀ ਹੋਈ ਹੈ ਜੇਕਰ ਉਸ ਨੂੰ ਦੁਹਰਾਇਆ ਗਿਆ ਤਾਂ ਮੁੜ ਤੋਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਕਿ ਪਹਿਲੇ ਸਮਿਆਂ ਵਿੱਚ ਸਾਬਕਾ ਮੰਤਰੀ ਅਰੁਣ ਜੇਤਲੀ ਅਤੇ ਹਰਦੀਪ ਪੁਰੀ ਨੂੰ ਅੰਮ੍ਰਿਤਸਰ ਦੀ ਸੀਟ ਉੱਤੇ ਹਾਰ ਦਾ ਮੁੰਹ ਵੇਖਣਾ ਪਿਆ ਸੀ।
- ਅੱਜ ਦਿੱਲੀ ਦੇ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਮਹਾਂਪੰਚਾਇਤ, ਪੰਜਾਬ ਤੋਂ ਸੈਂਕੜਿਆਂ ਦੀ ਗਿਣਤੀ 'ਚ ਦਿੱਲੀ ਪਹੁੰਚੇ ਕਿਸਾਨ
- ਫ਼ਰੀਦਕੋਟ ਦੀ ਮਾਡਰਨ ਜੇਲ੍ਹ ਮੁੜ ਵਿਵਾਦਾ 'ਚ, ਜੇਲ੍ਹ ਦੇ ਅੰਦਰੋਂ 24 ਮੋਬਾਇਲ ਫੋਨਾਂ ਸਮੇਤ ਚਾਰਜਰ ਅਤੇ ਨਸ਼ੀਲਾ ਪਦਾਰਥ ਬਰਾਮਦ
- ਭ੍ਰਿਸ਼ਟਾਚਾਰ ਦੇ ਖਾਤਮੇ ਲਈ ਹਰਪਾਲ ਚੀਮਾ ਨੇ ਮੁੜ ਦਰਸ਼ਾਈ ਵਚਨਬੱਧਤਾ, ਕਿਹਾ- ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਕਾਇਮ
ਜਿੱਤ ਪਵਾਂਗਾ ਭਾਜਪਾ ਦੀ ਝੋਲੀ:ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਉਹ ਲੰਮਾਂ ਸਮੇਂ ਤੋਂ ਲੋਕਾਂ ਵਿੱਚ ਵਿਚਰਦੇ ਆ ਰਹੇ ਹਨ ਅਤੇ ਹੁਣ ਜੇਕਰ ਪਾਰਟੀ ਨੇ ਉਹਨਾਂ ਉੱਤੇ ਵਿਸ਼ਵਾਸ ਜਤਾਉਂਦਿਆਂ ਅੰਮ੍ਰਿਤਸਰ ਦੀ ਸੀਟ ਉੱਤੇ ਲੜਨ ਦਾ ਮੌਕਾ ਦਿੱਤਾ ਤਾਂ ਉਹ ਇਸ ਸੀਟ ਨੂੰ ਜ਼ਰੂਰ ਪਾਰਟੀ ਦੀ ਝੋਲੀ ਵਿੱਚ ਪਾਉਂਣਗੇ। ਦੱਸ ਦਈਏ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਬੀਤੇ ਦਿਨ ਬੁੱਧਵਾਰ ਨੂੰ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ । ਇਸ ਵਿੱਚ ਭਾਜਪਾ ਆਗੂ ਹਰਸ਼ ਮਲਹੋਤਰਾ ਨੂੰ ਪੂਰਬੀ ਦਿੱਲੀ ਤੋਂ ਲੋਕ ਸਭਾ ਮੈਂਬਰ ਉਮੀਦਵਾਰ ਵਜੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉੱਤਰ ਪੱਛਮੀ ਦਿੱਲੀ ਤੋਂ ਯੋਗੇਂਦਰ ਚੰਦੋਲੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹਰਸ਼ ਮਲਹੋਤਰਾ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਹਨ। ਇਸ ਦੇ ਨਾਲ ਹੀ ਯੋਗਿੰਦਰ ਚੰਦੋਲੀਆ ਦਿੱਲੀ ਭਾਜਪਾ ਵਿੱਚ ਜਨਰਲ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਇਸ ਸਭ ਵਿਚਾਲੇ ਪੰਜਾਬੀ ਗਾਇਕ ਅਤੇ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਟਿਕਟ ਨਹੀਂ ਦਿੱਤੀ ਗਈ।